ETV Bharat / state

ਸੁਖਪਾਲ ਖਹਿਰਾ ਦਾ ਮਿਲਿਆ 7 ਦਿਨ ਦਾ ਰਿਮਾਂਡ

ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਹੋਈ ਸੁਣਵਾਈ ਤੋਂ ਬਾਅਦ ਖਹਿਰਾ ਦਾ ਹੋਰ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਗਿਆ ਹੈ। ਇਸ ਰਿਮਾਂਡ ਦੌਰਾਨ ਖਹਿਰਾ ਨੂੰ ਦਿੱਲੀ ਲਿਜਾਇਆ ਜਾਵੇਗਾ।

ਸੁਖਪਾਲ ਖਹਿਰਾ ਦਾ ਮਿਲਿਆ 7 ਦਿਨ ਦਾ ਰਿਮਾਂਡ
ਸੁਖਪਾਲ ਖਹਿਰਾ ਦਾ ਮਿਲਿਆ 7 ਦਿਨ ਦਾ ਰਿਮਾਂਡ
author img

By

Published : Nov 12, 2021, 12:26 PM IST

Updated : Nov 12, 2021, 10:31 PM IST

ਮੁਹਾਲੀ: ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਹੋਈ ਸੁਣਵਾਈ ਤੋਂ ਬਾਅਦ ਖਹਿਰਾ ਦਾ ਈਡੀ ਨੂੰ ਹੋਰ 7 ਦਿਨਾਂ ਦਾ ਰਿਮਾਂਡ ਦੇ ਦਿੱਤਾ ਗਿਆ ਹੈ। ਇਸ ਰਿਮਾਂਡ ਦੌਰਾਨ ਈ਼ਡੀ ਵੱਲੋਂ ਖਹਿਰਾ ਨੂੰ ਦਿੱਲੀ ਲਿਜਾਇਆ ਜਾਵੇਗਾ।

ਸੁਖਪਾਲ ਖਹਿਰਾ ਦਾ ਮਿਲਿਆ 7 ਦਿਨ ਦਾ ਰਿਮਾਂਡ

ਸੁਖਪਾਲ ਖਹਿਰਾ ਦਾ ਬਿਆਨ ਆਇਆ ਸਾਹਮਣੇ

ਇਸ ਹੋਈ ਸੁਣਵਾਈ ਤੋਂ ਬਾਅਦ ਖਹਿਰਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਦੌਰਾਨ ਕਿਹਾ ਕਿ ਨਿਰਦੋਸ਼ ਸਾਬਿਤ ਹੋ ਕੇ ਸਾਹਮਣੇ ਆਉਣਗੇ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਏਜੰਡੇ ਤੇ ਵਿਸ਼ਵਾਸ਼ ਨਾ ਕਰਨ।ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਵੀ ਗੱਲ ਦੀ ਕੋਈ ਚਿੰਤਾ ਨਹੀਂ ਹੈ। ਖਹਿਰਾ ਨੇ ਕਿਹਾ ਕਿ ਉਸ ਕੋਲ ਹਰ ਗੱਲ ਦਾ ਪੁਖਤਾ ਜਵਾਬ ਹੈ ਇਸ ਲਈ ਉਸਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਵੱਡੇ ਲੋਕ ਇੰਨ੍ਹਾਂ ਧੰਦਿਆਂ ਦੇ ਵਿੱਚ ਪਏ ਹੋਏ ਹਨ ਉਨ੍ਹਾਂ ਨੂੰ ਕੋਈ ਹੱਥ ਨਹੀਂ ਪਾਉਂਦਾ।

ਸੁਖਪਾਲ ਖਹਿਰਾ ਦੀ ਮੁਹਾਲੀ ਕੋਰਟ ‘ਚ ਪੇਸ਼ੀ

ਸੁਣਵਾਈ ਨੂੰ ਲੈ ਕੇ ਉਨ੍ਹਾਂ ਦੇ ਵਕੀਲ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਉਨ੍ਹਾਂ ਨੂੰ 18 ਨਵੰਬਰ ਨੂੂੰ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖਹਿਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਦਕਿ ਕੋਰਟ ਨੇ ਹੁਣ 7 ਦਿਨ ਦਾ ਰਿਮਾਂਡ ਹੀ ਦਿੱਤਾ ਹੈ।

