ETV Bharat / state

ਮੌਤ ਨੂੰ ਹੋਕਾ ਦੇ ਰਿਹੈ ਮੋਹਾਲੀ ਦਾ ਸਰਕਾਰੀ ਹਸਪਤਾਲ, ਵੇਖੋ ਹਾਲਾਤ - ਸਿਹਤ ਮੰਤਰੀ ਬਲਬੀਰ ਸਿੰਘ

ਸ਼ੁੱਕਰਵਾਰ ਨੂੰ ਮੋਹਾਲੀ ਵਿੱਚ ਪਏ ਮੀਂਹ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਜ਼ਿਲ੍ਹਾ ਹਸਪਤਾਲ, ਮੋਹਾਲੀ 'ਚ ਪਾਣੀ ਭਰਨ ਕਰਕੇ ਮਰੀਜ਼ ਹਸਪਤਾਲ ਤੋਂ ਉੱਠ-ਉੱਠ ਕੇ ਜਾਣ ਲੱਗੇ। ਪੜ੍ਹੋ ਪੂਰੀ ਖ਼ਬਰ ...

Mohali Civil Hospital, Balbir Singh Health Minister
ਫ਼ੋਟੋ
author img

By

Published : Dec 14, 2019, 5:16 PM IST

ਮੋਹਾਲੀ: ਫ਼ੇਜ਼ 6 ਦੇ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਕੱਲ੍ਹ ਮੀਂਹ ਕਾਰਨ ਪਾਣੀ ਭਰ ਗਿਆ। ਇੰਨਾ ਹੀ ਨਹੀਂ ਹਸਪਤਾਲ ਦੇ ਐਮਰਜੈਂਸੀ ਵਾਰਡ ਦੀਆਂ ਛੱਤਾਂ ਵੀ ਚੋਅ ਰਹੀਆਂ ਹਨ। ਜੱਚਾ ਬੱਚਾ ਵਾਰਡ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਭਰਿਆ ਹੋਣ ਕਾਰਨ, ਬੱਚਿਆਂ ਨੂੰ ਉੱਥੋਂ ਸ਼ਿਫ਼ਟ ਕੀਤਾ ਜਾਣ ਲੱਗਾ।

ਹਸਪਤਾਲ ਦੇ ਹਾਲਾਤ ਇਹ ਬਣ ਗਏ ਹਨ ਕਿ ਅਮਰਜੈਂਸੀ ਦੇ ਵੀ ਮਰੀਜ਼ ਉੱਠ ਉੱਠ ਕੇ ਭੱਜਣ ਲੱਗੇ, ਕਿਉਂਕਿ ਉੱਥੇ ਵੀ ਪਾਣੀ ਭਰਨ ਲੱਗਾ। ਦੂਜੇ ਪਾਸੇ ਬਿਜਲੀ ਦੀਆਂ ਤਾਰਾਂ ਦੀਵਾਰਾਂ ਅੰਦਰ ਹਨ ਅਤੇ ਉਨ੍ਹਾਂ ਦੇ ਵਿੱਚੋਂ ਹੀ ਪਾਣੀ ਚੋ ਜਾਣ ਕਾਰਨ, ਜੋ ਇੱਕ ਵੱਡੇ ਹਾਦਸੇ ਨੂੰ ਦਾਵਤ ਦੇ ਰਿਹਾ ਹੈ। ਮੌਕੇ ਉੱਤੇ ਉੱਥੇ ਕੋਈ ਵੀ ਪ੍ਰਬੰਧ ਕਰਨ ਲਈ ਕਰਮਚਾਰੀ ਵੀ ਮੌਜੂਦ ਨਹੀਂ ਸੀ। ਬੱਸ ਸੀ ਤਾਂ, ਕੁਝ ਮਰੀਜ਼ ਤੇ ਮਜਬੂਰ ਡਾਕਟਰ ਹਾਲਾਂਕਿ ਡਾਕਟਰਾਂ ਨੇ ਕੈਮਰੇ ਅੱਗੇ ਆਉਣ ਤੋਂ ਮਨ੍ਹਾ ਕਰ ਦਿੱਤਾ, ਪਰ ਮਰੀਜ਼ਾਂ ਨੇ ਆਪਣੀ ਹਾਲ ਬਿਆਨੀ ਜ਼ਰੂਰ ਸੁਣਾਇਆ।

