ਸੰਗਰੂਰ: ਪੰਜਾਬ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹਰ ਰੋਜ਼ ਵਧਦੀਆਂ ਹੀ ਜਾ ਰਹੀਆਂ ਹਨ ਜਿਸ ਨੂੰ ਦੇਖ ਕੇ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਰਿਹਾ ਹੈ। ਕਦੇ ਸ਼ਰੇਆਮ ਗੁੰਡਾਗਰਦੀ ਦਾ ਮਾਮਲਾ ਅਤੇ ਕਦੇ ਲੁੱਟ ਖੋਹਾਂ ਦਾ ਮਾਮਲਾ ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਮੁਲਜ਼ਮਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਉਨ੍ਹਾਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਦਿੜ੍ਹਬਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਕੋਲੋਂ ਡਰਾ ਧਮਕਾ ਕੇ ਲੱਖਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਿਕਾਇਤ ਮਿਲਣ 'ਤੇ ਦਿੜ੍ਹਬਾ ਪੁਲਿਸ ਨੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਘਟਨਾ ਤੋਂ ਇਲਾਕੇ ਵਿੱਚ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਦਿੜ੍ਹਬਾ ਦੇ ਰਹਿਣ ਵਾਲੇ ਪੀੜਤ ਮੁਨੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਇਕ ਫੋਨ ਆਇਆ ਅਤੇ ਆਪਣੀ ਕਾਰ ਵਿੱਚ ਬਿਠਾਕੇ ਲੈ ਗਏ। ਇਕ ਥਾਂ ਲਿਜਾ ਕੇ ਡਰਾ ਧਮਕਾ ਕੇ ਲੱਖਾਂ ਰੁਪਏ ਦੀ ਮੰਗ ਕੀਤੀ ਅਤੇ ਉਕਤ ਵਿਅਕਤੀ ਨੇ ਡਰਦੇ ਮਾਰੇ 4 ਲੱਖ 20 ਹਜ਼ਾਰ ਰੁਪਏ ਕਿਸੇ ਦੋਸਤ ਤੋਂ ਉਧਾਰੇ ਲੈਕੇ ਉਨ੍ਹਾਂ ਨੂੰ ਦੇ ਦਿੱਤੇ। ਪੀੜਤ ਨੇ ਡੀਐਸਪੀ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਲਾਇਆ ਜਾਵੇ। ਜੇਕਰ ਕਾਰਵਾਈ ਨਾ ਹੋਈ ਤਾਂ ਉਹ ਐਸਐਸਪੀ ਕੋਲ ਪਹੁੰਚ ਕਰਨਗੇ।
ਪੀੜਤ ਨੇ ਦੱਸਿਆ ਕਿ ਗਗਨਦੀਪ ਗੱਗੀ ਨਾਂਅ ਦੇ ਵਿਅਕਤੀ ਨੇ ਫੋਨ ਕਰਕੇ ਉਸ ਨੂੰ ਆਪਣੇ ਕੋਲੋ ਬੁਲਾਇਆ ਕਿ ਉਸ ਨੇ ਜ਼ਮੀਨ ਦਿਖਾਉਣੀ ਹੈ। ਜਦੋਂ ਉਹ ਉੱਥੇ ਪਹੁੰਚਿਆਂ ਤਾਂ ਬਿੱਲਾ ਨੇ ਗੱਡੀ ਵਿੱਚ ਬੈਠਾ ਕਿ ਕਿਸੇ ਕੋਠੀ ਵਿੱਚ ਲੈ ਗਏ ਜਿੱਥੇ 2-3 ਜਣੇ ਹੋਰ ਵੀ ਮੌਜੂਦ ਸੀ। ਉਨ੍ਹਾਂ ਨੇ ਡਰਾ ਧਮਕਾ ਕੇ 5 ਲੱਖ ਦੀ ਮੰਗ ਕੀਤੀ। ਉਸ ਨੇ ਕਿਸੇ ਤਰ੍ਹਾਂ ਆਪਣੇ ਦੋਸਤਾਂ ਕੋਲੋਂ ਪੈਸੇ ਫੜ੍ਹ ਕੇ ਉਨ੍ਹਾਂ ਦਿੱਤੇ ਹਨ ਤੇ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ। ਪੀੜਤ ਨੇ ਦੋਸ਼ ਲਾਏ ਕਿ ਮੁਲਜ਼ਮਾਂ ਅਜੇ ਵੀ ਉਸ ਨੂੰ ਧਮਕਾ ਰਹੇ ਹਨ ਅਤੇ ਪੁਲਿਸ ਵੱਲੋਂ ਕਾਰਵਾਈ ਢਿੱਲੀ ਕੀਤੀ ਜਾ ਰਹੀ ਹੈ।
ਦਿੜ੍ਹਬਾ ਦੇ ਐਸਐਚਓ ਗੁਰਪ੍ਰਤਾਪ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਨੀਸ਼ ਕੁਮਾਰ ਦੇ ਬਿਆਨ ਦਰਜ ਕਰਕੇ ਚਾਰ ਵਿਅਕਤੀਆਂ ਨੂੰ ਬਾਏਨੇਮ ਨਾਮਜ਼ਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਜਲਦ ਹੀ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਇਹ ਵੀ ਪੜ੍ਹੋ: ਭਾਰਤ ਅਤੇ ਚੀਨ ਦਾ ਵਪਾਰ 9 ਮਹੀਨਿਆਂ ਵਿੱਚ 100 ਬਿਲੀਅਨ ਡਾਲਰ ਤੋਂ ਪਾਰ, ਵਪਾਰ ਘਾਟਾ 75 ਅਰਬ ਡਾਲਰ