ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਤਰੀਕਾਂ 'ਚ ਤਬਦੀਲੀ ਕੀਤੀ ਗਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਤਾਬਕ ਪੰਜਵੀਂ ਜਮਾਤ ਦੀ ਪ੍ਰੀਖਿਆਵਾਂ ਹੁਣ ਫਰਵਰੀ ਮਹੀਨੇ ਦੀ ਬਜਾਏ ਮਾਰਚ 2020 'ਚ ਹੋਵੇਗੀ। ਪੰਜਵੀਂ ਜਮਾਤ ਦੀ ਪ੍ਰੀਖਿਆ ਪਹਿਲਾਂ 18 ਤੋਂ 26 ਫ਼ਰਵਰੀ 2020 ਤੱਕ ਕਰਵਾਈ ਜਾਣੀ ਸੀ, ਹੁਣ ਪ੍ਰਬੰਧਕੀ ਕਾਰਨਾਂ ਕਰਕੇ 14 ਮਾਰਚ ਤੋਂ 23 ਮਾਰਚ 2020 ਤੱਕ ਸਵੇਰ ਦੇ ਸੈਸ਼ਨ, ਭਾਵ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 1:15 ਵਜੇ ਤੱਕ ਕਰਵਾਈ ਜਾਵੇਗੀ। ਪੰਜਵੀਂ ਸ਼੍ਰੇਣੀ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਹੁਣ 24 ਅਤੇ 25 ਮਾਰਚ 2020 ਨੂੰ ਸਬੰਧਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ 'ਤੇ ਕਰਵਾਈਆਂ ਜਾਣਗੀਆਂ।
ਹੋਰ ਪੜ੍ਹੋ :ਪਾਕਿਸਤਾਨ 'ਚ ਸਿੱਖ ਪੱਤਰਕਾਰ ਦੇ ਕਤਲ ਮਾਮਲੇ 'ਤੇ ਯੂਥ ਅਕਾਲੀ ਦਲ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ
ਜਾਣਕਾਰੀ ਮੁਤਾਬਕ ਅੱਠਵੀ ਸ਼੍ਰੇਣੀ ਦੀ ਪ੍ਰੀਖਿਆ ਜੋ ਕਿ 3 ਮਾਰਚ ਤੋਂ 14 ਮਾਰਚ, 2020 ਤੱਕ ਕਰਵਾਈ ਜਾਣੀ ਸੀ, ਹੁਣ 3 ਮਾਰਚ ਤੋਂ ਹੀ ਅਰੰਭ ਕਰਕੇ 16 ਮਾਰਚ 2020 ਤੱਕ ਸਵੇਰ ਦੇ ਸੈਸ਼ਨ ਭਾਵ ਸਵੇਰ 9:00 ਵਜੇ ਤੋਂ ਦੁਪਹਿਰ 12:15 ਵਜੇ ਤੱਕ ਕਰਵਾਈਆਂ ਜਾਣਗੀਆਂ। ਇਸ ਜਮਾਤ ਦੀਆਂ ਪ੍ਰਯੋਗੀ ਪ੍ਰੀਖਿਆਵਾਂ 18 ਮਾਰਚ ਤੋਂ 25 ਮਾਰਚ 2020 ਤੱਕ ਸਬੰਧਤ ਸਕੂਲਾਂ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਅਨੁਸਾਰ ਸਕੂਲ ਪੱਧਰ ਤੇ ਕਰਵਾਈਆਂ ਜਾਣਗੀਆਂ।
ਵਿਦਿਆਰਥੀ ਇਨ੍ਹਾਂ ਤਬਦੀਲੀਆਂ ਸਬੰਧੀ ਮੁਕਮਲ ਜਾਣਕਾਰੀ ਅਤੇ ਪ੍ਰੀਖਿਆਵਾਂ ਦਾ ਵੇਰਵਾ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਤੋਂ ਲੈ ਸਕਦੇ ਹਨ।