ਸੰਗਰੂਰ: ਪਿਛਲੇ ਛੇ ਦਿਨਾਂ ਤੋਂ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਅੱਗੇ ਧਰਨਾ (Dharna in front of Bhagwant Maans house ) ਜਾਰੀ ਹੈ ਕਿਸਾਨਾਂ ਦੇ ਧਰਨੇ ਉੱਤੇ ਬੈਠੀ ਉਗਰਾਹਾਂ ਜਥੇਬੰਦੀ (Collections organization) ਦੇ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ 10 ਦਿਨ ਦਾ ਸਮਾਂ ਦਿੱਤਾ ਗਿਆ ਸੀ ਛੇ ਦਿਨ ਹੋ ਚੁੱਕੇ ਹਨ ਬਾਕੀ ਚਾਰ ਦਿਨ ਸਰਕਾਰ ਦੇ ਕੋਲ ਹਨ। ਉਨ੍ਹਾਂ ਕਿਹਾ ਕਿ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਲ ਸੰਘਰਸ਼ ਦੀ ਰੂਪ ਰੇਖਾ ਹੋਰ ਵੀ ਤਿੱਖੀ ਕੀਤੀ ਜਾਵੇਗੀ।
ਜੋਗਿੰਦਰ ਸਿੰਘ ਉਗਰਾਹਾਂ (Farmer leader Joginder Singh Ugrahan) ਨੇ ਕਿਹਾ ਕਿ ਜਥੇਬੰਦੀ ਦੇ ਸਾਥੀਆਂ ਨਾਲ ਮੀਟਿੰਗ ਕਰਕੇ ਇਸ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ ਕਿ ਆਖਰ ਸੰਘਰਸ਼ੀ ਰੂਪ ਰੇਖਾ (Struggle outline) ਕਿਸ ਪਾਸੇ ਲੈ ਕੇ ਜਾਣੀ ਅਤੇ ਸਰਕਾਰ ਦੇ ਖ਼ਿਲਾਫ਼ ਕੀ ਪ੍ਰਦਰਸ਼ਨ ਕਰਨਾ ਹੈ। ਇਸ ਦੇ ਨਾਲ ਹੀ ਜੋਗਿੰਦਰ ਸਿੰਘ ਉਗਰਾਹਾਂ ਨੇ ਬੋਲਦਿਆਂ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਕੁੱਝ ਵੀ ਲਿਖਤੀ ਰੂਪ ਦੇ ਵਿੱਚ ਕੁੱਝ ਵੀ ਸਾਹਮਣੇ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਸਾਡੀਆਂ ਮੰਗਾਂ ਮੰਨ ਰਹੀ ਹੈ ਤਾਂ ਸਰਕਾਰ ਸਾਨੂੰ ਲਿਖਤੀ ਰੂਪ ਵਿੱਚ ਦੇਵੇ ਅਸੀਂ ਸਰਕਾਰ ਦੀ ਗੱਲ ਮੰਨ ਲਵਾਂਗੇ ਪਰ ਹਾਲੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਇਸ ਕਰਕੇ ਉਨ੍ਹਾਂ ਕਿਹਾ ਕਿ ਸਾਡੀ ਮੀਟਿੰਗ ਤੋਂ ਬਾਅਦ ਹੀ ਧਰਨਾ ਚੰਡੀਗੜ੍ਹ (Chandigarh picketing) ਦੇਣਾ ਹੈ ਜਾਂ ਫਿਰ ਸੰਗਰੂਰ ਦੇ ਵਿੱਚ ਹੀ ਜਾਰੀ ਰੱਖਣਾ ਹੈ ਗੱਲ ਸਾਡੀ ਜਥੇਬੰਦੀ ਦੀ ਮੀਟਿੰਗ (Organization meeting) ਹੋਵੇਗੀ ਜਿਸ ਦੇ ਵਿੱਚ ਫ਼ੈਸਲਾ ਲਿਆ ਜਾਵੇਗਾ ।
ਇਹ ਵੀ ਪੜ੍ਹੋ: ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਉੱਤੇ ਐਮਪੀ ਬਿੱਟੂ ਦਾ ਬਿਆਨ, ਕਿਹਾ "ਸਾਡੇ ਜ਼ਖਮਾਂ ਉੱਤੇ ਛਿੜਕਿਆ ਲੂਣ"