ਮੋਹਾਲੀ: ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਡਾ. ਗੁਰਵੀਨ ਕੌਰ ਨਾਲ ਮੋਹਾਲੀ ਦੇ ਰਿਸੋਰਟ ਵਿੱਚ ਆਨੰਦ ਕਾਰਜ ਹੋਏ। ਉਨ੍ਹਾਂ ਦਾ ਵਿਆਹ ਮੇਰਠ ਦੇ ਮਸ਼ਹੂਰ ਕਾਰੋਬਾਰੀ ਦੀ ਧੀ ਡਾ. ਗੁਰਵੀਨ ਕੌਰ ਨਾਲ ਹੋਇਆ ਹੈ। ਮੋਹਾਲੀ ਦੇ ਨਯਾਗਾਂਵ ਦੇ ਇੱਕ ਰਿਸੋਰਟ ਵਿੱਚ ਪੂਰੇ ਵਿਆਹ ਦਾ ਪ੍ਰੋਗਰਾਮ ਹੋਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਰਿਵਾਰ ਸਣੇ ਰਿਸੋਰਟ ਵਿੱਚ ਪਹੁੰਚੇ ਹਨ। ਡਾ. ਗੁਰਵੀਨ ਕੌਰ ਮੇਰਠ ਦੇ ਗੌਡਵਿਨ ਗਰੁੱਪ ਦੇ ਡਾਇਰੈਕਟਰ ਭੂਪੇਂਦਰ ਸਿੰਘ ਬਾਜਵਾ ਦੀ ਧੀ ਹੈ। ਗੁਰਵੀਨ ਕੌਰ ਅਤੇ ਮੀਤ ਹੇਅਰ ਦਾ ਮੇਰਠ ਵਿੱਚ ਪਿਛਲੇ ਹਫਤੇ ਮੰਗਣਾ ਹੋਇਆ ਸੀ।
ਚੰਡੀਗੜ੍ਹ ਵਿਖੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ ਆਨੰਦ ਕਾਰਜ ਦੀ ਰਸਮ ਹੋਈ। ਬਹੁਤ ਹੀ ਸਾਦੇ ਤੇ ਸੀਮਤ ਹਾਜ਼ਰੀ ਵਾਲੇ ਇੱਕ ਘਰ ਵਿਖੇ ਹੋਏ ਸਮਾਗਮ ਵਿੱਚ ਪੂਰੇ ਵਿਆਹ ਦੀਆਂ ਰਸਮਾਂ ਹੋਈਆਂ। ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਨੇ ਰਸ ਭਿੰਨਾ ਸ਼ਬਦ ਕੀਰਤਨ ਕੀਤਾ। ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਵੀ ਪਹੁੰਚ ਕੇ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਵਿਆਹ ਵਿੱਚ ਮੁੱਖ ਮੰਤਰੀ ਮਾਨ ਸਣੇ ਹੋਰ ਵੀ ਮੰਤਰੀ ਸ਼ਾਮਲ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰ ਸਮੇਤ ਆਪਣੀ ਕੈਬਨਿਟ ਦੇ ਵਜ਼ੀਰ ਮੀਤ ਹੇਅਰ ਨੂੰ ਵਿਆਹ ਦੀ ਵਧਾਈ ਦਿੱਤੀ। ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਵੀ ਹਾਜ਼ਰ ਰਹੇ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਡਾ ਬਲਬੀਰ ਸਿੰਘ, ਬ੍ਰਮ ਸ਼ੰਕਰ ਜਿੰਪਾ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਚੇਤਨ ਸਿੰਘ ਜੌੜਾਮਾਜਰਾ, ਅਨਮੋਲ ਗਗਨ ਮਾਨ, ਗੁਰਮੀਤ ਸਿੰਘ ਖੁੱਡੀਆ ਤੇ ਲਾਲ ਚੰਦ ਕਟਾਰੂਚੱਕ, ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਮੁੱਖ ਸਕੱਤਰ ਅਨੁਰਾਗ ਵਰਮਾ, ਡੀਜੀਪੀ ਗੌਰਵ ਯਾਦਵ ਵੀ ਹਾਜ਼ਰ ਹਨ।