ਵੇਖੋ ਵੀਡੀਓ

ਮਰੀਜ਼ ਨੂੰ ਵੇਖਣ ਆਏ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਦਾ ਮਰੀਜ਼ ਗਿੱਲਾ ਹੋ ਗਿਆ ਜਿਸ ਕਰਕੇ ਉਸ ਨੂੰ ਉਸ ਜਗ੍ਹਾ ਤੋਂ ਉਠਾਉਣਾ ਪਿਆ ਅਤੇ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿ ਇਹ ਇਮਾਰਤ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਉੱਥੇ ਹੀ ਇੱਕ ਮਾਤਾ ਦਾ ਕਹਿਣਾ ਰਿਹਾ ਕਿ ਉਨ੍ਹਾਂ ਨੂੰ ਅੰਦਰ ਖੜੇ ਡਰ ਲੱਗ ਰਿਹਾ ਹੈ, ਇਸ ਲਈ ਉਹ ਬਾਹਰ ਖੜ੍ਹੇ ਹਨ। ਅੰਦਰ ਵੀ ਨਹੀਂ ਜਾ ਰਹੇ ਕਿਉਂਕਿ ਪਾਣੀ-ਪਾਣੀ ਹੋ ਜਾਣ ਕਾਰਨ ਉਨ੍ਹਾਂ ਨੂੰ ਠੰਡ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਨਾਲਾਇਕੀ ਸਰਕਾਰ ਦੀ ਹੀ ਹੈ। ਉਧਰ ਇੱਕ ਹੋਰ ਅਸਥਮਾ ਦੇ ਮਰੀਜ਼ ਨੇ ਸਰਕਾਰ ਦੇ ਉੱਪਰ ਹੀ ਇਸ ਦਾ ਭਾਂਡਾ ਭੰਨਿਆ।

ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰੀ ਹਸਪਤਾਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਪੁਰਾਣੀ ਥਾਂ 'ਤੇ ਐਮਰਜੈਂਸੀ ਬਣਾਈ ਹੋਈ ਹੈ, ਪਰ ਉਸ ਦੇ ਹਾਲਾਤ ਇਹ ਹਨ ਕਿ ਕਿਸੇ ਸਮੇਂ ਵੀ ਡਿੱਗ ਸਕਦੀ ਅਤੇ ਬੀਤੀ ਰਾਤ ਪਏ ਮੀਂਹ ਤੋਂ ਬਾਅਦ ਤਾਂ ਸਾਰੀ ਇਮਾਰਤ ਹੀ ਚੋਣ ਲੱਗ ਪਈ। ਹੁਣ ਖ਼ਤਰੇ ਦੀ ਘੰਟੀ ਇਹ ਹੈ ਕਿ ਕਿਸੇ ਵੀ ਸਮੇਂ ਹਸਪਤਾਲ ਵਿੱਚੋਂ ਕਰੰਟ ਆ ਸਕਦਾ ਹੈ, ਕਿਉਂਕਿ ਨੰਗੀਆਂ ਤਾਰਾਂ ਵਿੱਚੋਂ ਹੀ ਪਾਣੀ ਚੋ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਕੀ ਪ੍ਰਸ਼ਾਸਨ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਹੈਰਾਨੀ ਤਾਂ ਇੱਥੇ ਹੁੰਦੀ ਹੈ ਕਿ ਇਹ ਸਿਹਤ ਮੰਤਰੀ ਬਲਬੀਰ ਸਿੰਘ ਦੇ ਖੁਦ ਦੇ ਸ਼ਹਿਰ ਦਾ ਹਸਪਤਾਲ ਹੈ ਜਿਸ ਦੀ ਇਹ ਹਾਲਤ ਇਹ ਬਣੀ ਹੋਈ ਹੈ ਤੇ ਪੂਰੇ ਸੂਬੇ ਦੇ ਹਾਲਾਤ ਕੀ ਹੋਣਗੇ।

