ਮੁਹਾਲੀ:ਵੀਹ ਹਜਾਰ ਦੇ ਕਰੀਬ ਦੀ ਆਬਾਦੀ ਵਾਲਾ ਪਿੰਡ ਸੁਹਾਣਾ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵਿਧਾਨ ਸਭਾ ਹਲਕਾ ਹੈ ਇਥੇ ਪਿਛਲੇ ਵੀਹ ਦਿਨਾਂ ਤੋਂ ਕੋਵਿਡ ਵੈਕਸੀਨ ਪੂਰੀ ਤਰ੍ਹਾਂ ਤੋਂ ਖਤਮ ਹੋ ਗਈ ਹੈ ਤੇ ਲੋਕਾਂ ਨਹੀਂ ਲੱਗ ਰਹੀ।ਜੇ ਪਿੰਡ ਸੁਹਾਣਾ ਦੀ ਗੱਲ ਕਰੀਏ ਤਾਂ ਇੱਥੇ ਪਹਿਲਾਂ ਦੋ ਸੌ ਤੋਂ ਲੈ ਕੇ ਢਾਈ ਸੌ ਦੇ ਕਰੀਬ ਜਿਹੜੀ ਹਫ਼ਤੇ ਚ ਦੋ ਵਾਰ ਵੈਕਸੀਨ ਲਾਈ ਜਾਂਦੀ ਸੀ ਪਰ ਅੱਜ ਹਾਲਾਤ ਇਹ ਹੈ ਕਿ ਰੋਜ਼ਾਨਾ ਸੌ ਤੋਂ ਡੇਢ ਸੌ ਲੋਕ ਇੱਥੇ ਬਰੋਟੀਵਾਲਾ ਧਰਮਸ਼ਾਲਾ ਵਿੱਚ ਚੱਲ ਰਹੀ ਡਿਸਪੈਂਸਰੀ ਵਿਚ ਵੈਕਸੀਨ ਦੇ ਮਾਮਲੇ ਨੂੰ ਲੈ ਕੇ ਆਉਂਦੇ ਹਨ ਪਰ ਉਨਾਂ ਨੂੰ ਨਿਰਾਸ਼ ਹੋ ਕੇ ਆਪਣੇ ਘਰ ਵਾਪਸ ਜਾਣਾ ਪੈਂਦਾ ਹੈ ।
ਸਿਹਤ ਮੰਤਰੀ ਦੇ ਹਲਕੇ ‘ਚ ਵੈਕਸੀਨ ਦੀ ਘਾਟ ਕਾਰਨ ਮੱਚੀ ਹਾਹਾਂਕਾਰ ਇਲਾਕੇ ਚ ਵੈਕਸੀਨ ਲਗਾ ਰਹੇ ਸਿਹਤ ਮੁਲਾਜ਼ਮਾਂ ਨੇ ਵੀ ਵੈਕਸੀਨ ਦੀ ਘਾਟ ਨੂੰ ਮੰਨਿਆ ਹੈ। ਪਿੰਡ ਦੇ ਸਾਬਕਾ ਸਰਪੰਚ ਸਾਬਕਾ ਪੰਜਾਬ ਲੇਬਰਫੈੱਡ ਦੇ ਐਮਡੀ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਹ ਪਿੰਡ ਉਹ ਹੈ ਜਿਹੜਾ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਜੜ੍ਹਾਂ ਚ ਹੈ ਉਨ੍ਹਾਂ ਦਾ ਘਰ ਵੀ ਇੱਥੇ ਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਪਿਛਲੇ ਵੀਹ ਦਿਨਾਂ ਤੋਂ ਇੱਥੇ ਕੋਈ ਵੈਕਸਿਨ ਖ਼ਤਮ ਹੋਈ ਪਈ ਹੈ ਇਸ ਦੌਰਾਨ ਪਿੰਡ ਦੇ ਨੰਬਰਦਾਰ ਹਰਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਅੱਜ ਖਾਸ ਕਰਕੇ ਵੈਕਸੀਨ ਨਾ ਮਿਲਣ ਕਰਕੇ ਤੇ ਆਕਸੀਜਨ ਸਿਲੰਡਰਾਂ ਦੀ ਭਾਰੀ ਘਾਟ ਹੋਣ ਕਰਕੇ ਆਕਸੀਜਨ ਦੀ ਕਮੀ ਹੋਣ ਕਰਕੇ ਖ਼ਾਸ ਕਰਕੇ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਨੇ ਇਹੀ ਕਾਰਨ ਹੈ ਕਿ ਕੋਵਿਡ ਵੈਕਸੀਨ ਲਵਾਉਣ ਵਾਲਿਆਂ ਦੀ ਜਿਹੜੀ ਤਾਦਾਦ ਹੈ ਹੁਣ ਬਹੁਤ ਜ਼ਿਆਦਾ ਵਧ ਚੁੱਕੀ ਹੈ ਜਿਸ ਕਰਕੇ ਵੈਕ-ਸੀਨ ਦੀ ਘਾਟ ਪਾਈ ਜਾ ਰਹੀ ਹੈ। ਸੂਬਾ ਸਰਕਾਰ ਦੇ ਵਲੋਂ ਵੀ ਕੇਂਦਰ ਤੋਂ ਲਗਾਤਾਰ ਲੋੜੀਂਦੀ ਵੈਕਸੀਨ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਢੀਂਡਸਾ-ਬ੍ਰਹਮਪੁਰਾ ਦੀ ਨਵੀਂ ਪਾਰਟੀ ਦਾ ਨਾਂ 'ਸ਼੍ਰੋਮਣੀ ਅਕਾਲੀ ਦਲ ਸੰਯੁਕਤ'