ਸੰਗਰੂਰ : ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਅਹੁਦੇਦਾਰਾਂ ਵੱਲੋਂ ਜਲੰਧਰ ਵਿੱਚ ਹੋਈ ਜਿੱਤ ਦੀ ਖੁਸ਼ੀ ਲੱਡੂ ਵੰਡ ਕੇ ਮਨਾਈ ਜਾ ਰਹੀ ਹੈ। ਸੰਗਰੂਰ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਅਹੁਦੇਦਾਰਾਂ ਵੱਲੋਂ ਸੰਗਰੂਰ ਮੇਨ ਬਾਜ਼ਾਰ ਵਿਜੈ ਚੌਕ ਵਿੱਚ ਖੜ੍ਹ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਜਸ਼ਨ ਮਨਾਇਆ ਗਿਆ। ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।
ਸੰਗਰੂਰ ਵਿੱਚ ਵੀ ਆਪ ਵਰਕਰਾਂ ਨੇ ਮਨਾਈ ਖੁਸ਼ੀ : ਸੰਗਰੂਰ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਅਹੁਦੇਦਾਰਾਂ ਵੱਲੋਂ ਸੰਗਰੂਰ ਮੇਨ ਬਾਜ਼ਾਰ ਵਿਜੈ ਚੌਕ ਵਿੱਚ ਖੜ੍ਹ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਜਸ਼ਨ ਮਨਾਇਆ ਗਿਆ। ਇਸ ਮੌਕੇ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਮੇਲ ਘਰਾਚੋਂ ਇੰਫੋਰਸਮੈਂਟ ਪੰਜਾਬ ਦੇ ਚੇਅਰਮੈਨ ਮਿੰਕੁ ਜਵੰਦਾ ਸੰਗਰੂਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੀ ਹਾਜ਼ਰ ਸਨ। ਇਹਨਾਂ ਸਾਰਿਆਂ ਨੇ ਇਕ-ਦੂਜੇ ਦਾ ਲੱਡੂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਮੇਨ ਬਾਜ਼ਾਰ ਵਿੱਚ ਖੜ੍ਹੇ ਆਪ ਵਰਕਰਾਂ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਇੱਕ ਸਾਲ ਵਿੱਚ ਕੀਤੇ ਕੰਮਾਂ ਨੂੰ ਦੇਖਦੇ ਹੋਏ ਵੋਟ ਪਾਈ ਹੈ।
ਵਿਰੋਧੀਆਂ ਨੇ ਬਹੁਤ ਇਲਜ਼ਾਮ ਲਾਏ ਪਰ ਜਲੰਧਰ ਦੇ ਲੋਕਾਂ ਨੇ ਜਿਤਾਈ ਪਾਰਟੀ : ਜਲੰਧਰ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਇੱਕ ਸਾਲ ਵਿੱਚ ਕਰ ਦਿਖਾਇਆ ਹੈ ਉਹ ਹੁਣ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਨਹੀਂ ਕਰਕੇ ਦਿਖਾਇਆ ਅਤੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਵਾਅਦੇ ਕੀਤੇ ਹਨ ਉਹ ਵੀ ਆਉਣ ਵਾਲੇ ਸਮੇਂ ਵਿੱਚ ਜਲਦ ਪੂਰੇ ਕੀਤੇ ਜਾਣਗੇ। ਬੇਸ਼ੱਕ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਉਨ੍ਹਾਂ ਦੀ ਬਹੁਤ ਕੋਸ਼ਿਸ਼ ਕੀਤੀ ਕਿ ਝੂਠੇ ਇਲਜ਼ਾਮ ਵੀ ਲਗਾਏ ਗਏ ਪਰ ਜਲੰਧਰ ਦੇ ਲੋਕਾਂ ਨੇ ਸਭ ਕੁਝ ਨਕਾਰ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਵੱਡੀ ਲੀਡ ਨਾਲ ਜਤਾਇਆ ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਕੀ ਹੁਣ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਯਕੀਨ ਹੈ ਨਾਲ ਹੀ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਕੀਤੇ ਉਲਟ ਪ੍ਰਚਾਰ ਉਤੇ ਵੀ ਕਿਹਾ ਕਿ ਲੋਕ ਗੁਮਰਾਹ ਨਹੀਂ ਹੁੰਦੇ ਅਤੇ ਨਾ ਹੀ ਹੁਣ ਪਹਿਲਾਂ ਵਰਗੀ ਰਾਜਨੀਤੀ ਰਹੀ ਹੈ। ਲੋਕ ਸਭ ਕੁਝ ਜਾਣਦੇ ਹਨ ਕੋਈ ਵੀ ਕਿਸੇ ਨੂੰ ਗੁੰਮਰਾਹ ਨਹੀਂ ਕਰ ਸਕਦਾ। ਲੋਕ ਆਪਣੀ ਸੂਝਵਾਨ ਦੇ ਨਾਲ ਆਪਣੀ ਸਮਝ ਦੇ ਨਾਲ ਵੋਟ ਦਾ ਇਸਤਮਾਲ ਕਰਦੇ ਹਨ।