ਮੋਹਾਲੀ: ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਵਿਭਾਗ ਐਸ.ਏ.ਐਸ ਨਗਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੈਗਾ ਸਵੈ ਰੁਜ਼ਗਾਰ ਕਮ ਲੋਨ ਮੇਲਾ ਆਯੋਜਿਤ ਕੀਤਾ ਗਿਆ
ਜਾਣਕਾਰੀ ਲਈ ਦੱਸ ਦੀਏ ਇਹ ਸਵੈ ਰੁਜ਼ਗਾਰ ਕਮ ਲੋਨ ਮੇਲਾ ਸੂਬੇ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਲਗਾਇਆ ਗਿਆ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਲਈ ਕਿਹੜੀਆਂ ਕਿਹੜੀਆਂ ਸਕੀਮਾਂ ਚਲਾਈਆਂ ਗਈਆਂ ਹਨ, ਜਿਸ ਦੇ ਵਿੱਚ ਨੌਜਵਾਨਾਂ ਦੇ ਸਕਿੱਲ ਡਿਵੈਲਮੈਂਟ ਕਰਕੇ ਉਨ੍ਹਾਂ ਨੂੰ ਨੌਕਰੀਆਂ ਪ੍ਰਦਾਨ ਕਰਵਾਉਣਾ ਹੈ। ਇਸ ਤਹਿਤ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਵੱਖਰੇ ਵੱਖਰੇ ਕੋਰਸ ਉਨ੍ਹਾਂ ਦੀ ਇੱਛਾ ਦੇ ਦੇ ਤਹਿਤ ਕਰਵਾਏ ਜਾਂਦੇ ਹਨ ਜਿਨ੍ਹਾਂ ਦਾ ਸਰਕਾਰ ਕੋਈ ਵੀ ਖ਼ਰਚਾ ਨਹੀਂ ਲੈਂਦੀ।
ਇਹ ਕੋਰਸ ਤਿੰਨ ਤੋਂ ਛੇ ਮਹੀਨੇ ਤੱਕ ਦੇ ਹੁੰਦੇ ਹਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸਿਲਾਈ ਕਢਾਈ, ਬੇਸਿਕ ਕੰਪਿਊਟਰ ,ਡੇਅਰੀ ਫਾਰਮ ਨਾਲ ਸਬੰਧਤ ਅਤੇ ਪੇਂਟਿੰਗ ਆਦਿ ਸ਼ਾਮਿਲ ਹਨ ਜੋ ਨੌਜਵਾਨ ਇਹ ਕੋਰਸ ਪੂਰੇ ਕਰ ਲੈਂਦੇ ਹਨ ਉਨ੍ਹਾਂ ਦੀ ਨਿੱਜੀ ਕੰਪਨੀਆਂ 'ਚ ਨੌਕਰੀ ਵੀ ਲਗਵਾਈ ਜਾਂਦੀ ਹੈ। ਨਾਲ ਹੀ ਆਉਣ ਵਾਲੀਆਂ ਸਾਰੀਆਂ ਸਰਕਾਰੀ ਨੌਕਰੀਆਂ ਬਾਰੇ ਨੌਜਵਾਨਾਂ ਨੂੰ ਮੈਸੇਜ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਜਿਹੜੇ ਨੌਜਵਾਨ ਆਪਣਾ ਖ਼ੁਦ ਦਾ ਰੁਜ਼ਗਾਰ ਸ਼ੁਰੂ ਕਰਨ ਚਾਹੁੰਦੇ ਹਨ ਉਨ੍ਹਾਂ ਲਈ ਬੈਂਕ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ।
ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਰੁਜ਼ਗਾਰ ਉੱਤਪਤੀ ਅਤੇ ਸਿਖਲਾਈ ਅਫ਼ਸਰ ਹਰਪ੍ਰੀਤ ਕੌਰ ਬਰਾੜ ਨੇ ਦਿੱਤੀ। ਪਰ ਇੱਥੇ ਸਵਾਲ ਵੀ ਖੜੇ ਹੁੰਦੇ ਹਨ ਕਿ ਸਰਕਾਰ ਡੇਅਰੀ ਫਾਰਮ ਅਤੇ ਪਸ਼ੂ ਪਾਲਣ ਲਈ ਤਾਂ ਸਬਸਿਡੀ ਰਾਹੀਂ ਲੋਨ ਦੇ ਦਿੰਦੀ ਹੈ ਪਰ ਬਾਕੀ ਧੰਦਿਆਂ ਲਈ ਕੋਈ ਸੁਵਿਧਾ ਨਹੀਂ ਹੈ ਸਿਰਫ ਉਨ੍ਹਾਂ ਨੂੰ ਲੋਨ ਮਿਲਦਾ ਹੈ ਜਿਹੜੇ ਬੈਂਕ ਦੀਆਂ ਰਿਟਰਨ ਭਰਦੇ ਹਨ ਪਰ ਜਿਸ ਨੌਜਵਾਨ ਦੇ ਪੈਰ ਹੀ ਬੇਰੁਜ਼ਗਾਰੀ ਵਿੱਚ ਫਸੇ ਹਨ ਉਸ ਨੇ ਪਹਿਲਾਂ ਤੋਂ ਰਿਟਰਨ ਕਿੱਥੋਂ ਭਰਨੀ ਹੈ।