ETV Bharat / state

ਮੁੱਖ ਮੰਤਰੀ ਮਾਨ ਦੇ ਜ਼ਿਲ੍ਹੇ ਵਿੱਚ ਬੇਖੌਫ਼ ਚੋਰ, ਇੱਕ ਹਫਤੇ ਤੋਂ ਹੋ ਰਹੀਆਂ ਚੋਰੀਆਂ ਤੋਂ ਅੱਕੇ ਲੋਕਾਂ ਨੇ ਲਾਇਆ ਧਰਨਾ - dharna in Sunam

ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕਾ ਸੁਨਾਮ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਜਿਸ ਤੋਂ ਅੱਕੇ ਲੋਕਾਂ ਨੇ ਸੜਕ ਜਾਮ ਕਰਕੇ ਧਰਨਾ ਦਿੱਤਾ, ਲੋਕਾਂ ਨੇ ਕਿਹਾ ਕਿ ਬੀਤੀ ਰਾਤ ਵੀ ਦੁਕਾਨ ਤੋਂ ਚੋਰਾਂ ਨੇ ਚਾਂਦੀ ਦੇ ਸਿੱਕੇ ਅਤੇ ਮੂਰਤੀਆਂ ਚੋਰੀ ਕੀਤੀਆਂ ਹਨ। ਪ੍ਰਸ਼ਾਸਨ ਚੁੱਪ ਹੈ।

Fearless thieves in CM Mann's district, fed up with thefts for a week, people staged a dharna
ਮੁੱਖ ਮੰਤਰੀ ਮਾਨ ਦੇ ਜ਼ਿਲ੍ਹੇ ਵਿਚ ਬੇਖੌਫ਼ ਚੋਰ,ਇਕ ਹਫਤੇ ਤੋਂ ਹੋ ਰਹੀਆਂ ਚੋਰੀਆਂ ਤੋਂ ਅੱਕੇ ਲੋਕਾਂ ਨੇ ਲਾਇਆ ਧਰਨਾ
author img

By

Published : May 18, 2023, 1:09 PM IST

ਸੁਨਾਮ ਦੇ ਲੋਕਾਂ ਨੇ ਲਗਾਇਆ ਧਰਨਾ

ਸੁਨਾਮ: ਪੰਜਾਬ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ ਚੋਰਾਂ ਵੱਲੋਂ ਚੋਰੀ ਕਰਨ ਦੇ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਅਜਿਹੀਆਂ ਚੋਰੀ ਦੀਆਂ ਵਾਰਦਾਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਲ੍ਹਾ ਸੰਗਰੂਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕਾ ਸੁਨਾਮ ਵਿਖੇ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਸੁਨਾਮ ਦੇ ਬ੍ਰਹਮ ਸਿਰਾ ਮੰਦਿਰ ਦੇ ਨੇੜੇ ਸਾਹਮਣੇ ਆਈ ਹੈ ਜਿਥੇ ਦੁਕਾਨਦਾਰਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਭਾਂਡਿਆਂ ਦੀ ਦੁਕਾਨ ਵਿਚ ਚੋਰ ਛੱਤ ਤੋਂ ਆਏ ਚੋਰ: ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਸਾਡੀਆਂ ਦੁਕਾਨਾਂ ਵਿਚ ਚੋਰੀਆਂ ਹੋ ਰਹੀਆਂ ਹਨ। ਬੀਤੇ ਦਿਨ ਚੋਰਾਂ ਵੱਲੋਂ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਇਨ੍ਹਾਂ ਵਿੱਚੋਂ ਇਕ ਚੱਕੀ ਅਤੇ ਦੂਸਰੀ ਭਾਂਡਿਆਂ ਦੀ ਦੁਕਾਨ ਸੀ ਜਿਸਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਭਾਂਡਿਆਂ ਦੀ ਦੁਕਾਨ ਵਿਚ ਚੋਰ ਛੱਤ ਤੋਂ ਆਏ ਅਤੇ ਇਨ੍ਹਾਂ ਚੋਰਾਂ ਨੇ ਗਲੇ ਵਿੱਚ ਕੁਝ ਪੈਸੇ ਕੱਢ ਲਏ ਅਤੇ ਚਾਂਦੀ ਦੇ ਸਿੱਕਿਆਂ ਦੇ ਨਾਲ ਚਾਂਦੀ ਦੀਆਂ ਮੂਰਤੀਆਂ ਲੈ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਇਸ ਇਲਾਕੇ ਦੇ ਦੁਕਾਨਦਾਰ ਕਾਫੀ ਨਿਰਾਸ਼ ਨਜ਼ਰ ਆਏ ਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਧਰਨਾ ਲਗਾ ਕੇ ਵਿਰੋਧ ਪ੍ਰਗਟਾਇਆ ਗਿਆ।

