ETV Bharat / state

ਲੌਂਗੋਵਾਲ ਵੈਨ ਹਾਦਸੇ 'ਚ ਪ੍ਰਸ਼ਾਸਨ ਬਰਾਬਰ ਦਾ ਜ਼ਿੰਮੇਵਾਰ: ਐਡਵੋਕੇਟ ਧਾਰਨੀ - ਲੌਂਗੋਵਾਲ ਵੈਨ ਹਾਦਸੇ 'ਚ ਪ੍ਰਸ਼ਾਸਨ ਬਰਾਬਰ ਦਾ ਜ਼ਿੰਮੇਵਾਰ

ਲੌਂਗੋਵਾਲ ਵੈਨ ਹਾਦਸੇ 'ਤੇ ਸਵਾਲ ਖੜ੍ਹਾ ਕਰਦੇ ਹੋਏ ਫ਼ਤਿਹਗੜ੍ਹ ਸਾਹਿਬ ਦੇ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹਾਦਸੇ ਦਾ ਇੰਤਜ਼ਾਰ ਕਰਦਾ ਹੈ, ਉਸ ਤੋਂ ਬਾਅਦ ਹੀ ਕਿਉਂ ਜਾਗਦਾ ਹੈ।

ਵਕੀਲ ਅਮਰਦੀਪ ਸਿੰਘ ਧਾਰਨੀ
ਵਕੀਲ ਅਮਰਦੀਪ ਸਿੰਘ ਧਾਰਨੀ
author img

By

Published : Feb 23, 2020, 8:46 AM IST

ਸੰਗਰੂਰ: ਪਿਛਲੇ ਦਿਨੀਂ ਸੰਗਰੂਰ ਦੇ ਲੌਂਗੋਵਾਲ ਵਿੱਚ ਹੋਏ ਸਕੂਲੀ ਵੈਨ ਹਾਦਸੇ ਦੇ ਵਿੱਚ 4 ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਭਿਆਨਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦੇ ਹੋਏ ਸਕੂਲੀ ਵੈਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਜਿਸ ਦੇ ਵਿੱਚ ਵੀ ਖਾਮੀਆਂ ਪਾਈਆਂ ਗਈਆਂ ਉਨ੍ਹਾਂ ਦੇ ਚਲਾਨ ਕੱਟੇ ਗਏ ਅਤੇ ਕੁੱਝ ਵੈਨਾਂ ਨੂੰ ਬਾਂਡ ਵੀ ਕੀਤਾ ਗਿਆ। ਇਸ ਮਾਮਲੇ 'ਤੇ ਸਵਾਲ ਖੜ੍ਹਾ ਕਰਦੇ ਹੋਏ ਫ਼ਤਿਹਗੜ੍ਹ ਸਾਹਿਬ ਦੇ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹਾਦਸੇ ਦਾ ਇੰਤਜ਼ਾਰ ਕਰਦਾ ਹੈ, ਉਸ ਤੋਂ ਬਾਅਦ ਹੀ ਕਿਉਂ ਜਾਗਦਾ ਹੈ।

ਲੌਂਗੋਵਾਲ ਵੈਨ ਹਾਦਸੇ 'ਚ ਪ੍ਰਸ਼ਾਸਨ ਬਰਾਬਰ ਦਾ ਜ਼ਿੰਮੇਵਾਰ: ਐਡਵੋਕੇਟ ਧਾਰਨੀ

ਉਨ੍ਹਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਮ੍ਰਿਤਕਾਂ ਨੂੰ ਸਵਾ ਸੱਤ ਲੱਖ ਰੁਪਏ ਦਿੱਤੇ ਗਏ ਹਨ, ਜੋ ਕਿ ਲੋਕਾਂ ਦੇ ਪੈਸੇ ਵਿੱਚੋਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਪ੍ਰਸ਼ਾਸਨ ਜਾਂ ਕਸੂਰਵਾਰ ਮਹਿਕਮਿਆਂ ਵੱਲੋਂ ਦਿੱਤੇ ਜਾਣੇ ਚਾਹੀਦੇ ਹਨ।

ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਹੋਰ ਬੋਲਦਿਆਂ ਕਿਹਾ ਕਿ ਇਕੱਲੀਆਂ ਸਕੂਲ ਬੱਸਾਂ ਹੀ ਹਾਦਸਿਆਂ ਦਾ ਕਾਰਨ ਨਹੀਂ ਹੁੰਦੀਆਂ, ਜੋ ਹੋਰ ਵਾਹਨ ਸੜਕ ਉੱਤੇ ਦੌੜਦੇ ਹਨ ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: ਭਾਰੀ ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ਨੂੰ ਹੋਇਆ ਭਾਰੀ ਨੁਕਸਾਨ, ਸਰਕਾਰ ਕੋਲੋਂ ਮੰਗੀ ਮਦਦ

ਉਨ੍ਹਾਂ ਨੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਹੋਏ ਕਰਦੇ ਹੋਏ ਕਿਹਾ ਕਿ ਜਿਸ ਸਕੂਲ ਵੈਨ ਨਾਲ ਹਾਦਸਾ ਹੋਇਆ ਹੈ ਜੇਕਰ ਉਸ ਦੇ ਕੋਲ ਬੀਮਾ ਅਤੇ ਹੋਰ ਕਮੀਆਂ ਸਨ ਤਾਂ ਉਸ ਨੂੰ ਸੜਕ 'ਤੇ ਚੱਲਣ ਹੀ ਕਿਉਂ ਦਿੱਤਾ ਗਿਆ ਸੀ? ਉਨ੍ਹਾਂ ਕਿਹਾ ਕਿ ਇਸ ਸਭ ਦੇ ਲਈ ਪ੍ਰਸ਼ਾਸਨ ਅਤੇ ਸਕੂਲ ਬਰਾਬਰ ਦੇ ਜਿੰਮੇਵਾਰ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.