ETV Bharat / state

2 ਫੁੱਟ ਦੀ ਦਿਵਿਆਂਗ ਮਹਿਲਾ ਦਾ ਪਰਿਵਾਰ ਸਰਕਾਰ ਤੋਂ ਮਦਦ ਦੀ ਆਸ 'ਚ

author img

By

Published : Jan 20, 2020, 1:28 PM IST

ਸੰਗਰੂਰ ਦੇ ਭਵਾਨੀਗੜ੍ਹ 'ਚ 2 ਫੁੱਟ ਦੀ ਦਿਵਿਆਂਗ ਮਹਿਲਾ ਜਿਸਦੀ ਉਮਰ 30 ਸਾਲ ਹੈ, ਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਉਸ ਮਹਿਲਾ ਨੂੰ ਸਰਕਾਰੀ ਮਦਦ ਤਾਂ ਕੀ ਸਗੋਂ ਆਮ ਸਹੂਲਤਾਂ ਵੀ ਨਹੀਂ ਮਿਲ ਰਹੀਆਂ।

2 ਫੁੱਟ ਦੀ ਦਿਵਿਆਂਗ ਮਹਿਲਾ
2 ਫੁੱਟ ਦੀ ਦਿਵਿਆਂਗ ਮਹਿਲਾ

ਸੰਗਰੂਰ: ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਨਮਾਨ ਦਵਾਉਣ ਲਈ ਸਰਕਾਰਾਂ ਵੱਡੀਆਂ-ਵੱਡੀਆਂ ਸਕੀਮਾਂ ਤਾਂ ਲਾਂਚ ਕਰ ਦਿੰਦੀਆਂ ਹਨ ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਸੰਗਰੂਰ ਦੇ ਭਵਾਨੀਗੜ੍ਹ 'ਚ 2 ਫੁੱਟ ਦੀ ਦਿਵਿਆਂਗ ਮਹਿਲਾ, ਜਿਸਦੀ ਉਮਰ 30 ਸਾਲ ਹੈ, ਨੂੰ ਸਰਕਾਰੀ ਮਦਦ ਤਾਂ ਕੀ ਪਰ ਆਮ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਹਾਲੇ ਤੱਕ ਉਹਨਾਂ ਦੀ ਬੇਟੀ ਦਾ ਆਧਾਰ ਕਾਰਡ ਵੀ ਨਹੀਂ ਬਣਾਇਆ ਗਿਆ।

ਦਿਵਿਆਂਗ ਮਹਿਲਾ ਬੱਬੂ ਦੇ ਪਿਤਾ ਨੇ ਕਿਹਾ ਕਿ ਲੋਕ ਤਾਂ ਕੁੜੀਆਂ ਨੂੰ ਕੁੱਖਾਂ ਵਿੱਚ ਮਾਰ ਦਿੰਦੇ ਹਨ ਪਰ ਉਹ ਆਪਣੀ ਦਿਵਿਆਂਗ ਬੇਟੀ ਦਾ 30 ਸਾਲਾਂ ਤੋਂ ਪਾਲਣ-ਪੋਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬੇਟੀ ਦਾ ਆਧਾਰ ਕਾਰਡ ਬਣਵਾਇਆ ਜਾਵੇ ਅਤੇ ਉਸ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।

2 ਫੁੱਟ ਦੀ ਦਿਵਿਆਂਗ ਮਹਿਲਾ

ਇਹ ਵੀ ਪੜ੍ਹੋ: CAA ਦੇ ਸਮਰਥਨ 'ਚ ਕੱਢੀ ਰੈਲੀ ਦੌਰਾਨ ਬੀਜੇਪੀ ਨੇਤਾ ਦੇ ਮਹਿਲਾ ਕਲੈਕਟਰ ਨੇ ਜੜਿਆ ਥੱਪੜ

ਉਧਰ ਬਲਾਕ ਡਿਵੈਲਪਮੈਂਟ ਅਧਿਕਾਰੀ ਨੇ ਇਸ ਮਸਲੇ 'ਤੇ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਇਹ ਸਾਰਾ ਮਾਮਲਾ ਆ ਚੁੱਕਿਆ ਹੈ ਅਤੇ ਮਾਮਲੇ ਦੀ ਪੂਰੀ ਪੜਤਾਲ ਕਰਨ ਤੋਂ ਬਾਅਦ ਉਹ ਮਹਿਲਾ ਦੇ ਆਧਾਰ ਕਾਰਡ ਬਣਾਉਣ ਦੀ ਸਿਫ਼ਾਰਿਸ਼ ਵੀ ਕਰਨਗੇ।

