ETV Bharat / state

ਸੋਨ ਤਮਗ਼ਾ ਜੇਤੂ ਓਲੰਪੀਅਨ ਧੀ ਨੂੰ ਇਨਸਾਫ਼ ਦਿਵਾਉਣ ਲਈ ਪਿਤਾ ਭਟਕ ਰਿਹੈ ਦਰ-ਦਰ - athlete from sunam

ਸੰਗੂਰਰ ਦੇ ਸੁਨਾਮ ਦੇ ਇੱਕ ਬਜ਼ਰੁਗ ਵਿਅਕਤੀ ਨੂੰ ਆਪਣੀ ਓਲੰਪੀਅਨ ਤਮਗ਼ਾ ਜੇਤੂ ਧੀ ਦੇ ਲਈ ਇਨਸਾਫ਼ ਵਾਸਤੇ ਠੋਕਰਾਂ ਖਾਣੀਆਂ ਪੈਣ ਰਹੀਆਂ ਹਨ। ਪੜ੍ਹੋ ਪੂਰੀ ਖ਼ਬਰ....

ਸੋਨ ਤਮਗ਼ਾ ਜੇਤੂ ਓਲੰਪੀਅਨ ਧੀ ਦੇ ਇਨਸਾਫ਼ ਲਈ ਪਿਤਾ ਭਟਕ ਰਿਹੈ ਦਰ-ਦਰ

author img

By

Published : Jul 15, 2020, 9:51 PM IST

ਸੰਗਰੂਰ: ਪੰਜਾਬ ਦੇ ਸੁਨਾਮ ਦੀ ਰਹਿਣ ਵਾਲੀ ਓਲੰਪਿਕ ਵਿੱਚ ਸੋਨ ਤਮਗ਼ਾ ਜੇਤੂ ਅਥਲੀਟ ਸਾਗਰਦੀਪ ਕੌਰ ਦਾ ਪਰਿਵਾਰ ਇਨਸਾਫ਼ ਦੇ ਨਾਲ-ਨਾਲ ਉਸ ਦੀ ਮੌਤ ਦਾ ਸੱਚ ਜਾਨਣ ਦੀ ਵੀ ਮੰਗ ਕਰ ਰਿਹਾ ਹੈ।

ਪਿਤਾ ਸੁਖਸਾਗਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਜਾਣਕਾਰੀ ਮੁਤਾਬਕ ਸਾਗਰਦੀਪ ਕੌਰ ਦੀ 23 ਨਵੰਬਰ 2016 ਨੂੰ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਪਰਿਵਾਰ ਸ਼ੰਕਾ ਵਿੱਚ ਹੈ ਅਤੇ ਮਾਮਲੇ ਦੀ ਘੋਖ ਦੀ ਮੰਗ ਕਰ ਰਿਹਾ ਹੈ।

ਮਰਹੂਮ ਸਾਗਰਦੀਪ ਕੌਰ ਦੇ ਪਿਤਾ ਸੁਖਸਾਗਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਪੰਜਾਬ ਪੁਲਿਸ ਵਿੱਚ ਏ.ਐੱਸ.ਆਈ ਦੇ ਅਹੁਦੇ ਉੱਤੇ ਤਾਇਨਾਤ ਸੀ। ਉਸ ਦਾ ਵਿਆਹ ਸਾਲ 2011 ਵਿੱਚ ਕੈਥਲ ਦੇ ਚੀਕਾ ਦੇ ਰਹਿਣ ਵਾਲੇ ਸਤਨਾਮ ਸਿੰਘ ਨਾਲ ਹੋਇਆ ਸੀ। ਉਸ ਦੀਆਂ ਦੋ ਬੇਟੀਆਂ ਸਨ ਅਤੇ ਉਸ ਦੀ ਮੌਤ ਸਮੇਂ ਇੱਕ 4 ਸਾਲ ਦੀ ਅਤੇ ਇੱਕ 8 ਮਹੀਨਿਆਂ ਦੀ ਸੀ।

ਪੱਤਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਕੀਤੀ ਗਈ ਗੱਲਬਾਤ।

ਪਿਤਾ ਦਾ ਕਹਿਣਾ ਹੈ ਕਿ ਜਦੋਂ ਉਹ ਸਾਗਰਦੀਪ ਦੇ ਸਹੁਰਿਆਂ ਦੇ ਘਰ ਪਹੁੰਚੇ ਤਾਂ ਉਸ ਦੇ ਸਹੁਰੇ ਵਾਲਿਆਂ ਨੇ ਦੱਸਿਆ ਕਿ ਸਕੂਟਰੀ ਨਾਲ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ 174 ਦੀ ਧਾਰਾ ਤਹਿਤ ਕਾਰਵਾਈ ਕੀਤੀ।

ਪੀੜਤ ਪਰਿਵਾਰ ਨੇ ਦੋਸ਼ ਲਾਏ ਹਨ ਕਿ ਸਾਗਰਦੀਪ ਦਾ ਪਤੀ ਇੱਕ ਔਰਤ ਨੂੰ ਫ਼ੋਨ ਕਰਦਾ ਸੀ, ਜਿਸ ਕਰ ਕੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਵੀ ਦੋਸ਼ ਲਾਏ ਹਨ ਕਿ ਜਦੋਂ ਵੀ ਉਹ ਪੁਲਿਸ ਅਧਿਕਾਰੀਆਂ ਕੋਲ ਮਾਮਲੇ ਦੀ ਜਾਂਚ ਵਾਸਤੇ ਜਾਂਦੇ ਸਨ ਤਾਂ ਉਹ ਟਾਲ ਦਿੰਦੇ।

ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ, ਪਰ ਪੁਲਿਸ ਵੱਲੋਂ ਸਹੀ ਜਾਂਚ ਨਾਲ ਕਰਨ ਕਰ ਕੇ ਉਨ੍ਹਾਂ ਨੂੰ ਕੋਈ ਵੀ ਇਨਸਾਫ਼ ਨਹੀਂ ਮਿਲਿਆ।

ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਸਾਗਰਦੀਪ ਕੌਰ ਦਾ ਹਾਦਸਾ ਨਹੀਂ, ਕਤਲ ਕੀਤਾ ਗਿਆ ਹੈ, ਜਿਸ ਦੀ ਉੱਚ ਪੱਧਰੀ ਜਾਂਚ ਨਾਲ ਸੱਚ ਸਾਹਮਣੇ ਆ ਸਕਦਾ ਹੈ।

ਜਦੋਂ ਪੱਤਰਕਾਰ ਨੇ ਫ਼ੋਨ ਉੱਤੇ ਪੁੱਛੇ ਸਵਾਲ...

ਇਸ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰ ਨੇ ਐੱਸ.ਐੱਚ.ਓ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ ਤਾਂ ਉਹ ਹਾਲੇ ਇਸ ਅਹੁਦੇ ਉੱਤੇ ਨਵੇਂ ਆਏ ਹਨ। ਇਹ ਮਾਮਲਾ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਦਾ ਹੈ। ਉਨ੍ਹਾਂ ਨੇ ਇਹ ਕਹਿੰਦਿਆਂ ਪੱਲਾ ਝਾੜ ਲਿਆ ਕਿ ਇਸ ਸਬੰਧੀ ਹੌਲਦਾਰ ਨਾਲ ਗੱਲ ਕਰੋ।

ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਨੇ ਥਾਣਾ ਚੀਕਾ ਦੇ ਹੌਲਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਪਰਿਵਾਰ ਨੂੰ ਕੋਈ ਸ਼ੱਕ ਹੈ ਤਾਂ ਉਹ ਸੀਨੀਅਰ ਅਧਿਕਾਰੀਆਂ ਨੂੰ ਮਿਲ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਪਰ ਉਹ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਸਕਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.