ਮਲੇਰਕੋਟਲਾ: ਕਹਿੰਦੇ ਹਨ ਕਿ ਖਿਡਾਰੀ ਦੇਸ਼ ਦਾ ਭਵਿੱਖ ਹੁੰਦੇ ਹਨ, ਪਰ ਕਈ ਵਾਰ ਖਿਡਾਰੀਆਂ ਦੀ ਸਾਰ ਸਮੇਂ ਦੀਆਂ ਸਰਕਾਰ ਨਹੀਂ ਲੈਂਦੀ ਜਿਸ ਘਰ ਦੀ ਮਜ਼ਬੂਰੀ ਦੇ ਚਲਦਿਆਂ ਉਨ੍ਹਾਂ ਨੂੰ ਮਿਹਨਤ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਅਜਿਹੀ ਹੀ ਇੱਕ ਖਿਡਾਰਣ ਹੈ ਬਲਜੀਤ ਕੌਰ ਜੋ ਸਾਈਕਲਿੰਗ ਦੀ ਖਿਡਾਰਣ ਨੇ ਪੰਜਾਬ ’ਚੋਂ ਗੋਲਡ ਮੈਡਲ ਹਾਸਿਲ ਕੀਤਾ ਗਿਆ ਹੈ, ਪਰ ਬਾਵਜੂਦ ਸੈਂਕੜੇ ਸਰਟੀਫਿਕੇਟ ਅਤੇ ਮੈਡਲਾਂ ਦੇ ਚੱਲਦਿਆਂ ਇਹ ਲੜਕੀ ਖੇਤਾਂ ਵਿੱਚ ਝੋਨਾ ਲਾਉਣ ਲਈ ਮਜ਼ਬੂਰ ਹੋ ਰਹੀ ਹੈ।
ਇਹ ਵੀ ਪੜੋ: ਕਿਉਂ ਵਿਗੜੀ ਪੰਜਾਬ ਮੰਡੀ ਬੋਰਡ ਦੀ ਹਾਲਤ ਜਾਣੋ ਇਸ ਰਿਪੋਰਟ ਦੇ ਜ਼ਰੀਏ
ਬਲਜੀਤ ਕੌਰ ਜੋ ਬਚਪਨ ਤੋਂ ਹੀ ਪੜ੍ਹਾਈ ਦੇ ਨਾਲ-ਨਾਲ ਸਾਈਕਲਿੰਗ ਚਲਾ ਕੇ ਆਪਣੀ ਖੇਡ ਦੇ ਜੌਹਰ ਦਿਖਾਉਂਦੀ ਹੈ ਤੇ ਪੰਜਾਬ ਪੱਧਰੀ ਖੇਡ ਕੇ ਗੋਲਡ ਮੈਡਲ ਹਾਸਿਲ ਕਰ ਚੁੱਕੀ ਹੈ ਇੰਨਾ ਹੀ ਨਹੀਂ ਬਲਕਿ ਇਸ ਖਿਡਾਰਣ ਨੇ ਹੋਰ ਬਹੁਤ ਥਾਵਾਂ ’ਤੇ ਆਪਣਾ ਪ੍ਰਦਰਸ਼ਨ ਦਿਖਾ ਕੇ ਪਹਿਲੇ ਸਥਾਨ ਹਾਸਲ ਕਰਕੇ ਕਈ ਸਰਟੀਫਿਕੇਟ ਤੇ ਮੈਡਲ ਹਾਸਲ ਕੀਤੇ ਹੋਏ ਹਨ ਇੱਥੋਂ ਤੱਕ ਕਿ ਇਸ ਲੜਕੀ ਦੀ ਤਸਵੀਰ ਸੰਗਰੂਰ ਦੇ ਇੱਕ ਵੱਡੇ ਪੁਲ ’ਤੇ ਵੀ ਪੇਂਟ ਕੀਤੀ ਹੋਈ ਹੈ ਤਾਂ ਜੋ ਹੋਰ ਖਿਡਾਰੀ ਵੀ ਇਸ ਲੜਕੀ ਨੂੰ ਦੇਖ ਕੇ ਪ੍ਰੇਰਿਤ ਹੋ ਸਕਣ।