ਇਹ ਵੀ ਪੜੋ: 1 ਦਿਨ ਦੇ ਪੁਲਿਸ ਰਿਮਾਂਡ ’ਤੇ ਵਿਧਾਇਕ ਸੁਖਪਾਲ ਖਹਿਰਾ, ਜਾਣੋ ਕੀ ਹੈ ਮਾਮਲਾ...

ਪਹਿਲਾਂ ਇੱਕ ਦਿਨ ਦਾ ਮਿਲਿਆ ਸੀ ਰਿਮਾਂਡ

ਜ਼ਿਕਰਯੋਗ ਹੈ ਕਿ 2015 ਦੇ ਮਾਮਲੇ ਵਿੱਚ ਈਡੀ ਦੇ ਸੁਖਪਾਲ ਖਹਿਰਾ (Sukhpal Singh Khaira) ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਮਗਰੋਂ ਈਡੀ ਨੇ ਸੁਖਪਾਲ ਖਹਿਰਾ (Sukhpal Singh Khaira) ਤੋਂ 2 ਘੰਟੇ ਲਗਾਤਾਰ ਪੁੱਛਗਿੱਛ ਕੀਤੀ ਤੇ ਦੇਰ ਸ਼ਾਮ 7 ਵਜੇ ਕੋਰਟ ਵਿੱਚ ਪੇਸ਼ ਕਰ ਦਿੱਤਾ ਜਿਸ ਤੋਂ ਮਗਰੋਂ ਮਾਮਲੇ ਦੀ ਸੁਣਵਾਈ ਰਾਤ 11 ਵਜੇ ਤਕ ਚੱਲੀ ਤੇ ਅਦਾਲਤ ਨੇ ਸੁਖਪਾਲ ਖਹਿਰਾ (Sukhpal Singh Khaira) ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।

ਇਸ ਪੇਸ਼ੀ ਮੌਕੇ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ 2015 ਦੇ ਮਾਮਲੇ ਵਿੱਚ ਜੋ ਕਿ ਐੱਨਡੀਪੀਐੱਸ ਐਕਟ ਦੇ ਤਹਿਤ ਇੱਕ ਕਾਂਗਰਸੀ ਲੀਡਰ ਦੇ ਨਾਲ ਜੁੜਿਆ ਮਾਮਲਾ ਹੈ ਉਸ ਮਾਮਲੇ ਦੇ ਵਿੱਚ ਉਨ੍ਹਾਂ ਦੇ ਪਿਤਾ ਨੂੰ ਝੂਠਾ ਫਸਾਇਆ ਸੀ ਜਿਸ ਦੇ ਚੱਲਦੇ ਹੀ ਉਹ ਅੱਜ ਇੱਥੇ ਤੱਕ ਪਹੁੰਚੇ ਹਨ।

ਸੁਖਪਾਲ ਖਹਿਰਾ ਦਾ ਮਿਲਿਆ 7 ਦਿਨ ਦਾ ਰਿਮਾਂਡ

ਰਾਜਨੀਤੀ ਤਹਿਤ ਖਹਿਰਾ ਨੂੰ ਫਸਾਇਆ- ਮਹਿਤਾਬ ਖਹਿਰਾ

ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਜੋ ਭੂਮਿਕਾ ਨਿਭਾਈ ਉਸੇ ਕਰਕੇ ਰਾਜਨੀਤੀ ਤਹਿਤ ਉਨ੍ਹਾਂ ਨੂੰ ਫਸਾਇਆ ਗਿਆ ਹੈ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਨੇ ਵੱਡੇ ਕਾਂਗਰਸ ਮੰਤਰੀ ਦਾ ਅਸਤੀਫਾ ਦਿਵਾਇਆ ਸੀ।

