ਪਟਿਆਲਾ: ਜ਼ਿਲ੍ਹੇ ਦਾ ਸਰਕਾਰੀ ਰਜਿੰਦਰਾ ਹਸਪਤਾਲ ਭਾਵੇਂ ਪੰਜਾਬ ਦੇ ਨਾਮੀ ਅਤੇ ਸਭ ਤੋਂ ਪੁਰਾਣੇ ਹਸਪਤਾਲਾਂ ਵਿੱਚੋਂ ਇੱਕ ਹੈ ਪਰ ਇਹ ਨਾਮੀ ਹਸਪਤਾਲ ਆਪਣੀਆਂ ਸੁਵਿਧਾਵਾਂ ਲਈ ਘੱਟ ਸਗੋਂ ਅਣਗਹਿਲੀਆਂ ਲਈ ਹੁਣ ਜ਼ਿਆਦਾ ਸੁਰਖੀਆਂ ਵਿੱਚ ਰਹਿਣ ਲੱਗ ਪਿਆ ਹੈ। ਪਟਿਆਲਾ ਦੇ ਇਸ ਨਾਮੀ ਹਸਪਤਾਲ ਦਾ ਹੁਣ ਸੁਰਖੀਆਂ ਵਿੱਚ ਆਉਣ ਦਾ ਅਹਿਮ ਕਾਰਣ ਓਪਰੇਸ਼ਨ ਥਿਏਟਰ ਵਿੱਚੋਂ ਡਾਕਟਰ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਹੈ।
ਚਲਦੇ ਓਪਰੇਸ਼ਨ ਦੌਰਾਨ ਲੱਗਿਆ ਬਿਜਲੀ ਦਾ ਕੱਟ
ਦੱਸ ਦਈਏ ਰਜਿੰਦਰਾ ਹਸਪਤਾਲ ਵਿੱਚ ਕੈਂਸਰ ਦੇ ਓਪਰੇਸ਼ਨ ਦੌਰਾਨ ਡਾਕਟਰਾਂ ਵੱਲੋਂ ਇੱਕ ਵੀਡੀਓ ਨੂੰ ਵਾਇਰਲ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਓਪਰੇਸ਼ਨ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਉਹ,'ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਇੱਕ ਕੈਂਸਰ ਮਰੀਜ਼ ਦੀ ਸਰਜਰੀ ਕਰ ਰਹੇ ਹਨ ਅਤੇ ਇਸ ਦੌਰਾਨ ਬਿਜਲੀ ਚਲੀ ਗਈ ਹੈ,ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ,ਪਹਿਲਾਂ ਵੀ ਗੰਭੀਰ ਓਪਰੇਸ਼ਨਾਂ ਦੇ ਦੌਰਾਨ ਬਿਜਲੀ ਕੱਟ ਲੱਗਦੇ ਰਹੇ ਹਨ। ਬਿਜਲੀ ਦਾ ਕੱਟ ਲੱਗਣ ਕਾਰਨ ਮਰੀਜ਼ ਦੀ ਜੇਕਰ ਜਾਨ ਚਲੀ ਜਾਂਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ,'।
ਡਾਕਟਰ ਦੇ ਨਰਾਜ਼ਗੀ ਭਰੇ ਬੋਲ ਪੰਜਾਬ ਸਰਕਾਰ ਦੇ ਸਿਹਤ ਮਾਡਲ ਉੱਤੇ ਵੀ ਗੰਭੀਰ ਸਵਾਲ ਚੁੱਕਦੇ ਜਾਪਦੇ ਹਨ ਕਿਉਂਕਿ ਪੰਜਾਬ ਸਰਕਾਰ ਸਿਹਤ ਸਹੂਲਤਾਂ ਅਤੇ ਪੜ੍ਹਾਈ ਦੇ ਨਾਮ ਉੱਤੇ ਬਦਲਾਵ ਲੈਕੇ ਆਉਣ ਦੀਆਂ ਗੱਲਾਂ ਨੂੰ ਲੈਕੇ ਪੰਜਾਬ ਦੀ ਸਿਆਸਤ ਉੱਤੇ ਕਾਬਿਜ਼ ਹੋਈ ਸੀ।