ਪਰ ਅਫ਼ਸੋਸ ਗ਼ਰੀਬੀ ਦੇ ਚਲਦਿਆਂ ਤੇ ਘਰ ਦਾ ਮੁਖੀ ਨਾ ਹੋਣ ਦੇ ਚਲਦਿਆਂ ਇਹ ਖਿਡਾਰਣ ਆਪਣੀ ਮਾਂ ਦੇ ਨਾਲ ਖੇਤਾਂ ਵਿੱਚ ਝੋਨੇ ਲਗਾਉਣ ਲਈ ਮਜ਼ਬੂਰ ਹੋ ਰਹੀ ਹੈ। ਬਲਜੀਤ ਕੌਰ ਨੇ ਦੱਸਿਆ ਕਿ ਉਹ ਨੈਸ਼ਨਲ ’ਚੋਂ ਗੋਲਡ ਮੈਡਲ ਜਿੱਤ ਸਕਦੀ ਸੀ, ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਿਭਾਗ ਜਾਂ ਸਰਕਾਰ ਨੇ ਉਸ ਦੀ ਬਾਂਹ ਨਹੀਂ ਫੜੀ ਜਿਸ ਕਾਰਨ ਉਸ ਨੂੰ ਮਜ਼ਬੂਰਨ ਝੋਨਾ ਲਗਾਉਣਾ ਪੈ ਰਿਹਾ ਹੈ। ਬਲਜੀਤ ਕੌਰ ਨੇ ਦੱਸਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਤੇ ਬਹੁਤ ਸਾਰੇ ਮੰਡਰੀਆਂ ਨੂੰ ਚਿੱਠੀਆਂ ਲਿਖ ਚੁੱਕੀ ਹੈ ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ ਹੈ।
ਉਧਰ ਖਿਡਾਰਣ ਬਲਜੀਤ ਕੌਰ ਦੀ ਮਾਂ ਨੇ ਬੇਹੱਦ ਦੁਖੀ ਹੋ ਕੇ ਸਰਕਾਰ ਨੂੰ ਖਰੀਆਂ ਖੋਟੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਉਸਨੇ ਬੜੀ ਮੁਸ਼ਕਿਲ ਗ਼ਰੀਬੀ ਦੇ ਚੱਲਦਿਆਂ ਆਪਣੀ ਬੇਟੀ ਨੂੰ ਇਸ ਕਾਬਿਲ ਬਣਾਇਆ, ਪਰ ਅਫਸੋਸ ਉਹ ਕਿਸੇ ਵੀ ਕੰਮ ਨਹੀਂ ਆਇਆ ਇਥੋਂ ਤੱਕ ਕਿ ਕਿਸੇ ਨੇ ਵੀ ਉਨ੍ਹਾਂ ਦੀ ਗ਼ਰੀਬੀ ਦੀ ਹਾਲਤ ਨੂੰ ਵੇਖਦਿਆਂ ਤਰਸ ਖਾ ਕੇ ਉਨ੍ਹਾਂ ਦੀ ਬਾਂਹ ਨਹੀਂ ਫੜੀ ਤੇ ਅੱਜ ਵੀ ਗਰੀਬੀ ਦੇ ਚਲਦਿਆਂ ਦਿਹਾੜੀ ਕਰਨ ਲਈ ਮਜ਼ਦੂਰੀ ਹੈ।
ਇਹ ਵੀ ਪੜੋ: Unemployment: BA., B.Ed., PSTET ਤੇ CTET ਪਾਸ ਸੁਖਜੀਤ ਸਿੰਘ ਲਗਾ ਰਿਹਾ ਝੋਨਾ