ਮੁਹਾਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ 20 ਮੈਚ ਮੁਹਾਲੀ ਦੇ ਸਟੇਡੀਅਮ ਵਿਖੇ 20 ਸਤੰਬਰ ਨੂੰ ਖੇਡਿਆ ਜਾਵੇਗਾ। ਦੱਸ ਦਈਏ ਕਿ ਮੈਚ ਦੇ ਚੱਲਦੇ ਮੁਹਾਲੀ ਵਿਖੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੁਰੱਖਿਆ ਦੇ ਚੱਲਦੇ 1500 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਜਾਵੇਗਾ।
ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਟੀਮ ਚੰਡੀਗੜ੍ਹ ਵਿਖੇ ਪਹੁੰਚ ਚੁੱਕੀ ਹੈ। ਟੀਮ ਆਈਟੀ ਪਾਰਕ ਸਥਿਤ ਲਲਿਤ ਹੋਟਲ ਵਿਖੇ ਰੁਕੇ ਹੋਏ ਹਨ। ਆਸਟ੍ਰੇਲੀਆਈ ਖਿਡਾਰੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰਨਾ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ। ਹੁਣ ਆਸਟ੍ਰੇਲੀਆ ਦੀ ਟੀਮ ਸ਼ਨੀਵਾਰ ਨੂੰ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰੇਗੀ।
ਦੂਜੇ ਪਾਸੇ ਭਾਰਤ ਦੀ ਟੀਮ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿੱਚ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਪਹੁੰਚੇਗੀ। ਦੱਸ ਦਈਏ ਕਿ ਪੀਸੀਏ ਸਟੇਡੀਅਮ ਆਸਟ੍ਰੇਲੀਆਈ ਟੀਮ 17 ਸਤੰਬਰ ਨੂੰ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ ਅਭਿਆਸ ਕਰੇਗੀ। ਇਸ ਤੋਂ ਬਾਅਦ 18 ਸਤੰਬਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਟੀਮ ਅਭਿਆਸ ਕਰੇਗਾ।
ਇਹ ਵੀ ਪੜੋ: Men's T20 World Cup: ਭਾਰਤ ਬਨਾਮ ਪਾਕਿਸਤਾਨ ਮੈਚ ਦੀਆਂ ਟਿਕਟਾਂ ਵਿਕੀਆਂ