ਸੰਗਰੂਰ: ਅੱਜ ਸੰਗਰੂਰ ਤੋਂ ਉਸ ਸਮੇਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ, ਜਦੋਂ ਸੰਗਰੂਰ ਦੇ ਘਾਬਦਾ ‘ਚ ਬਣੇ ਮੈਰੀਟੋਰੀਅਸ ਸਕੂਲ ‘ਚ ਬੱਚਿਆਂ ਨੂੰ ਖ਼ਰਾਬ ਭੋਜਨ ਦੇਣ ਦੇ ਨਾਲ 60 ਦੇ ਕਰੀਬ ਬੱਚਿਆਂ ਦੀ ਹਾਲਤ ਖ਼ਰਾਬ ਹੋ ਗਈ। ਜਿਸ ਤੋਂ ਬਾਅਦ ਬੱਚਿਆਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਭਰਤੀ ਕਰਵਾਉਣਾ ਪਿਆ। ਜਿਸ ਤੋਂ ਬਾਅਦ ਮਾਮਲਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਧਿਆਨ 'ਚ ਆਇਆ ਤਾਂ ਉਹ ਐਕਸ਼ਨ ਮੋਡ 'ਚ ਨਜ਼ਰ ਆਏ, ਜਿਥੇ ਉਨ੍ਹਾਂ ਵਲੋਂ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਤਾਂ ਉਥੇ ਹੀ ਬਿਮਾਰ ਹੋਏ ਬੱਚਿਆਂ ਨੂੰ ਹੁਣ ਹਸਪਤਾਲ 'ਚ ਮਿਲਣ ਵੀ ਪੁੱਜੇ ਹਨ।
-
ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚ ਕੇ ਮੈਰੀਟੋਰੀਅਸ ਸਕੂਲ ਸੰਗਰੂਰ ਦੇ ਖਾਣਾ ਖਾਣ ਕਰਕੇ ਬਿਮਾਰ ਹੋਏ ਵਿਦਿਆਰਥੀਆਂ ਦਾ ਹਾਲ-ਚਾਲ ਜਾਣਿਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ।
— Harjot Singh Bains (@harjotbains) December 2, 2023 " class="align-text-top noRightClick twitterSection" data="
ਸਾਰੇ ਵਿਦਿਆਰਥੀ ਹੁਣ ਪੂਰੀ ਤਰ੍ਹਾਂ ਠੀਕ ਹਨ। ਕੁਝ ਵਿਦਿਆਰਥੀ ਘਬਰਾਹਟ ਕਾਰਨ ਪ੍ਰੇਸ਼ਾਨ ਹਨ।
ਸਕੂਲ ਦੀ ਮੈੱਸ ਦੇ ਠੇਕੇਦਾਰ ਦਾ ਲਾਇਸੈਂਸ ਰੱਦ ਕਰਕੇ ਸਮੇਤ ਮੈੱਸ ਇੰਚਾਰਜ ਤੇ… https://t.co/c6rGMox5Kc
">ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚ ਕੇ ਮੈਰੀਟੋਰੀਅਸ ਸਕੂਲ ਸੰਗਰੂਰ ਦੇ ਖਾਣਾ ਖਾਣ ਕਰਕੇ ਬਿਮਾਰ ਹੋਏ ਵਿਦਿਆਰਥੀਆਂ ਦਾ ਹਾਲ-ਚਾਲ ਜਾਣਿਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ।
— Harjot Singh Bains (@harjotbains) December 2, 2023
ਸਾਰੇ ਵਿਦਿਆਰਥੀ ਹੁਣ ਪੂਰੀ ਤਰ੍ਹਾਂ ਠੀਕ ਹਨ। ਕੁਝ ਵਿਦਿਆਰਥੀ ਘਬਰਾਹਟ ਕਾਰਨ ਪ੍ਰੇਸ਼ਾਨ ਹਨ।