ਸੁਖਪਾਲ ਖਹਿਰਾ 7 ਦਿਨਾਂ ਦਾ ਮਿਲਿਆ ਰਿਮਾਂਡ

ਫੰਡ ਨੂੰ ਲੈ ਕੇ ਅਰਵਿੰਦ ਕੇਜਰੀਵਾਲ ’ਤੇ ਇਲਜ਼ਾਮ

ਇਸ ਮੌਕੇ ਮਹਿਤਾਬ ਖਹਿਰਾ ਦੇ ਵੱਲੋਂ ਆਮ ਆਦਮੀ ਪਾਰਟੀ ਅਤੇ ਉਸਦੇ ਮੁਖੀ ਅਰਵਿੰਦ ਕੇਰਜੀਵਾਲ (Arvind Kerjiwal) ਉੱਪਰ ਵੀ ਜੰਮਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਉਸਦੇ ਪਿਤਾ ਦਾ ਨਾਮ ਵਰਤ ਕੇ ਪਾਰਟੀ ਵੱਲੋਂ ਐਨਆਰਆਈਜ ਤੋਂ ਫੰਡ (Fund) ਦੇ ਨਾਮ ਉੱਪਰ ਪੈਸਾ ਇਕੱਠਾ ਕੀਤਾ ਗਿਆ ਹੈ। ਮਹਿਤਾਬ ਖਹਿਰਾ ਨੇ ਦੱਸਿਆ ਕਿ ਬਕਾਇਆ ਉਸਦੇ ਪਿਤਾ ਨੂੰ ਕੇਜਰੀਵਾਲ ਵੱਲੋਂ ਪਾਰਟੀ ਦੇ ਲਈ ਫੰਡ ਇਕੱਠਾ ਕਰਨ ਦੇ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ (Aam Aadmi Party) ਕੰਨ੍ਹੀ ਕਤਰਾ ਰਹੀ ਹੈ ਕਿ ਉਨ੍ਹਾਂ ਵੱਲੋਂ ਇਸ ਤਰ੍ਹਾਂ ਫੰਡ ਇਕੱਠਾ ਨਹੀਂ ਕੀਤਾ ਗਿਆ ਤੇ ਈਡੀ ਦੇ ਸੰਮਨ ਤੋਂ ਬਾਅਦ ਉਹ ਸ਼ਰੇਆਮ ਮੁੱਕਰ ਗਏ।

ਆਉਣ ਵਾਲੇ ਸਮੇਂ ’ਚ ਕਰਾਂਗੇ ਖੁਲਾਸੇ-ਮਹਿਤਾਬ ਖਹਿਰਾ

ਮਹਿਤਾਬ ਖਹਿਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਸਬੰਧੀ ਵੱਡੇ ਖੁਲਾਸੇ ਕਰਨਗੇ। ਇਸਦੇ ਨਾਲ ਹੀ ਸੁਖਪਾਲ ਖਹਿਰਾ ਦੇ ਵਕੀਲ ਵੱਲੋਂ ਵੀ ਆਪ ਦੇ ਨਾਮ ਵਿਦੇਸ਼ ’ਚੋਂ ਫੰਡ ਇਕੱਠਾ ਕਰਨ ਨੂੰ ਲੈ ਕੇ ਆਪ ਪਾਰਟੀ ਨੂੰ ਘੇਰਿਆ ਗਿਆ ਤੇ ਕਈ ਸਵਾਲ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਗੱਲਾਂ ਆਮ ਆਦਮੀ ਪਾਰਟੀ ਨੂੰ ਪੁੱਛੀਆਂ ਜਾਣੀਆਂ ਚਾਹੀਦੀਆਂ। ਉੁਨ੍ਹਾਂ ਦੱਸਿਆ ਕਿ ਜੇ ਖਹਿਰਾ ਵਿਦੇਸ਼ ’ਚੋਂ ਫੰਡ ਲਿਆਇਆ ਹੋਵੇਗਾ ਤਾਂ ਉਹ ਪਾਰਟੀ ਦੇ ਖਾਤੇ ਵਿੱਚ ਗਿਆ ਹੋਵੇਗਾ ਇਸ ਲਈ ਇਸਦੀ ਜਾਂਚ ਹੋਣੀ ਚਾਹੀਦੀ ਹੈ।

