ਸੰਗੂਰਰ: ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ (Shere A Punjab Maharaja Ranjit Singh) ਦੇ ਚਰਿੱਤਰਹੀਣ ਅਤੇ ਲੁਟੇਰੇ ਹੋਣ ਦਾ ਹਵਾਲਾ ਦੇ ਕੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ। ਜਦੋਂ ਕਿ ਪੋਸਟ ਨੂੰ ਪਾਉਣ ਵਾਲਾ ਨੌਜਵਾਨ ਵਿਦੇਸ਼ ਵਿੱਚ ਰਹਿੰਦਾ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਸੀ ਸੋਸ਼ਲ ਮੀਡੀਆ ਉੱਤੇ ਕਿਸੇ ਵੀ ਤਰ੍ਹਾਂ ਦੀ ਧਰਮ ਦੇ ਖ਼ਿਲਾਫ਼ ਨਫ਼ਰਤ ਫੈਲਾਉਣ ਵਾਲੇ ਦੇ ਉੱਪਰ ਕਾਨੂੰਨ ਕਾਰਵਾਈ ਕੀਤੀ ਜਾਵੇਗੀ ।
ਸ਼ੇਰ ਏ ਪੰਜਾਬ ਦਾ ਨਿਰਾਦਰ: ਸੰਗਰੂਰ ਦੇ ਨਜ਼ਦੀਕ ਪਿੰਡ ਬਡਰੁੱਖਾਂ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਰਾਜ ਕੌਰ (Maharaja Ranjit Singhs mother Raj Kaur) ਦੇ ਤੇਰਾਂ ਨਵੰਬਰ ਨੂੰ ਇੱਥੋਂ ਦੇ ਲੋਕ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਮਨਾਉਂਦੇ ਹਨ।ਪਰ ਇਸ ਪਿੰਡ ਦੇ ਰਹਿਣ ਵਾਲੇ ਸ਼ਰਾਰਤੀ ਅਨਸਰ ਵੱਲੋਂ ਵਿਦੇਸ਼ ਵਿੱਚ ਬੈਠ ਕੇ ਸੋਸ਼ਲ ਮੀਡੀਆ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਵਾਲੀ ਪੋਸਟ ਪਾਈ ਗਈ ਹੈ
ਇਹ ਵੀ ਪੜ੍ਹੋ: ਸ਼ਰਧਾ ਕਤਲ ਕੇਸ: ਪਿਤਾ ਨੂੰ 'ਲਵ ਜਿਹਾਦ' ਦਾ ਸ਼ੱਕ, ਆਫਤਾਬ ਨੂੰ ਮੌਤ ਦੀ ਸਜ਼ਾ ਦੀ ਮੰਗ
ਕਾਰਵਾਈ ਦੀ ਮੰਗ: ਭਾਰੀ ਗਿਣਤੀ ਦੇ ਵਿਚ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਸ਼ਰਾਰਤੀ ਨੌਜਵਾਨਾਂ ਦੇ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਅਕਾਊਂਟ ਪ੍ਰੋਫਾਈਲ ਪੇਂਟ ਕਰਕੇ ਪੋਸਟ ਦੇ ਪ੍ਰਿੰਟ ਕੱਢ ਕੇ ਹੱਥਾਂ ਦੇ ਵਿੱਚ ਫੜ ਕੇ ਸਰਕਾਰ ਤੋਂ ਉਸਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਿੰਡ ਦੇ ਸਰਪੰਚ ਅਤੇ ਲੋਕਾਂ ਦਾ ਕਹਿਣਾ ਹੈ ਕਿ ਸ਼ੇਰ ਏ ਪੰਜਾਬ ਖ਼ਿਲਾਫ਼ ਭੱਦੀ ਸ਼ਬਦਾਵਲੀ (Bad language against Sher A Punjab) ਵਰਤਣ ਵਾਲੇ ਇਸ ਸ਼ਰਾਰਤੀ ਅਨਸਰ ਨੂੰ ਵਿਦੇਸ਼ ਤੋਂ ਭਾਰਤ ਲਿਆ ਕੇ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਲਦ ਇਸ ਮਸਲੇ ਉੱਤੇ ਐਕਸ਼ਨ ਨਹੀਂ ਲੈਂਦੀ ਤਾਂ ਹੋਰ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।