ਸਕੂਲ ਦੀ ਮੈੱਸ ਦੇ ਠੇਕੇਦਾਰ ਦਾ ਲਾਇਸੈਂਸ ਰੱਦ ਕਰਕੇ ਸਮੇਤ ਮੈੱਸ ਇੰਚਾਰਜ ਤੇ… https://t.co/c6rGMox5Kcਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚ ਕੇ ਮੈਰੀਟੋਰੀਅਸ ਸਕੂਲ ਸੰਗਰੂਰ ਦੇ ਖਾਣਾ ਖਾਣ ਕਰਕੇ ਬਿਮਾਰ ਹੋਏ ਵਿਦਿਆਰਥੀਆਂ ਦਾ ਹਾਲ-ਚਾਲ ਜਾਣਿਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ।
— Harjot Singh Bains (@harjotbains) December 2, 2023
ਸਾਰੇ ਵਿਦਿਆਰਥੀ ਹੁਣ ਪੂਰੀ ਤਰ੍ਹਾਂ ਠੀਕ ਹਨ। ਕੁਝ ਵਿਦਿਆਰਥੀ ਘਬਰਾਹਟ ਕਾਰਨ ਪ੍ਰੇਸ਼ਾਨ ਹਨ।
ਸਕੂਲ ਦੀ ਮੈੱਸ ਦੇ ਠੇਕੇਦਾਰ ਦਾ ਲਾਇਸੈਂਸ ਰੱਦ ਕਰਕੇ ਸਮੇਤ ਮੈੱਸ ਇੰਚਾਰਜ ਤੇ… https://t.co/c6rGMox5Kc
ਸਿੱਖਿਆ ਮੰਤਰੀ ਨੇ ਬੱਚਿਆਂ ਦਾ ਜਾਣਿਆ ਹਾਲ: ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ 'ਤੇ ਬੱਚਿਆਂ ਨਾਲ ਫੋਟੋਆਂ ਸ਼ੇਅਰ ਕਰਦਿਆਂ ਜਾਣਕਾਰੀ ਦਿੱਤੀ ਤੇ ਲਿਖਿਆ ਕਿ ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚ ਕੇ ਮੈਰੀਟੋਰੀਅਸ ਸਕੂਲ ਸੰਗਰੂਰ ਦੇ ਖਾਣਾ ਖਾਣ ਕਰਕੇ ਬਿਮਾਰ ਹੋਏ ਵਿਦਿਆਰਥੀਆਂ ਦਾ ਹਾਲ-ਚਾਲ ਜਾਣਿਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ। ਸਾਰੇ ਵਿਦਿਆਰਥੀ ਹੁਣ ਪੂਰੀ ਤਰ੍ਹਾਂ ਠੀਕ ਹਨ। ਕੁਝ ਵਿਦਿਆਰਥੀ ਘਬਰਾਹਟ ਕਾਰਨ ਪ੍ਰੇਸ਼ਾਨ ਹਨ।
ਮੈੱਸ ਦੇ ਠੇਕੇਦਾਰ 'ਤੇ ਪਰਚਾ ਤੇ ਸਕੂਲ ਪ੍ਰਿੰਸੀਪਲ ਮੁਅੱਤਲ: ਮੰਤਰੀ ਹਰਜੋਤ ਬੈਂਸ ਨੇ ਲਿਖਿਆ ਕਿ ਸਕੂਲ ਦੀ ਮੈੱਸ ਦੇ ਠੇਕੇਦਾਰ ਦਾ ਲਾਇਸੈਂਸ ਰੱਦ ਕਰਕੇ ਸਮੇਤ ਮੈੱਸ ਇੰਚਾਰਜ ਤੇ ਆਈ.ਪੀ.ਸੀ. ਦੀ ਧਾਰਾ 307 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਵਿਦਿਆਰਥੀਆਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਮਾੜੇ ਖਾਣੇ ਸਬੰਧੀ ਕਈ ਵਾਰੀ ਸਕੂਲ ਪ੍ਰਿੰਸੀਪਲ ਕੋਲ ਵੀ ਸ਼ਿਕਾਇਤ ਕੀਤੀ ਸੀ ਪਰ ਉਹਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਵਿਦਿਆਰਥੀਆਂ ਦੀ ਸ਼ਿਕਾਇਤ 'ਤੇ ਸਮੇਂ ਸਿਰ ਕਾਰਵਾਈ ਨਾ ਕਰਨ ਕਾਰਨ ਮੈਰੀਟੋਰੀਅਸ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਨੂੰ ਵੀ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਂਦਾ ਹੈ।