ਦੱਸ ਦਈਏ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਜੋ ਕਿ ਪਹਿਲਾ ਆਮ ਆਦਮੀ ਪਾਰਟੀ ਦੇ ਲੀਡਰ ਸਨ ਤੇ ਇੱਕ ਮਨੀ ਲਾਂਡਰਿੰਗ ਦਾ ਮਾਮਲਾ ਵੀ ਦਰਜ ਹੈ ਇਸ ਤੋਂ ਪਹਿਲਾਂ ਵੀ ਈਡੀ ਸੁਖਪਾਲ ਖਹਿਰਾ (Sukhpal Singh Khaira) ਤੋਂ ਪੁੱਛਗਿੱਛ ਕਰ ਚੁੱਕੀ ਹੈ।

ਉਥੇ ਹੀ ਵਕੀਲ ਨੇ ਦੱਸਿਆ ਕਿ ਈਡੀ ਵੱਲੋਂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਦਾ 14 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ, ਪਰ ਕਾਫ਼ੀ ਬਹਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਸੁਖਪਾਲ ਖਹਿਰਾ (Sukhpal Singh Khaira) ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ।

ਉਥੇ ਹੀ ਸੁਖਪਾਲ ਖਹਿਰਾ (Sukhpal Singh Khaira) ਦੇ ਪੁੱਤਰ ਮਹਿਤਾਬ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ 2015 ਦੇ ਇੱਕ ਐੱਨਡੀਪੀਐੱਸ ਐਕਟ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਉਨ੍ਹਾਂ ਦੇ ਪਿਤਾ ਪੂਰੀ ਤਰ੍ਹਾਂ ਨਿਰਦੋਸ਼ ਹਨ।

ਇਸ ਦੌਰਾਨ ਉਨ੍ਹਾਂ ਨੇ ਮਾਣਯੋਗ ਅਦਾਲਤ ਦਾ ਧੰਨਵਾਦ ਕਰਦਿਆ ਕਿਹਾ ਕਿ ਈਡੀ ਵੱਲੋਂ ਤੋਂ ਉਨ੍ਹਾਂ ਦੇ ਪਿਤਾ ਦਾ 14 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਸਹੀ ਫ਼ੈਸਲੇ ਕਰਦੇ ਹੋਏ ਉਨ੍ਹਾਂ ਦੇ ਪਿਤਾ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ ਤੇ ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦੇ ਪਿਤਾ ਜਲਦ ਹੀ ਇਸ ਮਾਮਲੇ ਤੋਂ ਬੇਦਾਗ਼ ਹੋ ਕੇ ਬਾਹਰ ਆਉਣਗੇ।

ਕੀ ਸੀ ਮਾਮਲਾ ?

ਕੁੱਝ ਸਮੇਂ ਪਹਿਲਾਂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਈ. ਡੀ. ਦੀ ਕਾਰਵਾਈ ਨੂੰ ਲੈ ਕੇ ਸੁਰਖ਼ੀਆਂ ’ਚ ਆ ਗਏ ਸਨ। ਈ. ਡੀ. ਵਲੋਂ ਟਾਪ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰੀਤੂ ਕੁਮਾਰ ਨੂੰ ਸੰਮਨ ਭੇਜਿਆ ਗਿਆ ਹੈ। ਇਹ ਸੰਮਨ ਖਹਿਰਾ (Sukhpal Singh Khaira) ਵਲੋਂ ਆਪਣੀ ਧੀ ਦੇ ਵਿਆਹ ’ਤੇ ਕੀਤੀ ਖਰੀਦਦਾਰੀ ਸਬੰਧੀ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ

Last Updated : Nov 12, 2021, 10:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.