ਸੰਗਰੂਰ: ਸੀਨੀਅਰ ਸਟੇਟ ਕਿੱਕ ਬਾਕਸਿੰਗ ਚੈਂਪੀਅਨਸ਼ਿਪ (Senior State Kickboxing Championship) ਦੇ ਵਿੱਚ ਸੰਗਰੂਰ (Sangrur) ਦੇ ਗਿਆਰਾਂ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਜਿਸ ਦੇ ਵਿੱਚ 4 ਗੋਲਡ, 4 ਸਿਲਵਰ ਅਤੇ 3 ਬਰੋਨ ਮੈਡਲ ਲੈਕੇ ਸੰਗਰੂਰ ਜ਼ਿਲ੍ਹੇ (Sangrur District) ਦਾ ਨਾਂ ਰੋਸ਼ਨ ਕੀਤਾ। ਉੱਥੇ ਹੀ ਖਿਡਾਰੀ ਸੁਖਪ੍ਰੀਤ ਨੇ ਦੱਸਿਆ ਕਿ ਸਾਡੇ ਵੱਲੋਂ ਜ਼ਿਲ੍ਹਾ ਲੈਵਲ ਦੇ ਖੇਡਾਂ ਵਿੱਚ ਭਾਗ ਲਿਆ ਗਿਆ ਸੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸੁਖਪ੍ਰੀਤ ਨੇ ਦੱਸਿਆ ਕਿ ਸਾਡੀ ਤਿਆਰੀ ਅਰਸ਼ਦੀਪ ਕੋਚ ਵੱਲੋਂ ਕਰਵਾਈ ਗਈ ਸੀ। ਜਿਸ ਦੇ ਵਿੱਚ ਸਾਡੇ ਵੱਲੋਂ ਗਿਆਰਾਂ ਮੈਡਲ (medal) ਜਿੱਤ ਕੇ ਲਿਆਂਦੇ ਗਏ ਹਨ ਅਤੇ ਦੋ ਖਿਡਾਰੀਆਂ ਦੀ ਨੈਸ਼ਨਲ ਦੀ ਸਿਲੈਕਸ਼ਨ ਹੋਈ ਹੈ। ਸਾਡੇ ਕੋਚ ਵੱਲੋਂ ਬੜੀ ਮਿਹਨਤ ‘ਤੇ ਸ਼ਿੱਦਤ ਨਾਲ ਸਾਡੀ ਖੇਡ ਦੀ ਤਿਆਰੀ ਕਰਵਾਈ ਗਈ ਸੀ ਅਤੇ ਅਸੀਂ ਅੱਗੇ ਵੀ ਆਸ ਕਰਦੀਆਂ ਕਿ ਕੀ ਸਾਡੀ ਤਿਆਰੀ ਹੋਰ ਵੀ ਵਧੀਆ ਹੋਵੇਗੀ ਤਾਂ ਕਿ ਅਸੀਂ ਨੈਸ਼ਨਲ ਵਿੱਚੋਂ ਸੰਗਰੂਰ ਜ਼ਿਲ੍ਹੇ ਲਈ ਮੈਡਲ ਜਿੱਤ ਕੇ ਲੈ ਗਿਆ।
ਇਸ ਮੌਕੇ ਖਿਡਾਰੀਆਂ ਦੇ ਕੋਚ ਅਰਸ਼ਦੀਪ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾ ਕਹਿਣਾ ਸੀ, ਕਿ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ, ਕਿ ਮੇਰੇ ਗਿਆਰਾਂ ਖਿਡਾਰੀ ਸੰਗਰੂਰ ਜ਼ਿਲ੍ਹੇ (Sangrur District) ਲਈ ਮੈਡਲ ਲੈ ਕੇ ਆਏ ਹਨ, ਮੇਰੇ ਵੱਲੋਂ ਇਨ੍ਹਾਂ ਨੂੰ ਬੜੀ ਮਿਹਨਤ ਦੇ ਨਾਲ ਤਿਆਰੀ ਕਰਵਾਈ ਗਈ ਸੀ ਅਤੇ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਖਿਡਾਰੀਆਂ ਨੇ ਜ਼ਿਲ੍ਹੇ ਦਾ ਨਾਮ ਉੱਚਾ ਕੀਤਾ ਹੈ।
ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦੇਣ ਪਹੁੰਚੇ ਸੰਗਰੂਰ ਤੋਂ ਵਿਧਾਇਕ (MLA from Sangrur) ਨਰਿੰਦਰ ਕੌਰ ਭਰਾਜ ਵੱਲੋਂ ਬੱਚਿਆਂ ਦੀ ਹੌਂਸਲਾ ਹਫਜਾਈ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਖਿਡਾਰੀਆਂ ਨੂੰ ਕੋਈ ਵੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਫਰਜ਼ੀ SDM ਗ੍ਰਿਫ਼ਤਾਰ !