ETV Bharat / state

Sangrur News: ਧੁਰੀ ਸਿਲੰਡਰ ਬਲਾਸਟ 'ਚ ਪਿਓ ਪੁੱਤ ਨੇ ਗੁਆਈਆਂ ਦੋਵੇਂ ਲੱਤਾਂ, ਰੋਜੀ ਰੋਟੀ ਤੋਂ ਵੀ ਮੁਹਤਾਜ ਹੋਏ ਪਰਿਵਾਰ ਦੀ ਕਿਸੇ ਨੇ ਨਹੀਂ ਫੜ੍ਹੀ ਬਾਂਹ - gas cylinder

ਧੂਰੀ ਰੋਡ ਉੱਤੇ ਇਕ ਗੈਸ ਸਲੰਡਰ ਫਟਣ ਕਾਰਨ ਪਿਓ-ਪੁੱਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਸੀ, ਇਸ ਦੌਰਾਨ ਦੋਵੇਂ ਹੀ ਪਿਓ ਪੁੱਤ ਦੀਆਂ ਲੱਤਾਂ ਕੱਟਣੀਆਂ ਪਈਆਂ ਸਨ। ਹੁਣ ਕਿਹੋ ਜਿਹੇ ਹਾਲਾਤਾਂ ਵਿਚ ਰਹੇ ਹਨ ਇਸ ਖਬਰ ਵਿਚ ਪੜ੍ਹੋ

Father and son lost both legs in axial cylinder blast, no one held the arm of the bereaved family.
Sangrur News : ਧੁਰੀ ਸਿਲੰਡਰ ਬਲਾਸਟ 'ਚ ਪਿਓ ਪੁੱਤ ਨੇ ਗੁਆਈਆਂ ਦੋਵੇਂ ਲੱਤਾਂ,ਮੁਹਤਾਜ ਹੋਏ ਪਰਿਵਾਰ ਦੀ ਕਿਸੇ ਨੇ ਨਹੀਂ ਫੜ੍ਹੀ ਬਾਂਹ
author img

By

Published : May 7, 2023, 7:08 PM IST

Sangrur News : ਧੁਰੀ ਸਿਲੰਡਰ ਬਲਾਸਟ 'ਚ ਪਿਓ ਪੁੱਤ ਨੇ ਗੁਆਈਆਂ ਦੋਵੇਂ ਲੱਤਾਂ,ਮੁਹਤਾਜ ਹੋਏ ਪਰਿਵਾਰ ਦੀ ਕਿਸੇ ਨੇ ਨਹੀਂ ਫੜ੍ਹੀ ਬਾਂਹ

ਸੰਗਰੂਰ : ਸ਼ਹਿਰ ਦੇ ਧੂਰੀ ਰੋਡ ਉੱਤੇ 26 ਜਨਵਰੀ ਦੇ ਦਿਨ ਇਕ ਗੈਸ ਸਲੰਡਰ ਫਟਣ ਕਾਰਨ ਸਥਾਨਕ ਵਾਸੀ ਮੁਨੀਸ਼ ਸ਼ਰਮਾ ਅਤੇ ਉਸ ਦਾ ਪੁੱਤਰ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਇਆ ਸੀ।ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ ਪਿਓ-ਪੁੱਤ ਦੀਆਂ ਦੋਵੇਂ ਲੱਤਾਂ ਤੱਕ ਕੱਟਣੀਆਂ ਪਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਘਰ ਦਾ ਇਕੋ ਇਕ ਕਮਾਉਣ ਵਾਲਾ ਵਿਅਕਤੀ ਅਪਾਹਜ ਹੋ ਕੇ ਬਹਿ ਗਿਆ, ਪੜ੍ਹਾਈ ਕਰਨ ਵਾਲਾ ਹੋਸ਼ਿਆਰ ਪੁੱਤਰ ਵੀ ਮੰਜੇ 'ਤੇ ਹੈ। ਇੰਨੇ ਮਹੀਨੇ ਬੀਤ ਜਾਣ ਤੋਂ ਬਾਅਦ ਅੱਜ ਇਹ ਪੀੜਤ ਪਰਿਵਾਰ ਬੇਹੱਦ ਬੁਰੇ ਹਲਾਤਾਂ ਵਿਚ ਹੈ ਜਦ ਸਾਡੀ ਟੀਮ ਨੇ ਇਸ ਪਰਿਵਾਰ ਨਾਲ ਗੱਲ ਬਾਤ ਕੀਤੀ ਤਾਂ ਪਤਾ ਲੱਗਿਆ ਕਿ ਅੱਜ ਉਹ ਮੁਹਤਾਜ ਹੋ ਗਏ ਹਨ।ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਪੁੱਤ ਨੂੰ ਮੰਜੇ 'ਤੇ ਪਿਆ ਵੇਖ ਮਾਤਾ ਪਿਤਾ ਦੇ ਹੰਝੁ ਨਹੀਂ ਨਿਕਲ ਆਉਂਦੇ ਹਨ। ਉਥੇ ਹੀ ਇਸ ਹਾਦਸੇ ਵਿਚ ਪਤੀ ਅਤੇ ਪੁੱਤਰ ਦੀ ਦਸ਼ਾ ਨੂੰ ਦੇਖ ਕੇ ਮੁਨੀਸ਼ ਸ਼ਰਮਾ ਦੀ ਪਤਨੀ ਵੀ ਰੋ ਪੈਂਦੀ ਹੈ।

