ETV Bharat / state

ਕਿਸਾਨਾਂ ਨੇ ਐਕਸੀਅਨ ਦਫਤਰ ਨੂੰ ਘੇਰਾ ਪਾ ਮੁਲਾਜ਼ਮ ਬਣਾਏ ਬੰਦੀ - ਗਲਤ ਸ਼ਬਦਾਵਲੀ ਦਾ ਇਸਤੇਮਾਲ

ਸੰਗਰੂੂਰ ਵਿੱਚ ਕਿਸਾਨਾਂ ਵੱਲੋਂ ਐਕਸੀਅਨ ਦਫਤਰ ਦਾ ਘਿਰਾਓ ਕਰ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਗਈ ਹੈ। ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਵਿਭਾਗ ਦੇ ਮੁਲਾਜ਼ਮਾਂ ਨੂੰ ਦਫਤਰ ਵਿੱਚ ਬੰਦੀ ਬਣਾਇਆ ਗਿਆ।

ਕਿਸਾਨਾਂ ਨੇ ਐਕਸੀਅਨ ਦਫਤਰ ਨੂੰ ਘੇਰਾ ਪਾ ਮੁਲਾਜ਼ਮ ਬਣਾਏ ਬੰਦੀ

author img

By

Published : Aug 26, 2021, 3:22 PM IST

ਸੰਗਰੂਰ: ਲਹਿਰਾਗਾਗਾ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਬਿਜਲੀ ਵਿਭਾਗ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਅੰਦਰ ਬੰਦੀ ਬਣਾਇਆ ਗਿਆ ਹੈ। ਕਿਸਾਨਾਂ ਨੇ ਵਿਭਾਗ ਦੇ ਅਧਿਕਾਰੀ ਉੱਪਰ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਵੱਲੋਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਇਹ ਧਰਨਾ ਦਿੱਤਾ ਗਿਆ ਹੈ।

ਕਿਸਾਨਾਂ ਨੇ ਐਕਸੀਅਨ ਦਫਤਰ ਨੂੰ ਘੇਰਾ ਪਾ ਮੁਲਾਜ਼ਮ ਬਣਾਏ ਬੰਦੀ

ਕਿਸਾਨਾਂ ਨੇ ਦੱਸਿਆ ਕਿ ਤਿੰਨ ਪਿੰਡਾਂ ਗਾਗਾ,ਕਾਲਵੰਜਾਰਾ ਅਤੇ ਗੰਢੂਆਂ ਦੇ ਦਿਹਾਤੀ ਟਰਾਂਸਫਾਰਮਰਾਂ ਨੂੰ ਲਗਾਉਣ ਸਬੰਧੀ ਐਸ.ਡੀ.ਓ ਗੁਰਸੇਵਕ ਸਿੰਘ ਨਾਲ ਜਦੋਂ ਬਲਾਕ ਦੇ ਆਗੂ ਅਤੇ ਅਮਰੀਕ ਸਿੰਘ ਗੰਢੂਆਂ ਇਕਾਈ ਪ੍ਰਧਾਨ ਮਿਲਣ ਲਈ ਗਏ ਤਾਂ ਗੱਲਬਾਤ ਸਮੇਂ ਐਸ ਡੀ ਓ ਨੇ ਆਗੂਆਂ ਨਾਲ ਮਸਲੇ ਦਾ ਹੱਲ ਕਰਨ ਦੀ ਬਜਾਇ ਭੱਦੀ ਸ਼ਬਦਾਵਲੀ ਵਰਤ ਕੇ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਲਾਜ਼ਮ ਆਮ ਲੋਕਾਂ ਦੀ ਅਵਾਜ਼ ਨੂੰ ਸੁਣਕੇ ਉਨ੍ਹਾਂ ਦੇ ਹੱਕਾਂ ਦੀ ਪੂਰਤੀ ਲਈ ਲਗਾਏ ਹੁੰਦੇ ਹਨ। ਕਿਸਾਨਾਂ ਨੇ ਕਿਹਾ ਕਿ ਉਹ ਜਨਤਾ ਦੇ ਸੇਵਕ ਹੁੰਦੇ ਹਨ ਜੋ ਲੋਕਾਂ ਦੁਆਰਾ ਦਿੱਤੇ ਟੈਕਸਾਂ ਵਿੱਚੋਂ ਤਨਖਾਹਾਂ ਲੈਂਦੇ ਹਨ ਪਰ ਜਦੋਂ ਉਹੀ ਮੁਲਾਜ਼ਮ ਆਪਣੇ ਫਰਜ਼ ਭੁੱਲਕੇ ਲੋਕਾਂ ਪ੍ਰਤੀ ਗ਼ਲਤ ਵਿਵਹਾਰ ਕਰਦੇ ਹਨ ਤਾਂ ਜਨਤਾ ਦਾ ਨਿਰਾਸ਼ ਹੋਣਾ ਅਤੇ ਧਰਨੇ ਹੋਣਾ ਸੁਭਾਵਿਕ ਹੈ।

ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਐਸ ਡੀ ਓ ਵਲੋਂ ਗਲਤੀ ਦਾ ਅਹਿਸਾਸ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ:ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮਹਾਂ ਰੋਸ-ਰੈਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.