ਪਿਤਾ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀ: ਮੇਰਠ ਦੀ ਡਾਕਟਰ ਗੁਰਵੀਨ ਕੌਰ ਬਾਜਵਾ ਪਰਿਵਾਰ ਦੀ ਧੀ ਹੈ। ਦੱਸ ਦੇਈਏ ਕਿ ਡਾਕਟਰ ਗੁਰਵੀਨ ਕੌਰ ਦੇ ਪਿਤਾ ਭੂਪੇਂਦਰ ਸਿੰਘ ਗੌਡਵਿਨ ਗਰੁੱਪ ਦੇ ਡਾਇਰੈਕਟਰ ਹਨ। ਉਹ ਭਾਰਤੀ ਓਲੰਪਿਕ ਸੰਘ ਦਾ ਅਧਿਕਾਰੀ ਵੀ ਹਨ। ਦੱਸ ਦੇਈਏ ਕਿ ਬਾਜਵਾ ਪਰਿਵਾਰ ਮੇਰਠ ਦੇ ਸਭ ਤੋਂ ਮਸ਼ਹੂਰ ਪਰਿਵਾਰਾਂ ਵਿੱਚੋਂ ਇੱਕ ਹੈ। ਗੌਡਵਿਨ ਗਰੁੱਪ ਆਫ਼ ਗੌਡਵਿਨ ਸਕੂਲ ਮੇਰਠ, ਰਿਸ਼ੀਕੇਸ਼, ਜੈਸਲਮੇਰ ਅਤੇ ਗੋਆ ਵਿੱਚ ਪੰਜ ਤਾਰਾ ਗੌਡਵਿਨ ਹੋਟਲਾਂ ਦੀ ਇੱਕ ਚੇਨ ਹੈ। ਇਹ ਗਰੁੱਪ ਪ੍ਰਾਪਰਟੀ ਅਤੇ ਰੀਅਲ ਅਸਟੇਟ (Meet Hayer Marriage With Dr Gurveen Kaur) ਵਿੱਚ ਵੀ ਕਾਫੀ ਮਸ਼ਹੂਰ ਹੈ।
ਐਮਡੀ ਵਿੱਚ ਟਾਪਰ ਰਹੀ ਹੈ ਗੁਰਵੀਨ ਕੌਰ : ਮੇਰਠ ਦੇ ਇੱਕ ਮਸ਼ਹੂਰ ਪਰਿਵਾਰ ਦੀ ਧੀ ਡਾ. ਗੁਰਵੀਨ ਕੌਰ ਨੇ ਮਸੂਰੀ ਤੋਂ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਸੁਭਾਰਤੀ ਯੂਨੀਵਰਸਿਟੀ ਤੋਂ ਐਮਬੀਬੀਐਸ ਅਤੇ ਐਮਡੀ ਕੀਤੀ। ਗੁਰਵੀਨ ਕੌਰ ਐਮਡੀ ਵਿੱਚ ਟਾਪਰ ਰਹੀ। ਇਸ ਸਮੇਂ ਉਹ ਮੇਦਾਂਤਾ ਹਸਪਤਾਲ ਵਿੱਚ ਬਤੌਰ ਰੇਡੀਓਲੋਜਿਸਟ ਤਾਇਨਾਤ ਹਨ।
ਜੇਕਰ ਮੰਤਰੀ ਗੁਰਮੀਤ ਸਿੰਘ ਹੇਅਰ ਦੀ ਪੜ੍ਹਾਈ ਦੀ ਗੱਲ ਕਰੀਏ, ਤਾਂ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ (Meet Hayer Marriage) ਕੀਤੀ ਹੈ। ਉਹ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਕੋਲ ਪੰਜਾਬ ਸਰਕਾਰ ਵਿੱਚ 5 ਵਿਭਾਗ ਹਨ। ਉਹ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ।