ਭਵਾਨੀਗੜ੍ਹ: ਅੱਜ-ਕੱਲ੍ਹ ਇੰਟਰਨੈੱਟ ਦੀ ਦੁਨੀਆ (The world of the internet) ਵਿੱਚ ਸੋਸ਼ਲ ਮੀਡੀਆ (Social media) 'ਤੇ ਕਈ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜੋ ਸਮਾਜ ਵਿੱਚ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾਉਂਦੀਆਂ ਨਜ਼ਰ ਆਉਂਦੀਆਂ ਹਨ। ਅਜਿਹੀ ਹੀ ਇੱਕ ਵੀਡੀਓ ਸੰਗਰੂਰ ਦੇ ਭਵਾਨੀਗੜ੍ਹ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਸਿੱਧੂ ਮੂਸੇ ਵਾਲੇ ਦੇ 'ਗੀਤ ਕਰਪਾਨਾਂ ਉੱਤੇ ਰੱਖ ਖਾਣ ਰੋਟੀਆਂ' ‘ਤੇ ਬਣਾਈ ਗਈ ਹੈ। ਜਿਸ ਵਿੱਚ ਇੱਕ 19 ਸਾਲਾਂ ਦਾ ਨੌਜਵਾਨ ਕਰਪਾਨ ‘ਤੇ ਰੋਟੀ ਰੱਖ ਕੇ ਖਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕਰਦਿਆ ਪੁਲਿਸ (Police) ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਐੱਸ.ਐੱਚ.ਓ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਵੀਡੀਓ (Video) ਨੇੜਲੇ ਪਿੰਡ ਘਰਾਚੋ ਦੇ ਇੱਕ ਵਿਅਕਤੀ ਦੀ ਹੈ। ਜਿਸ ਤੋਂ ਬਾਅਦ ਸੂਤਰਾਂ ਦੇ ਹਵਾਲੇ ਪਤਾ ਲੱਗਾ ਤਾਂ ਉਸ ਨੂੰ ਕਾਬੂ ਕਰ ਲਿਆ ਹੈ ਅਤੇ ਉਕਤ ਵਿਅਕਤੀ ਕੋਲੋਂ ਤਲਵਾਰ ਵਰਗਾ ਹਥਿਆਰ ਵੀ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵੀਡੀਓ ਦਿਖਾ ਕੇ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਬਿਲਕੁਲ ਵੀ ਬਖ਼ਸ਼ੀਆਂ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਨੌਜਵਾਨ ਨੇ ਕਬਰਸਤਾਨ ’ਚ ਜਾ ਕੇ ਖੁਦ ਨੂੰ ਲਗਾਈ ਅੱਗ, ਗੰਭੀਰ ਹਾਲਤ ਵਿੱਚ ਪੀਜੀਆਈ ਦਾਖ਼ਲ
ਪੁਲਿਸ ਅਫ਼ਸਰ (Police officer) ਨੇ ਦੱਸਿਆ ਕਿ ਮੁਲਜ਼ਮਾਂ ‘ਤੇ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ 13 ਸਾਲਾਂ ਦੀ ਬੱਚੀ ਨਾਲ ਛੇੜ-ਛਾੜ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਪੁਲਿਸ ਨੂੰ ਮੁਲਜ਼ਮਾਂ ਤੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਬੱਸ ਸਟੈਂਡ ਪਿੱਛੇ ਗੁੰਡਾਗਰਦੀ ਦਾ ਨੰਗਾ ਨਾਚ, ਦੇਖੋ ਸੀਸੀਟੀਵੀ