ਮਲੇਰਕੋਟਲਾ:ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ਼ ਲੜਾਈ ਲੜਦਿਆਂ ਕਿਸਾਨਾਂ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਇਸਦੇ ਚੱਲਦੇ ਹੀ ਕਿਸਾਨਾਂ ਵਲੋਂ ਕਾਨੂੰਨ ਰੱਦ ਕਰਵਾਉਣ ਦੇ ਲਈ ਲਗਾਤਾਰ ਨਵੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ ਇਸਦੇ ਚੱਲਦੇ ਹੀ ਭਲਕੇ ਦੇਸ਼ ਚ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਇਸੇ ਰੋਸ ਵਜੋਂ ਭਲਕੇ ਕਿਸਾਨ ਤੇ ਲੋਕ ਘਰਾਂ ਦੀਆਂ ਛੱਤਾਂ ਤੇ ਆਪਣੇ ਵਾਹਨਾਂ ਅਤੇ ਦੁਕਾਨਾਂ ਤੇ ਕਾਲੇ ਝੰਡੇ ਲਹਿਰਾਉਣਗੇ ਤਾਂ ਜੋ ਕੇਂਦਰ ਸਰਕਾਰ ਨੂੰ ਇਹ ਜਤਾਇਆ ਜਾਵੇ ਕਿ ਆਵਾਮ ਚ ਕੇਂਦਰ ਸਰਕਾਰ ਦੇ ਖਿਲਾਫ਼ ਕਾਨੂੰਨਾਂ ਲੈਕੇ ਰੋਸ ਹੈ।ਇਸਦੇ ਚੱਲਦੇ ਹੀ ਕਿਸਾਨਾਂ ਦੇ ਸੰਘਰਸ਼ ਦੀ ਹਰ ਵਰਗ ਹਮਾਇਤ ਵੀ ਕਰ ਰਿਹਾ ਹੈ।ਮਲੇਰਕੋਟਲਾ ਚ ਗੁਰੂ ਘਰ ਦੇ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਕਾਲੇ ਝੰਡੇ ,ਪੱਟੀਆਂ ਤੇ ਹੋਰ ਸਮਾਨ ਤਿਆਰ ਕੀਤਾ ਗਿਆ ਤਾਂ ਜੋ ਪਿੰਡ ਦੇ ਲੋਕਾਂ ਨੂੰ ਸਾਰਾ ਸਮਾਨ ਵੰਡਿਆ ਜਾ ਸਕੇ ਤੇ ਲੋਕ ਆਪਣੇ ਵਾਹਨਾਂ ਤੇ ਘਰਾਂ ਤੇ ਆਪਣੇ ਮੱਥੇ ਤੇ ਕਾਲੇ ਪੱਟੀਆਂ ਬੰਨ ਸਕਣ ਤਾਂ ਜੋ ਕੇਂਦਰ ਖਿਲਾਫ ਰੋਸ ਜਤਾਇਆ ਜਾ ਸਕੇ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੁਖ ਸਿੰਘ ਟਿਵਾਣਾ ਅਤੇ ਹੈੱਡ ਗ੍ਰੰਥੀ ਨਰਿੰਦਰਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਕਿਸਾਨੀ ਅੰਦੋਲਨ ਦਾ ਉਹ ਸਾਥ ਪਹਿਲੇ ਦਿਨ ਤੋਂ ਦਿੰਦੇ ਆ ਰਹੇ ਨੇ ਅਤੇ ਹੁਣ ਜੋ ਕਿਸਾਨ ਸੰਯੁਕਤ ਮੋਰਚੇ ਵੱਲੋਂ ਛੱਬੀ ਮਈ ਨੂੰ ਕਾਲਾ ਦਿਵਸ ਮਨਾਉਣ ਦੀ ਅਪੀਲ ਕੀਤੀ ਗਈ ਹੈ ਉਸ ਦੇ ਚਲਦਿਆਂ ਇਹ ਝੰਡੇ ਬਣਾ ਕੇ ਲੋਕਾਂ ਨੂੰ ਵੰਡਣ ਦੀ ਸੇਵਾ ਨਿਭਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਕਿਹਾ ਹੈ ਕਿ ਵੱਧ ਤੋਂ ਵੱਧ ਇੱਥੋਂ ਝੰਡੇ ਲੈ ਕੇ ਆਪਣੇ ਆਪਣੇ ਘਰਾਂ ਦੀਆਂ ਛੱਤਾਂ ਤੇ ਲਗਾਉਣ ਤੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਤੇ ਕਿਸਾਨਾਂ ਦਾ ਸਾਥ ਦੇਣ ਤਾਂ ਜੋ ਛੇ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨ ਜਿੱਤ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਆ ਸਕਣ।
ਇਹ ਵੀ ਪੜੋ:1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ ਜਲਦ ਪੂਰਾ ਕਰਾਂਗੇ : ਮੁੱਖਮੰਤਰੀ