ETV Bharat / state

‘ਮੈਂ ਭੀ ਹਰਜੀਤ ਸਿੰਘ‘ ਨੇਮ ਪਲੇਟ ਲਗਾ ਕੇ ਪੰਜਾਬ ਪੁਲਿਸ ਨੇ ਹਰਜੀਤ ਸਿੰਘ ਨੂੰ ਕੀਤਾ ਸਲਾਮ - ਮੈਂ ਵੀ ਹਰਜੀਤ ਸਿੰਘ

ਕੋਰੋਨਾ ਵਾਇਰਸ ਦੇ ਚਲਦੇ ਕਰਫ਼ਿਊ ਦੌਰਾਨ ਡਿਊਟੀ ਕਰਦਿਆਂ ਪਟਿਆਲਾ ਪੁਲਿਸ ਵਿੱਚ ਤਾਇਨਾਤ ਏਐਸਆਈ ਹਰਜੀਤ ਸਿੰਘ ਨੇ ਜੋ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਉਸ ਬਦਲੇ ਪੰਜਾਬ ਪੁਲਿਸ ਨੇ ਅਨੋਖੇ ਢੰਗ ਨਾਲ ਉਨ੍ਹਾਂ ਨੂੰ ਸਲਾਮ ਕੀਤਾ।

ਫ਼ੋਟੋ
ਫ਼ੋਟੋ
author img

By

Published : Apr 28, 2020, 10:23 AM IST

ਮੋਹਾਲੀ: ਕੋਰੋਨਾ ਵਾਇਰਸ ਕਾਰਨ ਚਲਦੇ ਕਰਫ਼ਿਊ ਦੌਰਾਨ ਡਿਊਟੀ ਕਰਦਿਆਂ ਪਟਿਆਲਾ ਪੁਲਿਸ ਵਿੱਚ ਤਾਇਨਾਤ ਏਐਸਆਈ ਹਰਜੀਤ ਸਿੰਘ ਨੇ ਜੋ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਉਸ ਬਦਲੇ ਪੰਜਾਬ ਪੁਲਿਸ ਨੇ ਅਨੋਖੇ ਢੰਗ ਨਾਲ ਉਨ੍ਹਾਂ ਨੂੰ ਸਲਾਮ ਕੀਤਾ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਯੋਗ ਅਗਵਾਈ ਹੇਠ ਸਾਰੇ ਪੰਜਾਬ ਪੁਲਿਸ ਦੇ 80 ਹਜ਼ਾਰ ਤੋਂ ਵੱਧ ਜਵਾਨਾਂ ਨੇ ‘ਮੈਂ ਭੀ ਹਰਜੀਤ ਸਿੰਘ‘ ਦਾ ਨਾਅਰਾ ਲਾਇਆ ਤੇ ਪੌਣੇ 2 ਲੱਖ ਦੇ ਕਰੀਬ ਹੱਥ ਹਰਜੀਤ ਸਿੰਘ ਦਾ ਹੌਂਸਲਾ ਵਧਾਉਣ ਲਈ ਹਵਾ ‘ਚ ਲਹਿਰਾਏ।

ਵੀਡੀਓ

ਪੁਲਿਸ ਦੇ ਜਵਾਨਾਂ ਨੇ ਆਪਣੀ ਨੇਮ ਪਲੇਟ ‘ਤੇ ਅਖੌਤੀ ਨਿਹੰਗਾਂ ਨਾਲ ਮੁਕਾਬਲਾ ਕਰਦਿਆਂ ਹੱਥ ਤੋਂ ਫੱਟੜ ਹੋਏ ਸਬ ਇੰਸਪੈਕਟਰ ਹਰਜੀਤ ਸਿੰਘ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੇ ਨਾਮ ਦੀ ਪਲੇਟ ਲਗਾ ਕੇ ਆਪਣੀ ਡਿਊਟੀ ਨਿਭਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਹਰਜੀਤ ਸਿੰਘ ਦੀ ਨੇਮ ਪਲੇਟ ਲਗਾ ਕੇ ਡਿਊਟੀ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਦੇ ਹੁਕਮ ਤੋਂ ਬਾਅਦ ਹਰਜੀਤ ਸਿੰਘ ਦੀ ਬਹਾਦੁਰੀ ਕਾਰਨ ਉਨ੍ਹਾਂ ਨੂੰ ਸਬ-ਇੰਸਪੈਕਟਰ ਬਣਾਇਆ ਗਿਆ।

ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 30 ਲੱਖ ਤੋਂ ਪਾਰ, 2 ਲੱਖ 10 ਹਜ਼ਾਰ ਮੌਤਾਂ

ਪੰਜਾਬ ਪੁਲਿਸ ਦਾ ਇਸ ਤਰ੍ਹਾਂ ਆਪਣੇ ਇੱਕ ਬਹਾਦਰ ਮੁਲਾਜ਼ਮ ਨੂੰ ਸਨਮਾਨ ਦਿੱਤਾ ਜਾਣਾ ਖ਼ੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨਾਲ ਨਾ ਸਿਰਫ਼ ਹਰਜੀਤ ਸਿੰਘ ਨੂੰ ਸਨਮਾਨ ਮਿਲਿਆ ਹੈ ਬਲਕਿ ਡਿਊਟੀ ਕਰਨ ਵਾਲੇ ਬਾਕੀ ਪੁਲਿਸ ਮੁਲਾਜ਼ਮਾਂ ਅਤੇ ਅਫ਼ਸਰਾਂ ਦਾ ਵੀ ਮਨੋਬਲ ਵਧਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.