ਇੱਕ ਪਾਸੇ ਤਾਂ ਸਰਕਾਰਾਂ ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਰੁੱਖ ਤੇ ਕੁੱਖ ਬਚਾਓ ਜਿਹੇ ਨਾਅਰੇ ਦਿੰਦੀਆਂ ਹਨ ਪਰ ਦੂਜੇ ਪਾਸੇ ਸਿਸਟਮ ਦੀ ਮਾੜੀ ਕਾਰਗੁਜ਼ਾਰੀ ਆਮ ਲੋਕਾਂ 'ਤੇ ਭਾਰੀ ਪੈਂਦੀ ਹੈ। ਲੋੜ ਹੈ ਸਰਕਾਰੀ ਤੰਤਰ 'ਚ ਸੁਧਾਰ ਕਰਨ ਦੀ ਤਾਂ ਜੋ ਲੋੜਵੰਦਾਂ ਨੂੰ ਖੱਜਲਖੁਆਰੀ ਤੋਂ ਬਚਾਇਆ ਜਾ ਸਕੇ।

Intro:2 ਫੁੱਟ ਦੀ ਮਹਿਲਾ ਦਾ ਅਧਿਕਾਰੀਆਂ ਨੇ ਨਹੀਂ ਬਣਾਇਆ ਆਧਾਰ ਕਾਰਡ.Body:
ਅੱਜ ਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਭਾਰਤ ਵਿੱਚ ਸਰਕਾਰ ਵੱਲੋਂ ਔਰਤਾਂ ਦੇ ਲਈ ਇੱਕ ਵੱਖ ਸਨਮਾਨ ਅਤੇ ਇੱਜ਼ਤ ਦੇਣ ਦੀ ਗੱਲ ਕੀਤੀ ਜਾ ਰਹੀ ਹੈ .ਚਾਹੇ ਉਹ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਹੈ ਜਾਂ ਫਿਰ ਔਰਤਾਂ ਨੂੰ ਸਮਾਜ ਦੇ ਵਿੱਚ ਵਿਚਰਨ ਦੇ ਲਈ ਮਰਦਾਂ ਦੇ ਨਾਲ ਮਿਲ ਕੇ ਚੱਲਣ ਦਾ ਹੱਕ ਹੈ ਹਰ ਵਰਗ ਦੇ ਵਿੱਚ ਸਰਕਾਰ ਵੱਲੋਂ ਔਰਤ ਨੂੰ ਪਹਿਲ ਦਿੱਤੀ ਜਾ ਰਹੀ ਹੈ.ਇਸ ਦੇ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬੇਟੀ ਨੂੰ ਕੁੱਖ ਦੇ ਵਿੱਚ ਮਾਰਨ ਉੱਤੇ ਵੀ ਹੁਣ ਕਾਨੂੰਨ ਸਖ਼ਤ ਹੋ ਚੁੱਕੇ ਹਨ .ਇਨ੍ਹਾਂ ਸਭ ਕੁਝ ਹੋਣ ਤੋਂ ਬਾਅਦ ਵੀ ਅੱਜ ਵੀ ਭਾਰਤ ਦੇ ਵਿੱਚ ਔਰਤ ਦਾ ਦਰਜਾ ਮਰਦ ਤੋਂ ਨੀਚੇ ਹੈ ਮਾਮਲਾ ਹੈ ਸੰਗਰੂਰ ਦੇ ਭਵਾਨੀਗੜ੍ਹ ਦਾ ਜਿੱਥੇ 2 ਫੁੱਟ ਦੀ ਮਹਿਲਾ ਜਿਸ ਦੀ ਉਮਰ 30 ਸਾਲ ਹੈ ਉਸ ਦਾ ਹੁਣ ਤੱਕ ਅਧਿਕਾਰੀਆਂ ਵੱਲੋਂ ਆਧਾਰ ਕਾਰਡ ਨਹੀਂ ਬਣਾਇਆ ਗਿਆ ਹੈ, ਜਦੋਂ ਪਰਿਵਾਰ ਨਾਲ ਇਸ ਮਸਲੇ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਬੱਬੂ ਪੰਜ ਭੈਣ ਭਰਾਵਾਂ ਚੋਂ ਸਭ ਤੋਂ ਵੱਡੀ ਹੈ ਪਰ ਕੁਝ ਸਰੀਰਿਕ ਔਕੜਾਂ ਆਉਣ ਦੇ ਕਰਕੇ ਉਸ ਦਾ ਕੱਦ ਨਹੀਂ ਵੱਧ ਸਕਿਆ ਜਿਸ ਕਰਕੇ ਉਹ ਸਿਰਫ਼ 2 ਫੁੱਟ ਦੀ ਹੀ ਰਹੀ ਅਤੇ ਉਸਦੀ ਉਮਰ ਤਾਂ ਵੱਧਦੀ ਗਈ ਪਰ ਉਮਰ ਦੇ ਨਾਲ ਉਸ ਦਾ ਕੱਦ ਨਹੀਂ ਵਧਿਆ.ਪਰ ਬੱਬੂ ਦੇ ਕੱਦ ਕਾਰਨ ਪਰਿਵਾਰ ਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਉਨ੍ਹਾਂ ਨੇ ਆਪਣੀ ਬੱਚੀ ਦਾ ਹਰ ਤਰੀਕੇ ਦੇ ਨਾਲ ਧਿਆਨ ਰੱਖਿਆ.ਪਰ ਉਨ੍ਹਾਂ ਦਾ ਗੁੱਸਾ ਪ੍ਰਸ਼ਾਸਨ ਅਤੇ ਸਰਕਾਰ ਉੱਤੇ ਹੈ ਜੋ ਲਗਾਤਾਰ ਬੇਟੀ ਬਚਾਓ ਬੇਟੀ ਪੜ੍ਹਾਓ ਜਾਂ ਬੇਟੀਆਂ ਦੇ ਹੱਕਾਂ ਦੀ ਗੱਲ ਕਰਦਾ ਹੈ ਪਰ ਹੁਣ ਤੱਕ ਉਨ੍ਹਾਂ ਦੀ ਬੇਟੀ ਦਾ ਆਧਾਰ ਕਾਰਡ ਨਹੀਂ ਬਣ ਸਕਿਆ ਹੈ ਬੱਬੂ ਦੇ ਪਿਤਾ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਪਛਾਣ ਪੱਤਰ ਬਣਾਉਣ ਦੇ ਲਈ ਦਫਤਰ ਦੇ ਵਿੱਚ ਆਧਾਰ ਕਾਰਡ ਦੇ ਲਈ ਨਾਮ ਅੰਕਨ ਕੀਤਾ ਸੀ ਪਰ ਅਧਿਕਾਰੀਆਂ ਨੇ ਉਸ ਦੀ ਬੇਟੀ ਦਾ ਆਧਾਰ ਕਾਰਡ ਨਹੀਂ ਬਣਾਇਆ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਲਗਾਤਾਰ ਉਨ੍ਹਾਂ ਨੂੰ ਝੂਠੇ ਲਾਰੇ ਲਾ ਰਿਹਾ ਹੈ ਅਤੇ ਕਾਫੀ ਲੰਬੇ ਸਮੇਂ ਤੋਂ ਉਨ੍ਹਾਂ ਨੇ ਆਪਣੀ ਬੇਟੀ ਦਾ ਆਧਾਰ ਕਾਰਡ ਬਣਾਉਣ ਦੇ ਲਈ ਯਤਨ ਕੀਤਾ ਹੈ ਪਰ ਹੁਣ ਉਨ੍ਹਾਂ ਦੀ ਆਸ ਟੁੱਟ ਚੁੱਕੀ ਹੈ ਕਿਉਂਕਿ ਲਗਾਤਾਰ ਅਧਿਕਾਰੀਆਂ ਵੱਲੋਂ ਝੂਠੇ ਲਾਰਿਆਂ ਤੋਂ ਬਾਅਦ ਵੀ ਹੁਣ ਤੱਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬੇਟੀ ਦਾ ਆਧਾਰ ਕਾਰਡ ਨਹੀਂ ਬਣਿਆ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਇੱਕ ਪਾਸੇ ਬੇਟੀ ਬਚਾਓ ਦੇ ਨਾਅਰੇ ਲਗਾਉਂਦੀ ਹੈ ਦੂਸਰੇ ਪਾਸੇ ਉਹ ਬੱਬੂ ਵਰਗੀ ਅਪੰਗ ਕੁੜੀਆਂ ਨੂੰ ਸਹਾਰਾ ਨਹੀਂ ਦੇ ਰਹੇ ਅਤੇ ਉਸ ਨੂੰ ਕੋਈ ਆਧਾਰ ਨਹੀਂ ਸਮਝ ਰਹੇ ਪਰ ਉਸ ਦਾ ਸਾਡੇ ਘਰ ਦੇ ਵਿੱਚ ਪੂਰਾ ਆਧਾਰ ਹੈ ਅਤੇ ਅਸੀਂ ਉਸ ਨੂੰ ਬੜੇ ਪਿਆਰ ਨਾਲ ਪਾਲ ਪੋਸ ਕੇ ਅੱਜ ਤੱਕ ਧਿਆਨ ਨਾਲ ਰੱਖਿਆ ਹੈ .
ਬਾਈਟ ਬੱਬੂ ਦੇ ਪਿਤਾ
ਉੱਥੇ ਹੀ ਬਲਾਕ ਡਿਵੈਲਪਮੈਂਟ ਅਧਿਕਾਰੀ ਦੇ ਨਾਲ ਇਸ ਮਸਲੇ ਤੇ ਗੱਲ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਇਹ ਸਾਰਾ ਮਾਮਲਾ ਆ ਚੁੱਕਿਆ ਹੈ ਅਤੇ ਮਾਮਲੇ ਦੀ ਪੂਰੀ ਪੜਤਾਲ ਕਰਨ ਤੋਂ ਬਾਅਦ ਉਹ ਇਸ ਦੇ ਆਧਾਰ ਕਾਰਡ ਬਣਾਉਣ ਦੀ ਸਿਫ਼ਾਰਿਸ਼ ਵੀ ਕਰਨਗੇ ਅਤੇ ਉਸ ਦਾ ਆਧਾਰ ਕਾਰਡ ਹੁਣ ਤੱਕ ਕਿਉਂ ਨਹੀਂ ਬਣਿਆ ਹੈ ਉਸ ਦੀ ਵੀ ਸਾਰੀ ਜਾਣਕਾਰੀ ਹਾਸਲ ਕਰਨਗੇ
ਵ੍ਹਾਈਟ ਡਿਵੈਲਪਮੈਂਟ ਅਫ਼ਸਰ ਭਵਾਨੀਗੜ੍ਹ
ਜਿੱਥੇ ਇੱਕ ਪਾਸੇ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਉੱਥੇ ਹੀ ਇਹ ਪਰਿਵਾਰ ਜਿਸ ਵਿੱਚ ਇਹ ਬੇਟੀ ਜਿਸ ਦਾ ਕੱਦ ਫੁੱਟ ਤੋਂ ਅੱਗੇ ਨਹੀਂ ਵਧ ਸਕਿਆ ਫੇਰ ਵੀ ਉਸ ਨੂੰ ਉਸ ਦੇ ਮਾਂ ਬਾਪ ਬੜੇ ਪਿਆਰ ਨਾਲ ਪਾਲ ਪੋਸ ਕੇ ਵੱਡਾ ਕਰ ਰਹੇ ਹਨ ਅਤੇ ਉਸ ਦੀ ਦੇਖਭਾਲ ਕਰ ਰਹੇ ਹਨ ਜੋ ਕਿ ਇੱਕ ਬਹੁਤ ਵਧੀਆ ਲੋਕਾਂ ਨੂੰ ਸੰਦੇਸ਼ ਵੀ ਦਿੰਦਾ ਹੈ ਪਰ ਇਸ ਦੇ ਨਾਲ ਹੀ ਪ੍ਰਸ਼ਾਸਨ ਸਰਕਾਰ ਅਤੇ ਲੋਕਾਂ ਵੱਲੋਂ ਵੀ ਇਨ੍ਹਾਂ ਅਪੰਗ ਲੋਕਾਂ ਨੂੰ ਅਣਸੁਣਿਆ ਕਰ ਦਿੱਤਾ ਜਾਂਦਾ ਹੈ .ਲੋੜ ਹੈ ਇਨ੍ਹਾਂ ਅਪੰਗ ਲੋਕਾਂ ਨੂੰ ਵੀ ਇੱਕ ਤਰ੍ਹਾਂ ਦਾ ਸਨਮਾਨ ਦੇਣ ਦੀ ਤਾਂ ਜੋ ਇਨ੍ਹਾਂ ਦਾ ਵੀ ਦੇਸ਼ ਦੇ ਵਿੱਚ ਆਧਾਰ ਰਹਿ ਸਕੇ.Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.