ETV Bharat / state

ਮੂਣਕ ਵਿੱਚ ਜ਼ਿਲ੍ਹਾ ਜੱਥੇਬੰਦਕ ਕਨਵੈਨਸ਼ਨ ਦੌਰਾਨ ਜ਼ਿਲ੍ਹਾ ਕਮੇਟੀ ਦੀ ਕੀਤੀ ਚੋਣ

author img

By

Published : Sep 16, 2020, 5:08 PM IST

ਲਹਿਰਾਗਾਗਾ ਦੇ ਮੁਣਕ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਵਿਦਿਆਰਥੀ ਆਗੂ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਸੱਤਰਵਿਆਂ ਦੀ ਇਨਕਲਾਬੀ ਵਿਦਿਆਰਥੀ ਲਹਿਰ ਤੋਂ ਸੇਧ ਲੈ ਕੇ ਮੌਜੂਦਾ ਦੌਰ ਵਿੱਚ ਵਿਦਿਆਰਥੀ ਲਹਿਰ ਉਸਾਰਨ ਦੇ ਯਤਨ ਵਜੋਂ ਮੂਣਕ ਵਿੱਚ ਜ਼ਿਲ੍ਹਾ ਜੱਥੇਬੰਦਕ ਕਨਵੈਨਸ਼ਨ ਦੌਰਾਨ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ।

ਫ਼ੋਟੋ
ਫ਼ੋਟੋ

ਲਹਿਰਾਗਾਗਾ: ਸ਼ਹਿਰ ਦੇ ਮੂਣਕ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਵਿਦਿਆਰਥੀ ਆਗੂ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਸੱਤਰਵਿਆਂ ਦੀ ਇਨਕਲਾਬੀ ਵਿਦਿਆਰਥੀ ਲਹਿਰ ਤੋਂ ਸੋਧ ਲੈ ਕੇ ਮੌਜੂਦਾ ਦੌਰ ਵਿੱਚ ਵਿਦਿਆਰਥੀ ਲਹਿਰ ਉਸਾਰਨ ਦੇ ਯਤਨ ਵਜੋਂ ਮੂਣਕ ਵਿੱਚ ਜ਼ਿਲ੍ਹਾ ਜੱਥੇਬੰਦਕ ਕਨਵੈਨਸ਼ਨ ਦੌਰਾਨ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਹੈ। ਇਸ ਚੋਣ ਵਿੱਚ ਸਹਿਮਤੀ ਨਾਲ ਹੁਸ਼ਿਆਰ ਸਿੰਘ ਸਲੇਮਗੜ੍ਹ ਨੂੰ ਜ਼ਿਲ੍ਹਾ ਪ੍ਰਧਾਨ, ਜਗਸੀਰ ਸਿੰਘ ਨੂੰ ਜਨਰਲ ਸਕੱਤਰ, ਕੋਮਲ ਖਨੌਰੀ ਨੂੰ ਖ਼ਜ਼ਾਨਚੀ, ਰਮਨ ਸਿੰਘ ਕਾਲਾਝਾੜ ਨੂੰ ਪ੍ਰੈਸ ਸਕੱਤਰ, ਬਲਵਿੰਦਰ ਸਿੰਘ ਸੋਨੀ, ਸੁਨੀਲ ਚੂੜਲ ਅਤੇ ਹਰਪ੍ਰੀਤ ਸਿੰਘ ਅਲੀਸ਼ੇਰ ਨੂੰ ਮੈਂਬਰ ਚੁਣਿਆ।

ਵੀਡੀਓ

ਵਿਦਿਆਰਥੀ ਆਗੂ ਨੇ ਦੱਸਿਆ ਕਿ ਮੌਜੂਦਾ ਸਿੱਖਿਆ ਸਿਸਟਮ ਲੋਕ ਵਿਰੋਧੀ ਹੈ। ਸਰਕਾਰ ਕੋਰੋਨਾ ਦੀ ਆੜ ਵਿੱਚ ਵਿਦਿਆਰਥੀ ਵਿਰੋਧੀ ਫੈਸਲੇ ਲੈ ਰਹੀ ਹੈ। ਨਿੱਜੀਕਰਨ, ਵਪਾਰੀਕਰਨ ਦੀਆਂ ਨੀਤੀਆਂ ਨੇ ਸਰਕਾਰੀ ਸਿੱਖਿਆ ਨੂੰ ਬਹੁਤ ਸੀਮਤ ਕਰ ਦਿੱਤਾ ਹੈ। ਪ੍ਰਾਈਵੇਟ ਅਦਾਰੇ ਜੱਗ ਜ਼ਾਹਰ ਹੋ ਕੇ ਸ਼ਰੇਆਮ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤ ਵਰਗ ਜਿਨ੍ਹਾਂ ਨੂੰ ਸਰਕਾਰ ਵੱਲੋਂ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਪਰ ਹੁਣ ਉਸ ਨੂੰ ਵੀ ਉਨ੍ਹਾਂ ਤੋਂ ਹੌਲੀ-ਹੌਲੀ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੂੰ ਮਿਲਣ ਵਾਲੇ ਵਜੀਫਿਆਂ ਵਿੱਚ ਘਪਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ਲਈ 'ਨਹੀਂ ਸਗੋਂ "ਸਿੱਖਿਆ ਮੁਨਾਫ਼ੇ ਲਈ" ਬਣਾਈ ਜਾ ਰਿਹਾ ਹੈ। ਸਿੱਖਿਆ ਦੇ ਅਸਲੀ ਮਕਸਦ ਤੋਂ ਉਲਟ ਇਸ ਨੂੰ ਖ਼ਰੀਦੀ ਅਤੇ ਵੇਚੀ ਜਾਣ ਵਾਲ਼ੀ ਵਸਤੂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:ਜ਼ਰੂਰੀ ਵਸਤਾਂ (ਸੋਧ) ਐਕਟ ਨੂੰ ਅਦਾਲਤ 'ਚ ਚੁਣੌਤੀ ਦੇਵਾਂਗੇ: ਮੁੱਖ ਮੰਤਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.