ETV Bharat / state

ਵਿਦੇਸ਼ ਜਾਣ ਦੇ ਚੱਕਰ 'ਚ ਚੜ੍ਹਿਆ ਅੰਗਰੇਜ਼ੀ ਦਾ ਬੁਖ਼ਾਰ

ਪੰਜਾਬ 'ਚ ਧੜਲੇ ਨਾਲ ਕੋਚਿੰਗ ਸੈਂਟਰ ਖੁੱਲ੍ਹ ਰਹੇ ਹਨ। ਨੌਜਵਾਨ ਆਪਣੇ ਭਵਿੱਖ ਦੀ ਆਸ ਵਿਦੇਸ਼ਾਂ 'ਚ ਲੱਭ ਰਹੇ ਹਨ, ਇਸ ਦੇ ਨਾਲ ਹੀ ਅੰਗਰੇਜ਼ੀ ਭਾਸ਼ਾ ਨੂੰ ਅੱਜ ਦੇ ਸਮੇਂ 'ਚ ਮਹੱਤਵਪੂਰਨ ਮੰਨਦੇ ਵਿਦਿਆਰਥੀ ਇਨ੍ਹਾਂ ਕੋਚਿੰਗ ਸੈਂਟਰਾਂ 'ਚ ਦਾਖਲ ਹੋ ਰਹੇ ਹਨ।

author img

By

Published : May 12, 2021, 8:10 PM IST

ਵਿਦੇਸ਼ ਜਾਣ ਦੇ ਚੱਕਰ 'ਚ ਚੜ੍ਹਿਆ ਅੰਗਰੇਜ਼ੀ ਦਾ ਬੁਖ਼ਾਰ
ਵਿਦੇਸ਼ ਜਾਣ ਦੇ ਚੱਕਰ 'ਚ ਚੜ੍ਹਿਆ ਅੰਗਰੇਜ਼ੀ ਦਾ ਬੁਖ਼ਾਰ

ਮਲੇਰਕੋਟਲਾ: ਸਕੂਲਾਂ ਅਤੇ ਕਾਲਜਾਂ ਦੀ ਪੜ੍ਹਾਈ ਖ਼ਤਮ ਹੋਣ ਤੋ ਬਾਅਦ ਬੱਚਿਆਂ 'ਚ ਆਪਣੇ ਭਵਿੱਖ ਨੂੰ ਲੈਕੇ ਚਿੰਤਾ ਹੁੰਦੀ ਹੈ। ਜਿਸ ਨੂੰ ਲੈਕੇ ਉਨ੍ਹਾਂ ਵਲੋਂ ਤਿਆਰੀ ਵੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਕਈ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਲਾਲਸਾ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਜਿਸ ਦੇ ਗਵਾਹ ਪੰਜਾਬ 'ਚ ਧੜਲੇ ਨਾਲ ਖੁੱਲ੍ਹ ਰਹੇ ਕੋਚਿੰਗ ਸੈਂਟਰ ਹਨ। ਨੌਜਵਾਨ ਆਪਣੇ ਭਵਿੱਖ ਦੀ ਆਸ ਵਿਦੇਸ਼ਾਂ 'ਚ ਲੱਭ ਰਹੇ ਹਨ, ਇਸ ਦੇ ਨਾਲ ਹੀ ਅੰਗਰੇਜ਼ੀ ਭਾਸ਼ਾ ਨੂੰ ਅੱਜ ਦੇ ਸਮੇਂ 'ਚ ਮਹੱਤਵਪੂਰਨ ਮੰਨਦੇ ਵਿਦਿਆਰਥੀ ਇਨ੍ਹਾਂ ਕੋਚਿੰਗ ਸੈਂਟਰਾਂ 'ਚ ਦਾਖਲ ਹੋ ਰਹੇ ਹਨ।

ਇਸ ਸਬੰਧੀ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਕੋਚਿੰਗ ਸੈਂਟਰ ਦਾ ਦੌਰਾ ਕੀਤਾ ਤਾਂ ਵੱਡੀ ਗਿਣਤੀ 'ਚ ਨੌਜਵਾਨ ਇਨ੍ਹਾਂ ਸੈਂਟਰਾਂ 'ਚ ਅੰਗਰੇਜ਼ੀ ਸਿੱਖ ਰਹੇ ਹਨ। ਅੰਗਰੇਜ਼ੀ ਭਾਸ਼ਾ ਜਿਥੇ ਨੌਜਵਾਨਾਂ ਨੂੰ ਵਿਦੇਸ਼ 'ਚ ਰਹਿੰਦੇ ਸਮੇਂ ਬੋਲ ਚਾਲ 'ਚ ਸਹਾਈ ਹੋਵੇਗੀ ਉਥੇ ਹੀ ਆਪਣੇ ਦੇਸ਼ 'ਚ ਰਹਿੰਦਿਆਂ ਰੁਜ਼ਗਾਰ ਸਮੇਂ ਵੀ ਭਾਸ਼ਾ ਉਨ੍ਹਾਂ ਦੀ ਸਹਾਈ ਹੋਵੇਗੀ। ਨੌਜਵਾਨਾਂ ਦਾ ਕਹਿਣਾ ਕਿ ਉਹ ਅੰਗਰੇਜ਼ੀ ਭਾਸ਼ਾ ਸਿੱਖ ਕੇ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ ਤਾਂ ਜੋ ਉਹ ਆਪਣਾ ਚੰਗਾ ਭਵਿੱਖ ਬਣਾ ਸਕਣ। ਇਸ ਦੇ ਨਾਲ ਹੀ ਕੁਝ ਨੌਜਵਾਨਾਂ ਦਾ ਕਹਿਣਾ ਕਿ ਉਨ੍ਹਾਂ ਦੇ ਮਾਪਿਆਂ ਦਾ ਸੁਪਨਾ ਕਿ ਉਹ ਵਿਦੇਸ਼ ਜਾਣ ਜਿਸ ਕਾਰਨ ਉਨ੍ਹਾਂ ਵਲੋਂ ਅੰਗਰੇਜ਼ੀ ਭਾਸ਼ਾ ਸਿੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਕੋਚਿੰਗ ਸੈਂਟਰ ਚਲਾ ਰਹੇ ਅਧਿਆਪਕ ਦਾ ਕਹਿਣਾ ਕਿ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਰੁਝਾਨ ਜ਼ਿਆਦਾ ਵੱਧ ਗਿਆ ਹੈ, ਜਿਸ ਕਾਰਨ ਨੌਜਵਾਨ ਅੰਗਰੇਜ਼ੀ ਭਾਸ਼ਾ ਸਿੱਖਣਾ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਸੂਬੇ 'ਚ ਵੱਡੀ ਗਿਣਤੀ 'ਚ ਨੌਜਵਾਨ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ। ਜਿਸ ਨੂੰ ਲੈਕੇ ਸਰਕਾਰਾਂ ਨੂੰ ਗੰਭੀਰਤਾ ਦਿਖਾਉਣ ਦੀ ਵੀ ਲੋੜ ਹੈ ਤਾਂ ਜੋ ਵਿਦੇਸ਼ਾਂ 'ਚ ਚੰਗੇ ਭਵਿੱਖ ਦੀ ਆਸ ਰੱਖਣ ਵਾਲੇ ਨੌਜਵਾਨ ਆਪਣੀ ਧਰਤੀ 'ਤੇ ਵੀ ਰੁਜ਼ਗਾਰ ਕਮਾ ਸਕਣ।

ਇਹ ਵੀ ਪੜ੍ਹੋ:ਬਠਿੰਡਾ ਦਾ ASI ਗੁਰਵਿੰਦਰ ਸਿੰਘ ਰੇਪ ਮਾਮਲੇ 'ਚ ਡਿਸਮਿਸ

ETV Bharat Logo

Copyright © 2024 Ushodaya Enterprises Pvt. Ltd., All Rights Reserved.