ਮੋਹਾਲੀ: ਮੋਹਾਲੀ 'ਚ ਇੱਕ ਦਰਦਨਾਕ ਹਾਦਸਾ 'ਚ ਇੱਕ ਕਾਰ ਡਰਾਈਵਰ ਨੇ ਸਾਈਕਲ ਵਾਲੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਸਾਈਕਲ ਸਵਾਰ ਕਾਰ ਦੀ ਛੱਤ 'ਤੇ ਜਾ ਡਿੱਗਾ ਤੇ ਉਸ ਦੀ ਮੌਤ ਹੋ ਗਈ। ਕਾਰ ਡਰਾਈਵਰ ਨੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੀ ਬਜਾਏ ਕਾਰ ਦੀ ਛੱਤ 'ਤੇ ਤਕਰੀਬਨ ਕਈ ਕਿਲੋਮੀਟਰ ਤੱਕ ਲਾਸ਼ ਨੂੰ ਘੁਮਾਉਂਦਾ ਰਿਹਾ। ਇਹੀ ਨਹੀਂ ਬਾਅਦ 'ਚ ਇਕ ਸੁੰਨਸਾਨ ਥਾਂ 'ਤੇ ਲਾਸ਼ ਨੂੰ ਸੁੱਟ ਕੇ ਫ਼ਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਘਟਨਾ ਜ਼ੀਰਕਪੁਰ ਦੇ ਐਰੋਸਿਟੀ ਸੀ ਬਲਾਕ ਵਿੱਚ ਬੁੱਧਵਾਰ ਨੂੰ ਵਾਪਰੀ। ਮਰਨ ਵਾਲੇ ਦੀ ਪਛਾਣ ਪੈਂਤੀ ਸਾਲਾ ਯੋਗੇਂਦਰ ਤੇ ਡਰਾਈਵਰ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ। ਪੁਲਿਸ ਨੇ ਨਿਰਮਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ।
ਪੁਲਿਸ ਨੂੰ ਸੂਚਨਾ ਮਿਲੀ ਕਿ ਸੰਨੀ ਇਨਕਲੇਵ ਵਿੱਚ ਇੱਕ ਲਾਸ਼ ਮਿਲੀ ਹੈ ਅਤੇ ਮਰਨ ਵਾਲੇ ਦੇ ਕਈ ਸੱਟਾਂ ਲੱਗੀਆਂ ਹੋਈਆਂ ਹਨ। ਸ਼ੁਰੂਆਤ ਵਿੱਚ ਪੁਲਿਸ ਮੰਨ ਰਹੀ ਸੀ ਕਿ ਮਰਡਰ ਕਰਕੇ ਕੋਈ ਲਾਸ਼ ਇਥੇ ਸੁੱਟ ਗਿਆ ਪਰ ਸੀਸੀਟੀਵੀ ਫੁਟੇਜ਼ ਸਾਹਮਣੇ ਆਉਣ ਤੋਂ ਬਾਅਦ ਸਾਰਾ ਮਾਮਲਾ ਸੁਲਝਿਆ।
ਇਹ ਵੀ ਪੜ੍ਹੋ : ਨਗਰ ਨਿਗਮ ਜਲੰਧਰ ਦੀ ਤਹਿਬਜ਼ਾਰੀ ਟੀਮ ਨੇ ਰੈਨਕ ਬਜ਼ਾਰ ‘ਚ ਕੀਤੀ ਸਖ਼ਤ ਕਾਰਵਾਈ