ਇਹ ਵੀ ਪੜ੍ਹੋ: ਓਡੀਸ਼ਾ ਵਿੱਚ ਖੰਡਗਿਰੀ ਝੁੱਗੀਆਂ ਦੇ ਬੱਚਿਆਂ ਦਾ ਪਲਾਸਟਿਕ ਦੀ ਮੁਸ਼ਕਿਲ ਨਾਲ ਨਜਿੱਠਣ ਵਿੱਚ ਅਹਿਮ ਯੋਗਦਾਨ

Intro:ਕੱਲ੍ਹ ਮੁਹਾਲੀ ਚ ਪਏ ਮੀਂਹ ਤੋਂ ਬਾਅਦ ਹਾਲਾਤ ਇਹ ਬਣ ਗਏ ਕਿ ਜ਼ਿਲ੍ਹਾ ਹਸਪਤਾਲ ਮੁਹਾਲੀ ਚ ਪਾਣੀ ਭਰਨ ਕਰਕੇ ਮਰੀਜ਼ ਹਸਪਤਾਲ ਤੋਂ ਉੱਠ ਉੱਠ ਕੇ ਭੱਜਣ ਲੱਗੇ

Body:ਜਾਣਕਾਰੀ ਲਈ ਦੱਸ ਦੀਏ ਫ਼ੇਜ਼ ਛੇ ਦੇ ਵਿੱਚ ਮੌਜੂਦ ਜ਼ਿਲ੍ਹਾ ਸਰਕਾਰੀ ਹਸਪਤਾਲ ਕੱਲ੍ਹ ਮੀਂਹ ਦੀ ਮਾਰ ਤੋਂ ਬਾਅਦ ਇੱਕ ਭਿਅੰਕਰ ਬਿਮਾਰੀ ਤੋਂ ਘੱਟ ਨਜ਼ਰ ਨਹੀਂ ਆ ਰਿਹਾ ਸੀ ਕਿਉਂਕਿ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਨਜ਼ਦੀਕ ਛੱਤਾਂ ਪਾਣੀ ਨਾਲ ਚੋਅ ਰਹੀਆਂ ਸਨ ਜੱਚਾ ਬੱਚਾ ਵਾਰਡ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਸੀ ਜਿੱਥੋਂ ਬੱਚੇ ਆ ਨੂੰ ਸ਼ਿਫਟ ਕੀਤਾ ਜਾ ਰਿਹਾ ਸੀ ਅਤੇ ਅਮਰਜੈਂਸੀ ਦੇ ਵੀ ਮਰੀਜ਼ ਉੱਠ ਉੱਠ ਕੇ ਭੱਜ ਰਹੇ ਸਨ ਕਿਉਂਕਿ ਉੱਥੇ ਪਾਣੀ ਭਰਨ ਲੱਗ ਗਿਆ ਸੀ ਦੂਜੇ ਪਾਸੇ ਬਿਜਲੀ ਦੀ ਤਾਰਾਂ ਦੀਵਾਰਾਂ ਦੇ ਵਿੱਚ ਹਨ ਅਤੇ ਉਨ੍ਹਾਂ ਦੇ ਵਿੱਚੋਂ ਹੀ ਪਾਣੀ ਚੋ ਰਿਹਾ ਸੀ ਜੋ ਇੱਕ ਵੱਡੇ ਹਾਦਸੇ ਨੂੰ ਦਾਵਤ ਦੇ ਰਿਹਾ ਹੈ ਨਾ ਤਾਂ ਉੱਥੇ ਪ੍ਰਬੰਧ ਕਰਨ ਲਈ ਕਰਮਚਾਰੀ ਮੌਜੂਦ ਸੀ ਬੱਸ ਸੀ ਤਾਂ ਕੁਝ ਮਰੀਜ਼ ਤੇ ਮਜਬੂਰ ਡਾਕਟਰ ਹਾਲਾਂਕਿ ਡਾਕਟਰਾਂ ਨੇ ਕੈਮਰੇ ਅੱਗੇ ਆਉਣ ਤੋਂ ਮਨ੍ਹਾ ਕਰ ਦਿੱਤਾ ਪਰ ਮਰੀਜ਼ਾਂ ਨੇ ਆਪਣੀ ਹਾਲ ਬਿਆਨੀ ਜ਼ਰੂਰ ਸੁਣਾਈ ਇੱਕ ਦਾ ਕਹਿਣਾ ਕਿ ਸਾਡਾ ਮਰੀਜ ਗਿੱਲਾ ਹੋ ਗਿਆ ਜਿਸ ਕਰਕੇ ਉਸ ਨੂੰ ਉਸ ਜਗ੍ਹਾ ਤੋਂ ਉਠਾਉਣਾ ਪਿਆ ਅਤੇ ਸਾਨੂੰ ਡਰ ਲੱਗ ਰਿਹਾ ਹੈ ਕਿ ਇਹ ਬਿਲਡਿੰਗ ਕਿਸੇ ਸਮੇਂ ਵੀ ਡਿੱਗ ਸਕਦੀ ਹੈ ਉੱਥੇ ਹੀ ਇੱਕ ਮਾਤਾ ਦਾ ਕਹਿਣਾ ਹੈ ਕਿ ਮੈਨੂੰ ਡਰ ਲੱਗ ਰਿਹਾ ਹੈ ਇਸ ਲਈ ਮੈਂ ਬਾਹਰ ਖੜ੍ਹੀ ਆਂ ਅੰਦਰ ਵੀ ਨਹੀਂ ਜਾਰੀ ਠੰਡ ਦੇ ਵਿੱਚ ਹੀ ਮੈਨੂੰ ਬਾਹਰ ਖੜ੍ਹਾ ਹੋਣਾ ਪੈ ਰਿਹਾ ਹੈ ਇਹ ਸਾਰੀ ਨਾਲਾਇਕੀ ਸਰਕਾਰ ਦੀ ਹੀ ਹੈ ਉਧਰ ਇੱਕ ਹੋਰ ਮਰੀਜ਼ ਨੇ ਸਰਕਾਰ ਦੇ ਉੱਪਰ ਹੀ ਇਸ ਦਾ ਭਾਂਡਾ ਫੋੜਿਆ ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰੀ ਹਸਪਤਾਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਪੁਰਾਣੀ ਥਾਂ ਤੇ ਅਮਰਜੈਂਸੀ ਬਣਾਈ ਹੋਈ ਹੈ ਪਰ ਉਸ ਦੇ ਹਾਲਾਤ ਇਹ ਹਨ ਕਿ ਕਿਸੇ ਸਮੇਂ ਵੀ ਡਿੱਗ ਸਕਦੀ ਅਤੇ ਬੀਤੀ ਰਾਤ ਪਏ ਮੀਂਹ ਤੋਂ ਬਾਅਦ ਤਾਂ ਸਾਰੀ ਬਿਲਡਿੰਗ ਹੀ ਚੋਣ ਲੱਗ ਪਈ ਅਤੇ ਹੁਣ ਖਤਰੇ ਦੀ ਘੰਟੀ ਇਹ ਹੈ ਕਿ ਕਿਸੇ ਵੀ ਵਕਤ ਹਸਪਤਾਲ ਦੇ ਵਿੱਚੋਂ ਕਰੰਟ ਆ ਸਕਦਾ ਹੈ ਕਿਉਂਕਿ ਨੰਗੀਆਂ ਤਾਰਾਂ ਦੇ ਵਿੱਚੋਂ ਹੀ ਪਾਣੀ ਚੋ ਰਿਹਾ ਸੀ ਪਰ ਪ੍ਰਸ਼ਾਸਨ ਵੱਲੋਂ ਇਸ ਦੇ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਕਿ ਪ੍ਰਸ਼ਾਸਨ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਹੈਰਾਨੀ ਤਾਂ ਇੱਥੇ ਹੁੰਦੀ ਹੈ ਕਿ ਇਹ ਸਿਹਤ ਮੰਤਰੀ ਦੇ ਖੁਦ ਦੇ ਸ਼ਹਿਰ ਦਾ ਹਸਪਤਾਲ ਹੈ ਜਿਸ ਦੀ ਇਹ ਹਾਲਤ ਹੈ ਤੇ ਪੂਰੇ ਸੂਬੇ ਦੇ ਹਾਲਾਤ ਕੀ ਹੋਣਗੇ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.