ਹੋਰ ਮੈਰੀਟੋਰੀਅਸ ਸਕੂਲਾਂ 'ਚ ਵੀ ਹੋਣ ਲੱਗੀ ਜਾਂਚ: ਇਸ ਦੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਖਿਆ ਕਿ ਪੰਜਾਬ ਦੇ ਬਾਕੀ ਮੈਰੀਟੋਰੀਅਸ ਸਕੂਲਾਂ ਵਿੱਚ ਅੱਜ ਸਿਹਤ ਅਤੇ ਸਿੱਖਿਆ ਵਿਭਾਗ ਦੀਆਂ ਟੀਮਾਂ ਖਾਣੇ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕਰ ਰਹੀਆਂ ਹਨ। ਇਸੇ ਤਰ੍ਹਾਂ ਮੈਰੀਟੋਰੀਅਸ ਸਕੂਲ ਵਿੱਚ ਪੜ੍ਹ ਰਹੇ ਹਰੇਕ ਵਿਦਿਆਰਥੀ ਨੂੰ ਫੀਡਬੈਕ ਫਾਰਮ ਭੇਜਿਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੇ ਹਰ ਤਰਾਂ ਦੇ ਸੁਝਾਵਾਂ ਅਤੇ ਸ਼ਿਕਾਇਤਾਂ ਦੀ ਵਿਭਾਗ ਦੇ ਮੁੱਖ ਦਫਤਰ ਵੱਲੋਂ ਨਿੱਜੀ ਤੌਰ 'ਤੇ ਨਿਗਰਾਨੀ ਕੀਤੀ ਜਾਵੇਗੀ।
- Sangrur Meritorious School: ਸੰਗਰੂਰ ਦੇ ਸਕੂਲ 'ਚ ਖਰਾਬ ਭੋਜਨ ਖਾਣ ਨਾਲ ਬਿਮਾਰ ਹੋਣ ਵਾਲੇ ਬੱਚਿਆਂ ਦੀ ਗਿਣਤੀ ਵਧੀ, ਹੋਸਟਲ ਦੇ ਠੇਕੇਦਾਰ ਤੇ ਮੈਸ ਮੈਨੇਜਰ ਉੱਤੇ ਮਾਮਲਾ ਦਰਜ
- ਲੁਧਿਆਣਾ ਕਚਹਿਰੀ ਦੇ ਬਾਹਰ ਪਤੀ ਪਤਨੀ ਵਿਚਕਾਰ ਹੋਇਆ ਹੰਗਾਮਾ, ਦੋਵਾਂ ਨੇ ਇੱਕ ਦੂਜੇ ਦੀ ਕੀਤੀ ਖਿੱਚ ਧੂਹ
- 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ, ਅੱਜ ਗੁਰਦਾਸਪੁਰ 'ਚ ਸੀਐਮ ਮਾਨ ਵਲੋਂ ਕਰੋੜਾਂ ਦੀਆਂ ਸਕੀਮਾਂ ਦੀ ਸ਼ੁਰੂਆਤ
ਇਹ ਸੀ ਸਾਰਾ ਮਾਮਲਾ: ਕਾਬਿਲੇਗੌਰ ਹੈ ਕਿ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਨੂੰ ਖ਼ਰਾਬ ਭੋਜਨ ਦਿੱਤਾ ਜਾ ਰਿਹਾ ਸੀ, ਜਿਸ ਦੇ ਚੱਲਦੇ 60 ਦੇ ਕਰੀਬ ਬੱਚੇ ਬਿਮਾਰ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਜਿਸ ਤੋਂ ਬਾਅਦ ਐਕਸ਼ਨ ਮੋਡ 'ਚ ਆਏ ਸਿੱਖਿਆ ਮੰਤਰੀ ਨੇ ਜਿਥੇ ਮੈਸ ਦਾ ਟੈਂਡਰ ਰੱਦ ਕੀਤਾ ਤਾਂ ਉਥੇ ਹੀ ਸਕੂਲ ਦੀ ਮੈੱਸ ਦੇ ਠੇਕੇਦਾਰ ਦਾ ਲਾਇਸੈਂਸ ਰੱਦ ਕਰਕੇ ਸਮੇਤ ਮੈੱਸ ਇੰਚਾਰਜ ਤੇ ਆਈ.ਪੀ.ਸੀ. ਦੀ ਧਾਰਾ 307 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਈ ਦਿਨਾਂ ਤੋਂ ਬੱਚਿਆਂ ਨੂੰ ਅਜਿਹਾ ਖ਼ਰਾਬ ਭੋਜਨ ਦਿੱਤਾ ਜਾ ਰਿਹਾ ਸੀ, ਜਿਸ ਦੀ ਉਨ੍ਹਾਂ ਪ੍ਰਿੰਸੀਪਲ ਨੂੰ ਕਰੀ ਵਾਰ ਸ਼ਿਕਾਇਤ ਵੀ ਕੀਤੀ ਸੀ ਪਰ ਕੋਈ ਹੱਲ ਨਹੀਂ ਹੋਇਆ। ਇਸ ਦੇ ਚੱਲਦੇ ਹੁਣ ਸਿੱਖਿਆ ਮੰਤਰੀ ਬੈਂਸ ਵਲੋਂ ਪ੍ਰਿੰਸੀਪਲ ਨੂੰ ਵੀ ਮੁਅੱਤਲ ਕੀਤਾ ਗਿਆ ਹੈ।