ਲਹਿਰਾਗਾਗਾ: ਤਹਿਸੀਲ ਦੇ ਪਿੰਡ ਮਨਿਆਣਾ ਦੀ ਅਨਾਜ਼ ਮੰਡੀ ਵਿੱਚ ਸ਼ੈਲਰ ਮਾਲਕਾਂ ਵੱਲੋਂ ਗਲਤ ਨਮੀ ਚੈੱਕ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਮਾਰਕੀਟ ਕਮੇਟੀ ਖਨੌਰੀ ਦੇ ਅਧੀਨ ਆਉਂਦੀ ਮਨਿਆਣਾ ਅਨਾਜ ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਸ਼ੈਲਰ ਮਾਲਕ ਗਲਤ ਨਮੀ ਦੱਸ ਕੇ ਉਨ੍ਹਾਂ ਦੀ ਲੁੱਟ ਕਰ ਰਹੇ ਹਨ। ਕਿਸਾਨਾਂ ਨੇ ਇਹ ਧਰਨਾ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿੱਚ ਲਾਇਆ।
ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਿੱਜੀ ਸ਼ੈਲਰ ਮਾਲਕ ਵਲੋਂ ਕਿਸਾਨ ਦੀ ਮੰਡੀ ਵਿੱਚ ਲੁੱਟ ਕੀਤੀ ਜਾ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਮੰਡੀ ਵਿੱਚ ਝੋਨੇ ਲੈਣ ਕੇ ਆਇਆ ਸੀ । ਇੱਥੇ ਸ਼ੈਲਰ ਵਾਲਿਆਂ ਨੇ ਜਦੋਂ ਝੋਨੇ ਦੀ ਨਮੀ ਚੈੱਕ ਕੀਤੀ ਤਾਂ 22 ਆਈ। ਜਦੋਂ ਕਿਸਾਨ ਨੇ ਕਿਸੇ ਹੋਰ ਮੀਟਰ ਤੋਂ ਨਮੀ ਚੈੱਕ ਕਰਵਾਈ ਤਾਂ ਉਸ ਵਿੱਚ ਘੱਟ ਨਮੀ ਪਾਈ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਨਿੱਜੀ ਸ਼ੈਲਰ ਮਾਲਕਾਂ ਵੱਧ ਨਮੀ ਦੱਸ ਕਿ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਇਸ ਦੇ ਚੱਲਦੇ ਅੱਜ ਕਿਸਾਨ ਵੱਲੋਂ ਇਸ ਦੇ ਵਿਰੁੱਧ ਵੱਜੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਗਲਤ ਨਮੀ ਦੱਸਣ ਵਾਲੇ ਸ਼ੈਲਰਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
ਉਥੇ ਹੀ ਮੌਕੇ 'ਤੇ ਪਹੁੰਚੇ ਮਾਰਕੀਟ ਕਮੇਟੀ ਖਨੌਰੀ ਦੇ ਅਧਿਕਾਰੀ ਜੈ ਪ੍ਰਕਾਸ਼ ਨੇ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਹੁਣ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ੈਲਰ ਮਾਲਕਾਂ ਜਾਂ ਆੜਤੀਆਂ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਮਾਰਕੀਟ ਕਮੇਟੀ ਵੱਲੋਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗਾ।