ਸੰਗਰੂਰ: ਇਲਵਾਲ ਪਿੰਡ 'ਚ ਆਪਸੀ ਮਤਭੇਦ ਦੇ ਚਲਦਿਆਂ ਕਾਂਗਰਸੀਆਂ ਦੀ ਆਪਸੀ ਝੜੱਪ ਹੋਣ ਦੀ ਖ਼ਬਰ ਆਈ ਹੈ। ਦਸੱਣਯੋਗ ਹੈ ਕਿ ਪਿਛਲੇ ਸਾਲ ਦਸੰਬਰ 'ਚ ਪੰਚਾਇਤੀ ਚੋਣਾਂ ਦੇ ਸਮੇਂ ਤੋਂ ਚਲੱਦੀ ਆ ਰਹੀ ਰੰਜਿਸ਼ ਨੇ ਇਸ ਲੜਾਈ ਨੂੰ ਅੰਜਾਮ ਦਿੱਤਾ। ਇਸ ਲੜਾਈ 'ਚ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿੰਨ੍ਹਾਂ ਦਾ ਇਲਾਜ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਚਲ ਰਿਹਾ ਹੈ।
ਪੀੜਤ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਕਾਂਗਰਸ ਵਿਚ ਸੁਨਾਮ ਦੇ ਜ਼ਿਲ੍ਹਾ ਇੰਚਾਰਜ ਨੇ ਦਰਜਨਾਂ ਗੁੰਡੇ ਬੁਲਾ ਕੇ ਹਮਲਾ ਕਰਵਾਇਆ ਜਿਸਤੋ ਬਾਅਦ ਉਹਨਾ ਨੂੰ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ।
ਇਸ ਮਾਮਲੇ ਸਬੰਧੀ ਡੀਐੱਸਪੀ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।