ਮੁਹਾਲੀ: ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕ ਵੱਡੀ ਗਿਣਤੀ ਵਿੱਚ ਮੁਹਾਲੀ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਬਾਹਰ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।
7 ਕੱਚੇ ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ 7ਵੀਂ ਮੰਜਿਲ 'ਤੇ ਸਿਖਿਆ ਸਕੱਤਰ ਦਾ ਘਿਰਾਓ ਕਰਨ ਲਈ ਗਏ ਹਨ। ਉਨ੍ਹਾਂ ਵਿੱਚੋਂ 5 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਮੰਜਿਲ ਦੇ ਸਿਖਰ ਉੱਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ:ਕੈਬਿਨੇਟ ਸਬ ਕਮੇਟੀ ਗਾਂਧੀ ਦੇ ਤਿੰਨ ਬਾਂਦਰਾਂ ਦੀ ਤਰਜ਼ 'ਤੇ ਕਰ ਰਹੀ ਹੈ ਕੰਮ: ਮੁਲਾਜ਼ਮ
ਪੰਜ ਅਧਿਆਪਕ ਜਿਹੜੇ ਬਿਲਡਿੰਗ ਉੱਪਰ ਚੜ੍ਹੇ ਹੋਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਲੈਣਗੇ। ਸਿਰਫ਼ ਨੁਗਣੀਆ ਤਨਖਾਹਾਂ ਉੱਤੇ ਕੰਮ ਕਰਨ ਵਾਲੇ ਅਧਿਆਪਕਾਂ ਮੋਹਾਲੀ ਵਿੱਚ ਆਰ-ਪਾਰ ਦੀ ਲੜਾਈ ਲਈ ਹੋਏ ਇੱਕਠੇ। ਕੱਚੇ ਅਧਿਆਪਕ ਦੀਆਂ ਮੰਗਾਂ ਹੈ ਕਿ ਉਨ੍ਹਾਂ ਨੂੰ ਰੈਗੁਲਰ ਕੀਤਾ ਜਾਵੇ।