  1. Paramjit Panjwad Criminal Record: ਕਿੰਨੇ ਕੇਸਾਂ ਨੂੰ ਲੈ ਕੇ ਚਰਚਾ ਵਿੱਚ ਸੀ ਪਰਮਜੀਤ ਪੰਜਵੜ?
  2. GT Vs LSG LIVE: ਲਖਨਊ ਦੀ ਬੱਲੇਬਾਜ਼ੀ ਸ਼ੁਰੂ, ਮੇਅਰਸ-ਡੀ ਕਾਕ ਨੇ ਕੀਤੀ ਓਪਨਿੰਗ, 2 ਓਵਰਾਂ ਤੋਂ ਬਾਅਦ ਸਕੋਰ 16/0
  3. ਰਵਾਇਤੀ ਫਸਲਾਂ ਦੇ ਚੱਕਰ 'ਚੋਂ ਨਿਕਲ ਕਿਸਾਨ ਗੁਰਦੀਪ ਸਿੰਘ ਸ਼ੁਰੂ ਕੀਤੀ ਆਰਗੈਨਿਕ ਸਬਜ਼ੀਆਂ ਦੀ ਖੇਤੀ

ਕਿਸੇ ਨੇ ਵੀ ਕੋਈ ਵੀ ਸਾਰ ਨਹੀਂ ਲਈ: ਉਥੇ ਹੀ ਗੱਲ ਬਾਤ ਕਰਦਿਆਂ ਮਨੀਸ਼ ਕੁਮਾਰ ਨੇ ਦੱਸਿਆ ਕਿ ਮੇਰਾ ਚਾਰ ਵਾਰ ਅਤੇ ਮੇਰੇ ਪੁੱਤਰ ਦੇ ਛੇ ਅਪ੍ਰੇਸ਼ਨ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਸਾਡੀ ਜਾਨ ਤਾਂ ਬਚ ਗਈ ਪਰ ਘਰ ਵਿਚ ਕੋਈ ਵੀ ਗੁਜ਼ਾਰੇ ਦਾ ਸਾਧਨ ਨਹੀਂ ਰਿਹਾ ਜਦੋਂ ਅਸੀਂ ਦੋਵੇਂ ਪਿਉ-ਪੁੱਤ ਪਟਿਆਲਾ ਰਜਿੰਦਰਾ ਹਸਪਤਾਲ ਵਿੱਚ ਭਰਤੀ ਸੀ ਉਦੋਂ ਸਾਡੇ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਨੇ ਬਹੁਤ ਮਦਦ ਕੀਤੀ ਪਰ ਉਸ ਤੋਂ ਬਾਅਦ ਸਾਡੀ ਕਿਸੇ ਨੇ ਵੀ ਕੋਈ ਵੀ ਸਾਰ ਨਹੀਂ ਲਈ। ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ ਪਹਿਲਾਂ ਬਿਜਲੀ ਬੋਰਡ ਵਿੱਚ ਠੇਕੇਦਾਰ ਦੇ ਅੰਦਰ ਕੰਮ ਕਰਦਾ ਸੀ ਅਤੇ ਫਰੀ ਟਾਈਮ ਵਿੱਚ ਉਹ ਜ਼ਮੈਟੋ ਤੇ ਵੀ ਲੋਕਾਂ ਦੇ ਘਰ ਖਾਣਾ ਡਲਿਵਰ ਕਰ ਜਾਂਦਾ ਸੀ ਪਰ ਹੁਣ ਸਾਡੇ ਪਿਉ-ਪੁੱਤ ਜਾਂ ਦੋਨਾਂ ਦੇ ਲੱਤਾਂ ਕੱਟੀਆਂ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੇ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਿਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਕਾਰ ਨੂੰ ਅਪੀਲ ਕੀਤੀ: ਮੁਨੀਸ਼ ਕੁਮਾਰ ਨੇ ਸਰਕਾਰ ਪਾਸੋਂ ਅਪੀਲ ਕੀਤੀ ਹੈ ਕਿ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਜਿਸ ਨਾਲ ਅਸੀਂ ਆਪਣੇ ਘਰ ਦਾ ਗੁਜ਼ਾਰਾ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੀ ਦਵਾਈਆਂ ਦਾ ਖਰਚਾ ਕਰ ਸਕੀਏ, ਨਹੀਂ ਤਾਂ ਸਾਡਾ ਇਸ ਤਰ੍ਹਾਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ। ਕਿਉਂਕਿ ਅਸੀਂ ਦੋਵੇਂ ਪਿਉ ਪੁੱਤ ਹੁਣ ਦਿਹਾੜੀ ਕਰਨ ਦੇ ਵੀ ਕਾਬਿਲ ਨਹੀਂ ਰਹੇ। ਸਾਡੇ ਦੋਨਾਂ ਦੀਆਂ ਦੋਵੇਂ ਦੋਵੇਂ ਲੱਤਾਂ ਕੱਟ ਚੁੱਕੀਆਂ ਹਨ ਮੁਨੀਸ਼ ਕੁਮਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਇਸ ਦੁੱਖ ਦੀ ਘੜੀ ਵਿਚ ਬਾਂਹ ਫੜ੍ਹੀ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.