ਮਾਮਲੇ ਉੱਤੇ ਤੰਜ ਕੱਸਦਿਆਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ,'ਡਾਕਟਰੀ ਸਹੂਲਤਾਂ ਦੇ ਨਾਲ-ਨਾਲ ਬਿਜਲੀ ਦੀ ਵਿਗੜਦੀ ਹਾਲਤ, ਦੋ ਚੀਜ਼ਾਂ ਜਿਨ੍ਹਾਂ ਨੂੰ 'ਆਪ' ਨੇ ਸੰਪੂਰਨ ਕਰਨ ਦਾ ਵਾਅਦਾ ਕੀਤਾ ਸੀ, ਇੱਕ ਬਹੁਤ ਹੀ ਦਰਦਨਾਕ ਘਟਨਾ ਵਿੱਚ ਸਾਹਮਣੇ ਆਈ ਹੈ। ਰਜਿੰਦਰਾ ਹਸਪਤਾਲ ਦੇ ਇੱਕ ਸਰਜਨ ਨੂੰ ਕੈਮਰੇ 'ਤੇ ਆ ਕੇ ਇਹ ਐਲਾਨ ਕਰਨਾ ਪਿਆ ਕਿ ਬਿਜਲੀ ਵਿੱਚ ਨੁਕਸ ਕਾਰਨ ਮਰੀਜ਼ ਓਟੀ ਵਿੱਚ ਸਰਜਰੀ ਦੌਰਾਨ ਆਪਣੀ ਜਾਨ ਗੁਆ ਸਕਦਾ ਹੈ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਆਪਣੇ ਤਾਨਾਸ਼ਾਹ ਕੇਜਰੀਵਾਲ ਨੂੰ ਖੁਸ਼ ਕਰਨ ਲਈ ਪੰਜਾਬ ਛੱਡ ਕੇ ਦਿੱਲੀ ਚਲੇ ਗਏ ਹਨ। ਪਰ ਕਿਸ ਕੀਮਤ 'ਤੇ,'?..ਰਵਨੀਤ ਸਿੰਘ ਬਿੱਟੂ,ਕੇਂਦਰੀ ਮੰਤਰੀ
ਸੀਨਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਤੰਜ ਕੱਸਦਿਆਂ X ਉੱਤੇ ਵਾਰ ਕੀਤਾ ਹੈ:
'ਜੀਅ ਤਾਂ ਨਹੀਂ ਕਰਦਾ ਕਿ ਅਜਿਹੇ ਗੈਰ ਮਨੁੱਖੀ ਕਾਰਨਾਮਿਆਂ ਬਾਰੇ ਟਵੀਟ ਕੀਤਾ ਜਾਵੇ ਪਰ ਅਸਲੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਇੱਕ ਵਾਰ ਫਿਰ ਤੋਂ ਲਾਈਟ ਨਾ ਹੋਣ ਕਾਰਣ ਚਲਦੇ ਅਪਰੇਸ਼ਨ ਵਿੱਚ ਡਾਕਟਰਾਂ ਨੂੰ ਮੋਬਾਈਲ ਫੋਨ ਦੀਆਂ ਲਾਈਟਾਂ ਚਲਾ ਕੇ ਕੰਮ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਵਾਇਰਲ ਵੀਡੀਓ ਵਿਚ ਡਾਕਟਰ ਆਪ ਦੱਸ ਰਹੇ ਹਨ ਕਿ ਸਿਰਫ ਲਾਈਟ ਹੀ ਨਹੀਂ ਗਈ ਬਲਕਿ ਅਪਰੇਸ਼ਨ ਥੀਏਟਰ ਵਿੱਚ ਇਲਾਜ ਵਾਸਤੇ ਲੋੜੀਂਦੇ ਸਾਰੇ ਉਪਕਰਣ ਵੀ ਬੰਦ ਹੋ ਗਏ ਹਨ।’ਸਿੱਖਿਆ ਤੇ ਸਿਹਤ’ ਕ੍ਰਾਂਤੀ ਵਾਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਹੋ ਪ੍ਰਾਪਤੀ ਹੈ। ਹੋਰ ਕੁਝ ਵੀ ਕਹਿਣਾ ਕੁਤਾਹੀ ਹੋਵੇਗਾ,'।...ਬਿਕਰਮ ਮਜੀਠੀਆ,ਸੀਨੀਅਰ ਅਕਾਲੀ ਆਗੂ
- ਵੱਧ ਰਹੇ ਸਾਈਬਰ ਠੱਗੀ ਦੇ ਮਾਮਲੇ, ਹੈਰਾਨ ਕਰ ਦੇਣਗੇ ਠੱਗੀ ਦੇ ਨਵੇਂ ਢੰਗ, ਜਾਣਨਾ ਚਾਹੋਗੇ ਇਨ੍ਹਾਂ ਤੋਂ ਬਚਣ ਦੇ ਤਰੀਕੇ ਤਾਂ ਕਰੋ ਕਲਿੱਕ...
- ਪੰਜਾਬ ਵਿੱਚ ਪਿਛਲੇ ਡੇਢ ਸਾਲ ਦੌਰਾਨ ਲੱਖਾਂ ਲੋਕਾਂ ਨੇ ਕੀਤਾ ਧਰਮ ਪਰਿਵਰਤਨ,ਸਭ ਤੋਂ ਜ਼ਿਆਦਾ ਅਪਣਾਇਆ ਗਿਆ ਇਸਾਈ ਧਰਮ
- ਕੀ ਤੁਸੀਂ ਸੁਣੇ ਨੇ ਮੌਤ ਤੋਂ ਬਾਅਦ ਰਿਲੀਜ਼ ਹੋਏ ਸਿੱਧੂ ਮੂਸੇਵਾਲਾ ਦੇ ਇਹ 9 ਗੀਤ, 1 ਤਾਂ ਹੋਇਆ ਭਾਰਤ 'ਚ ਬੈਨ