ਚੰਡੀਗੜ੍ਹ: ਮੋਹਾਲੀ ਵਿੱਚ ਹੋਏ ਝੂਲਾ ਹਾਦਸੇ (Mohali Jhula Accident) ਤੋਂ ਬਾਅਦ ਸਰਕਾਰ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਸਰਕਾਰ ਨੇ ਹੁਣ ਝੂਲਿਆਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ (punjab government issued new instructions) ਹਨ। ਸਰਕਾਰ ਨੇ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਬਿਨਾਂ ਮਨਜ਼ੂਰੀ ਦੇ ਝੂਲੇ ਲਗਾਉਣ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੇਲਿਆਂ ਉੱਤੇ ਨਿਗਰਾਨੀ ਲਈ ਕਮੇਟੀ ਵੀ ਬਣਾਈ ਜਾਵੇਗੀ। ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਝੂਲਿਆਂ ਦੀ ਉਚਾਈ ਬਾਰੇ ਜਾਣਕਾਰੀ ਦੇਣੀ ਪਵੇਗੀ।
ਇਹ ਵੀ ਪੜੋ: NEET Result 2022 Declared, ਕੋਟਾ ਦੀ ਤਨਿਸ਼ਕਾ ਟਾਪਰ, ਦੱਸਿਆ ਕਾਮਯਾਬੀ ਦਾ ਰਾਜ਼
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਸੂਓ ਮੋਟੋ: ਮੋਹਾਲੀ ਝੂਲਾ ਹਾਦਸੇ ਮਾਮਲੇ ਵਿੱਚ (Mohali swing incident case) ਬੀਤੇ ਦਿਨ ਕਾਰਵਾਈ ਕਰਦੇ ਹੋਏ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਹਾਦਸੇ ਸਬੰਧੀ ਸੂਓ ਮੋਟੋ ਲਿਆ ਸੀ। ਇਸ ਹਾਦਸੇ ਸਬੰਧੀ ਡੀਸੀ ਮੁਹਾਲੀ ਤੋਂ 10 ਦਿਨਾਂ ਵਿੱਚ ਰਿਪੋਰਟ ਮੰਗੀ ਗਈ ਹੈ। ਹੁਣ ਇਸ ਮਾਮਲੇ ਉੱਤੇ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।
ਦੱਸ ਦਈਏ ਕਿ ਮੋਹਾਲੀ ਦੇ ਦੁਸ਼ਹਿਰਾ ਗਰਾਉਂਡ ਵਿੱਚ ਚੱਲ ਰਹੇ ਮੇਲੇ ਵਿੱਚ ਲੱਗੇ ਝੂਲੇ ਵਿੱਚ ਤਕਨੀਕੀ ਖਰਾਬੀ ਕਾਰਨ ਝੂਲਾ ਉੱਪਰ ਤੋਂ ਸਿੱਧਾ ਹੇਠਾਂ ਆ ਗਿਆ, ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਸ ਗਿਆ ਸੀ। ਖੁਸ਼ਕਿਸਮਤੀ ਨਾਲ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ। ਇਸ ਹਾਦਸੇ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ ਕਰੀਬ 15 ਤੋਂ 16 ਵਿਅਕਤੀ ਜ਼ਮਖੀ ਹੋ ਗਏ ਸਨ। ਮੋਹਾਲੀ ਦੇ ਫੇਜ਼ 8 ਵਿੱਚ ਇੱਕ ਮੇਲਾ ਲੱਗਿਆ ਹੋਇਆ ਸੀ, ਇਸ ਮੇਲੇ ਵਿੱਚ ਕਈ ਤਰ੍ਹਾਂ ਦੇ ਝੂਲੇ ਲੱਗਦੇ ਹਨ ਤੇ ਬੀਤੇ ਦਿਨ ਹੀ ਇੱਕ ਵੱਖਰੀ ਕਿਸਮ ਦਾ ਝੂਲਾ ਲਗਾਇਆ ਗਿਆ ਹੈ, ਜੋ ਕਿ ਜ਼ਮੀਨ ਤੋਂ ਕਰੀਬ 30 ਫੁੱਟ ਉੱਪਰ ਜਾਂਦਾ ਹੈ।
ਇਹ ਵੀ ਪੜੋ: ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ, ਤੁਸੀਂ ਵੀ ਰਹੋ ਸਾਵਧਾਨ