ਮਲੇਰਕੋਟਲਾ: ਜਮਾਤ-ਏ-ਇਸਲਾਮੀ ਹਿੰਦ ਨਾਂ ਦੀ ਸੰਸਥਾ ਦੇ ਬੈਨਰ ਹੇਠ ਇੱਕ ਮੁਸਲਿਮ ਮਹਿਲਾਵਾਂ ਨੇ ਇੱਕ ਸੰਸਥਾ ਬਣਾਈ ਗਈ ਹੈ। ਇਸ ਸੰਸਥਾ ਦੁਆਰਾ ਘਰ-ਘਰ ਜਾ ਕੇ ਘਰੇਲੂ ਝਗੜਿਆਂ ਨੂੰ ਸੁਲਝਾ ਕੇ ਪਤੀ-ਪਤਨੀ ਵਿਚਾਲੇ ਸਥਿਤੀ ਨੂੰ ਸੁਧਾਰਨ ਦਾ ਕੰਮ ਕੀਤਾ ਜਾਵੇਗਾ।
ਲੌਕਡਾਊਨ ਦੌਰਾਨ ਘਰੇਲੂ ਹਿੰਸਾਵਾਂ ’ਚ ਹੋਇਆ ਵਾਧਾ
ਦੱਸ ਦਈਏ ਕਿ ਲੌਕਡਾਊਨ ਦੌਰਾਨ ਬਹੁਤ ਸਾਰੀਆਂ ਘਰੇਲੂ ਹਿੰਸਾਵਾਂ ਦੇ ਵਿੱਚ ਵਾਧਾ ਹੋਇਆ ਹੈ। ਜਿਸ ਕਰਕੇ ਕਈ ਘਰ ਬਰਬਾਦ ਹੋਏ ਹਨ। ਇਨ੍ਹਾਂ ਸਭ ਕੁਝ ਨੂੰ ਵੇਖਦੇ ਹੋਏ ਹੁਣ ਘਰ-ਘਰ ਜਾ ਕੇ ਮੁਸਲਿਮ ਮਹਿਲਾਵਾਂ ਵੱਲੋਂ ਅਜਿਹੇ ਲੋਕਾਂ ਨੂੰ ਸਮਝਾਉਣ ਦਾ ਕੰਮ ਕੀਤਾ ਜਾਵੇਗਾ। ਤਾਂ ਜੋ ਪਰਿਵਾਰ ਟੁੱਟਣ ਨਾ ਤੇ ਖੁਸ਼ਹਾਲ ਜੀਵਨ ਨੂੰ ਬਤੀਤ ਕਰ ਸਕਣ।
ਅਸੀਂ ਪਤੀ-ਪਤਨੀ ਦੇ ਝਗੜੇ ਨੂੰ ਸੁਲਝਾਵਾਂਗੇ- ਮੁਸਲਿਮ ਮਹਿਲਾਵਾਂ
ਮਹਿਲਾਵਾਂ ਨੇ ਕਿਹਾ ਕਿ ਘਰੇਲੂ ਹਿੰਸਾ ਵਧਣ ਦਾ ਕਾਰਨ ਹੈ ਇਕੱਲੇ ਰਹਿਣਾ ਅਤੇ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਕਰਨੀ। ਜਿਸ ਕਾਰਨ ਘਰੇਲੂ ਝਗੜਿਆਂ ’ਚ ਵਾਧਾ ਹੋ ਰਿਹਾ ਹੈ। ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਹਰ ਇੱਕ ਪਰਿਵਾਰ ਖੁਸ਼ਹਾਲ ਰਹੇ ਅਤੇ ਇਸ ਲਈ ਸਾਡੀ ਜੋ ਵੀ ਸਾਡੇ ਤੋਂ ਬਣਦਾ ਹੋਵੇਗਾ ਅਸੀਂ ਉਹ ਕਰਾਂਗੇ।