ਮੁਹਾਲੀ :ਸ਼ੁੱਕਰਵਾਰ ਸਵੇਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਬੈਠਕ ਕਰ ਰਹੇ ।
ਉਸ ਬੈਠਕ ਵਿਚ ਬਿਨਾਂ ਸ਼ਰਤ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਅਤੇ 27 ਤਾਰੀਖ ਨੂੰ ਹੋਣ ਵਾਲਾ ਪੇਪਰ ਰੱਦ ਕਰਨ ਦੀ ਗੱਲ ਰੱਖੀ ਜਾਵੇਗੀ ।ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਧਰਨਾ ਵੀ ਜਾਰੀ ਰਹੇਗਾ ਅਤੇ ਜਿਹੜੇ ਅਧਿਆਪਕ ਸਿੱਖਿਆ ਬੋਰਡ ਦੀ ਬਿਲਡਿੰਗ ਦੇ ਉੱਪਰ ਚੜ੍ਹੇ ਹਨ ਉਹ ਵੀ ਉਥੇ ਹੀ ਡਟੇ ਰਹਿਣਗੇ।
ਇਹ ਵੀ ਪੜ੍ਹੋ:-Punjab Congress Conflict: 20 ਜੂਨ ਨੂੰ ਦਿੱਲੀ ਹਾਜ਼ਰੀ ਭਰੇਗੀ ਸਮੂਹ ਪੰਜਾਬ ਕਾਂਗਰਸ