ਮੁਹਾਲੀ: ਖੇਡ ਵਿਭਾਗ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਰਾਜ ਪੱਧਰੀ ਖੇਡਾਂ ਅੰਡਰ-18 (ਲੜਕੀਆਂ) 6 ਤੋਂ 8 ਨਵੰਬਰ ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਅਤੇ ਅੰਡਰ-25 (ਲੜਕੀਆਂ) 14 ਤੋਂ 17 ਨਵੰਬਰ ਤੱਕ ਮਾਨਸਾ ਵਿਖੇ ਕਰਵਾਈਆਂ ਜਾ ਰਹੀਆਂ ਹਨ।
ਇਨ੍ਹਾਂ ਟੂਰਨਾਮੈਂਟਾਂ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਐਸ.ਏ.ਐਸ. ਨਗਰ ਵੱਲੋਂ ਜਿਮਨਾਸਟਿਕ ਅੰਡਰ-18 (ਲੜਕੀਆਂ), ਬਾਕਸਿੰਗ ਅੰਡਰ-18 (ਲੜਕੀਆਂ), ਹਾਕੀ ਅੰਡਰ-25 (ਲੜਕੇ), ਆਰਚਰੀ ਅੰਡਰ-25 (ਲੜਕੇ) ਹੈਂਡਬਾਲ ਅੰਡਰ-25 (ਲੜਕੀਆਂ) ਦੀਆਂ ਟੀਮਾਂ ਟਰਾਇਲਾਂ ਦੇ ਆਧਾਰ ਉਤੇ ਚੁਣੀਆਂ ਜਾਣਗੀਆਂ।
ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਿਮਨਾਸਟਿਕ ਅੰਡਰ-18 (ਲੜਕੀਆਂ) ਬਾਕਸਿੰਗ ਅੰਡਰ-18 (ਲੜਕੀਆਂ), ਹੈਂਡਬਾਲ ਅੰਡਰ-25 (ਲੜਕੀਆਂ) ਅਤੇ ਤੀਰਅੰਦਾਜ਼ੀ ਅੰਡਰ-25 (ਲੜਕੇ) ਦੀਆਂ ਟੀਮਾਂ ਦੇ ਟਰਾਇਲ 4 ਨਵੰਬਰ ਨੂੰ ਸਵੇਰੇ 9 ਵਜੇ ਖੇਡ ਭਵਨ ਸੈਕਟਰ-78 ਐਸ.ਏ.ਐਸ. ਨਗਰ ਵਿਖੇ ਹੋਣਗੇ, ਜਦੋਂ ਕਿ ਹਾਕੀ ਅੰਡਰ-25 (ਲੜਕੇ) ਦੇ ਟਰਾਇਲ ਹਾਕੀ ਸਟੇਡੀਅਮ ਸੈਕਟਰ-63 ਵਿਖੇ ਕਰਵਾਏ ਜਾਣਗੇ। ਚਾਹਵਾਨ ਖਿਡਾਰੀ ਆਪਣਾ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਕਾਗਜ਼ ਆਦਿ ਨਾਲ ਲੈ ਕੇ ਆਉਣ ਲਈ ਕਿਹਾ ਗਿਆ ਹੈ।