ਮੁਹਾਲੀ: ਖਰੜ ਦੇ ਸੰਨੀ ਇਨਕਲੇਵ ਦੇ ਅੰਦਰ ਸਥਿਤ ਆਦਰਸ਼ ਨਗਰ ਦੇ ਕੋਲ ਭਾਰੀ ਮਾਤਰਾ ਵਿੱਚ ਇਕੱਠਾ ਹੋਇਆ ਕੂੜਾ ਲੋਕਾਂ ਦੇ ਜੀਵਨ 'ਤੇ ਬੁਰਾ ਅਸਰ ਪਾ ਰਿਹਾ ਹੈ।ਇੱਥੇ ਦੇ ਰਹਿਣ ਵਾਲੇ ਲੋਕਾਂ ਦਾ ਜੀਵਨ ਗੰਦਗੀ ਕਰ ਕੇ ਨਰਕ ਭਰਿਆਂ ਹੋਇਆ ਹੈ।ਸਥਾਨਕ ਲੋਕਾਂ ਨੇ ਕੂੜੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੌਜੂਦਾ ਕੌਂਸਲਰ (Counselor) ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਇਸ ਦੌਰਾਨ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇ ਉਨ੍ਹਾਂ ਦੇ ਇਲਾਕੇ ਵਿਚੋ ਕੂੜਾ ਇੱਕ ਹਫ਼ਤੇ ਦੇ ਅੰਦਰ ਅੰਦਰ ਨਾ ਚੁੱਕਿਆ ਗਿਆ ਤਾਂ ਉਹ ਨੈਸ਼ਨਲ ਹਾਈਵੇ (National Highway) ਜਾਮ ਕਰਨ ਲਈ ਮਜ਼ਬੂਰ ਹੋ ਜਾਣਗੇ।
ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ
ਇਸ ਮੌਕੇ ਗਗਨਜੀਤ ਸਿੰਘ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਸਮੇਂ-ਸਮੇਂ 'ਤੇ ਐੱਸਡੀਐੱਮ ਕੌਂਸਲਰ ਸਭ ਨੂੰ ਜਾਣਕਾਰੀ ਦਿੱਤੀ ਗਈ ਪਰ ਇਲਾਕੇ ਦਾ ਕੂੜਾ ਨਾ ਚੁੱਕੇ ਜਾਣ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੈਸ਼ਨਲ ਹਾਈਵੇ ਜਾਮ ਕਰਨ ਦੀ ਚਿਤਾਵਨੀ
ਸਰਪੰਚ ਗੋਪਾਲ ਸਿੰਘ ਨੇ ਕਿਹਾ ਕਿ ਜੇ ਉਨ੍ਹਾਂ ਦੇ ਇਲਾਕੇ ਚ ਕੂੜਾ ਇੱਕ ਹਫ਼ਤੇ ਦੇ ਅੰਦਰ ਅੰਦਰ ਨਾ ਚੁੱਕਿਆ ਗਿਆ ਤਾਂ ਉਹ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਨੈਸ਼ਨਲ ਹਾਈਵੇ ਤੇ ਜਾਮ ਲਾਉਣਗੇ।ਜਿਸ ਦੀ ਜ਼ਿੰਮੇਵਾਰ ਮੌਜੂਦਾ ਕੌਂਸਲਰ ਤੇ ਮੋਹਾਲੀ ਤੇ ਖਰੜ ਦਾ ਪ੍ਰਸ਼ਾਸਨ ਹੋਵੇਗਾ।
ਕੂੜਾ ਡੰਪ ਕਰਨ ਲਈ ਕੋਈ ਪ੍ਰਬੰਧ ਨਹੀਂ
ਇਲਾਕਾ ਨਿਵਾਸੀ ਦੀਪੂ ਨੇ ਕਿਹਾ ਕਿ ਇੱਥੇ ਕੋਈ ਕੂੜਾ ਦਾਨ ਵੀ ਨਹੀ ਹੈ। ਜਿਸ ਵਿਚ ਲੋਕ ਕੂੜਾ ਸੁੱਟ ਦੇਣ।ਜਿਸ ਕਾਰਨ ਲੋਕ ਕੂੜਾ ਸੜਕ ਦੇ ਕਿਨਾਰੇ ਸੁੱਟ ਦਿੰਦੇ ਹਨ ਅਤੇ ਇਥੇ ਆਵਾਰਾ ਜਾਨਵਰ ਕੁੱਤੇ ਕੂੜੇ ਨੂੰ ਸਾਰੀ ਜਗ੍ਹਾ ਬਿਖੇਰ ਦਿੰਦੇ ਹਨ।ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਬਰਸਾਤ ਹੁੰਦੀ ਹੈ ਉਸ ਦਿਨ ਤਾਂ ਪੂਰਾ ਇਲਾਕਾ ਬਦਬੂ ਨਾਲ ਭਰ ਜਾਂਦਾ ਹੈ ਤੇ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ।
ਇਹ ਵੀ ਪੜੋ:ਕੋਟਕਪੂਰਾ ਗੋਲੀਕਾਂਡ : SIT ਵੱਲੋਂ ਸੁਖਬੀਰ ਤੋਂ 4 ਘੰਟੇ ਤੱਕ ਪੁੱਛਗਿੱਛ