ਮੋਹਾਲੀ: ਬੀਤੇ ਦਿਨੀਂ ਹੀ ਪੰਜਾਬੀ ਗਾਇਕ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ ਅਤੇ ਲੇਖਕ ਹਰਪ੍ਰੀਤ ਭਕਨਾ ਨੂੰ ਹੁੱਲੜਬਾਜ਼ੀ ਕਰਨ ਦੇ ਤਹਿਤ ਮੋਹਾਲੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਦਿਨ ਲਈ ਜੇਲ੍ਹ 'ਚ ਜਾਣਾ ਪਿਆ। ਇਸ ਤੋਂ ਬਾਅਦ ਹੁਣ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ ਅਤੇ ਲੇਖਕ ਹਰਪ੍ਰੀਤ ਭਕਨਾ ਵੱਲੋਂ ਸੋਹਾਣਾ ਥਾਣੇ ਵਿੱਚ ਕਾਲੋਨੀ ਦੇ ਇੰਚਾਰਜ ਤੇ ਪ੍ਰਧਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਾਲੋਨੀ ਦੇ ਪ੍ਰਧਾਨ ਨੇ ਹਰਪ੍ਰੀਤ ਨੂੰ ਜਾਤੀਸੂਚਕ ਸ਼ਬਦ ਬੋਲੇ ਹਨ।
ਹੋਰ ਪੜ੍ਹੋ: 'ਮੇਰੇ ਦੇਸ਼ ਕੀ ਧਰਤੀ' ਨੂੰ ਦਿੱਤੀ ਅਦਨਾਨ ਸਾਮੀ ਨੇ ਆਵਾਜ਼, ਵੀਡੀਓ ਵਾਇਰਲ
ਇਸ ਮੌਕੇ ਰੰਮੀ ਰੰਧਾਵਾ ਨੇ ਕਿਹਾ, "ਉਸ ਵੇਲੇ ਸਾਡੀ ਗੱਲ ਕਿਸੇ ਨੇ ਨਹੀਂ ਸੁਣੀ ਸੀ। ਅੱਜ ਅਸੀਂ ਆਪਣਾ ਪੱਖ ਰੱਖਿਆ ਹੈ। ਸਾਡੇ ਨਾਲ ਦੇ ਸਾਥੀ ਨੂੰ ਕਾਲੋਨੀ ਦੇ ਪ੍ਰਧਾਨ ਤੇ ਇੰਚਾਰਜ ਵੱਲੋਂ ਕਾਫ਼ੀ ਅਪਸ਼ਬਦ ਬੋਲੇ ਗਏ ਹਨ।" ਇਸ ਦੇ ਨਾਲ ਹੀ ਪ੍ਰਿੰਸ ਰੰਧਾਵਾ ਦਾ ਕਹਿਣਾ ਹੈ, "ਸਾਨੂੰ ਸਰਕਾਰ ਵੱਲੋਂ ਇਨਸਾਫ਼ ਚਾਹੀਦਾ ਹੈ, ਜਿਸ ਤਰ੍ਹਾਂ ਨਾਲ ਉਨ੍ਹਾਂ ਲੋਕਾਂ ਵੱਲੋਂ ਸਾਡੇ ਸਾਥੀ ਨੂੰ ਅਪਸ਼ਬਦਾ ਦੀ ਵਰਤੋਂ ਕੀਤੀ ਗਈ ਹੈ, ਇਸ ਪ੍ਰਤੀ ਸਾਨੂੰ ਇਨਸਾਫ਼ ਚਾਹੀਦਾ ਹੈ।"
ਕੀ ਹੈ ਮਾਮਲਾ?
ਬੀਤੇ ਦਿਨੀ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਨੇ ਕਥਿਤ ਤੌਰ 'ਤੇ 88 ਸੈਕਟਰ ਦੀ ਕਾਲੋਨੀ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਚੌਂਕੀਦਾਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਦੋਹਾਂ ਦਾ ਵਤੀਰਾ ਵੇਖ ਕੇ ਕਾਲੋਨੀ ਵਾਲਿਆਂ ਨੇ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮੋਹਾਲੀ ਪੁਲਿਸ ਵੱਲੋਂ ਦੋਹਾਂ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।