ਅਜਿਹੇ ਹਲਾਤਾਂ ਵਿਚ ਦੁਕਾਨਦਾਰ ਕੰਮ ਕਿੱਦਾਂ ਕਰਨਗੇ: ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਚੋਰੀ ਦੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਚੱਲ ਰਹੇ ਹਾਂ ਪਰ ਪੁਲਿਸ ਵੱਲੋਂ ਹਾਲੇ ਤੱਕ ਇਨ੍ਹਾਂ ਵਾਰਦਾਤਾਂ ਨੂੰ ਰੋਕਿਆ ਨਹੀਂ ਜਾ ਸਕਿਆ ਇਹ ਸਿਲਸਿਲਾ ਪਿਛਲੇ ਇਕ ਹਫਤੇ ਤੋਂ ਲਗਾਤਾਰ ਚੱਲ ਰਿਹਾ ਹੈ। ਵੱਡਾ ਸਵਾਲ ਇਹ ਹੈ ਕਿ ਪਿਛਲੇ ਇੱਕ ਹਫਤੇ ਤੋਂ ਜ਼ਿਆਦਾ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪੁਲਿਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈ ਬੇਸ਼ੱਕ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਦੁਕਾਨਦਾਰ ਆਪਣੀ ਦੁਕਾਨਦਾਰੀ ਕਿਸ ਤਰ੍ਹਾਂ ਕਰਨ ਉਹਨਾਂ ਨੂੰ ਕਿਸ ਤਰਾ ਹੌਸਲਾ ਮਿਲੇਗਾ। ਕਿਉਂਕਿ ਪਿਛਲੇ ਇਕ ਹਫਤੇ ਤੋਂ ਲਗਾਤਾਰ ਅਜਿਹਾ ਕੁਝ ਹੋ ਰਿਹਾ ਹੈ ਜੇਕਰ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਦੇ ਹਲਕੇ ਹੀ ਨਹੀਂ ਸੁਰੱਖਿਅਤ ਤਾਂ ਪੰਜਾਬ ਦੇ ਬਾਕੀ ਹਲਕਿਆਂ ਦੀ ਕੀ ਉਮੀਦ ਰੱਖ ਸਕਦੇ ਹਾਂ। ਇਸ ਤੋਂ ਚੰਗਾ ਹੈ ਕਿ ਅਸੀਂ ਆਪਣੇ ਕੰਮ ਕਾਜ ਸਭ ਕੁਝ ਲੁਟੇਰਿਆਂ ਹੱਥ ਦੇ ਦਿੰਦੇ ਹਾਂ।

Khalistan slogans: ਪ੍ਰਾਚੀਨ ਮੰਦਰ ਦੀਆਂ ਕੰਧਾਂ ਉਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

Thalassemia Bal Sewa Yojana: ਥੈਲੇਸੀਮੀਆ ਮਰੀਜ਼ ਨੂੰ ਬੋਨ ਮੈਰੋ ਲਈ ਸਰਕਾਰ ਦੇਵੇਗੀ 10 ਲੱਖ, ਜਾਣੋ, ਕਿਵੇਂ ਹੋਵੇਗਾ ਥੈਲੇਸੀਮੀਆ ਮਰੀਜ਼ਾਂ ਦਾ ਇਲਾਜ

Punjab Police Slap Women: ਜ਼ਮੀਨ ਐਕਵਾਇਰ ਮਾਮਲੇ 'ਚ ਕਿਸਾਨ ਮਹਿਲਾ ਦੇ ਪੁਲਿਸ ਮੁਲਾਜ਼ਮ ਨੇ ਜੜਿਆ ਥੱਪੜ, ਦੇਖੀ ਵੀਡੀਓ

ਦੂਸਰੇ ਪਾਸੇ ਜਦੋਂ ਇਸ ਸਬੰਧੀ ਸੁਨਾਮ ਦੇ ਪੁਲਿਸ ਪ੍ਰਸ਼ਾਸਨ ਸੁਨਾਮ ਦੇ ਡੀਐਸਪੀ ਭਰਪੂਰ ਸਿੰਘ ਨਾਲ ਗੱਲ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਇਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਇਹਨਾਂ ਨੂੰ ਫੜ ਲਿਆ ਜਾਵੇਗਾ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.