ਮੋਹਾਲੀ: ਸਿਹਤ ਖਰਾਬ ਹੋਣ ਤੋਂ ਬਾਅਦ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਭਾਰਤ ਦੇ ਸਭ ਤੋਂ ਮਹਾਨ ਐਥਲੀਟ Milkha Singh ਦੀ ਸਿਹਤ ਚ ਹੁਣ ਸੁਧਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਮਿਲਖ ਸਿੰਘ ਜੀ ਦੇ ਸ਼ਰੀਰ ਅਕਸੀਜਨ ਪੱਧਰ ਆਮ ਵਾਂਗ ਹੋਣ ਲੱਗਿਆ ਹੈ। ਯਾਨੀ ਹੁਣ ਫਲਾਇੰਗ ਸਿੰਘ ਦੇ ਜਲਦ ਘਰ ਪਰਤ ਆਉਣਗੇ। ਹਲਾਕਿ ਸਰੀਰਕ ਕੰਮਜੋਰੀ ਕਾਰਨ ਮਿਲਖਾ ਸਿੰਘ ਨੂੰ ਡਾਕਟਰਾਂ ਵੱਲੋਂ ਸਿੱਧੀ ਆਕਸੀਜਨ ਦਿੱਤੀ ਜਾ ਰਹੀ ਹੈ।
ਦੱਸਦੀਏ ਕਿ ਭਾਰਤ ਦੇ ਸਭ ਤੋਂ ਮਹਾਨ ਐਥਲੀਟ ਮਿਲਖਾ ਸਿੰਘ ਨੂੰ ਸੋਮਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜੋ covid-19 ਪੌਜ਼ੇਟਿਵ ਆਉਣ ਤੋਂ ਬਾਅਦ ਆਪਣੇ ਘਰ 'ਚ ਆਈਸੋਲੇਸ਼ਨ 'ਚ ਰਹਿ ਰਹੇ ਸੀ। ਉਨ੍ਹਾਂ ਦੇ ਬੇਟੇ ਅਤੇ ਚੋਟੀ ਦੇ ਗੋਲਫਰ ਜੀਵ ਮਿਲਖਾ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰੀਕੋਸ਼ਨ ਵਜੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। 91 ਸਾਲਾ ਮਿਲਖਾ ਸਿੰਘ ਬੁੱਧਵਾਰ ਨੂੰ ਕੋਵਿਡ -19 ਪੌਜ਼ੇਟਿਵ ਪਾਇਆ ਗਿਆ, ਜਿਸ ਤੋਂ ਬਾਅਦ ਉਹ ਚੰਡੀਗੜ੍ਹ ਸਥਿਤ ਆਪਣੇ ਘਰ ''ਚ ਇਕਾਂਤ ਵਿਚ ਰਹਿ ਰਹੇ ਸੀ। ਸੋਮਵਾਰ ਨੂੰ ਉਨਾਂ ਦੇ ਸ਼ਰੀਰ ਚ ਆਕਸੀਜਨ ਪੱਧਰ ਘੱਟ ਹੋਣ ਕਾਰਨ ਉਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਹੁਣ ਉਨਾਂ ਦੀ ਹਾਲਤਾ ਚ ਸੁਧਾਰ ਦੱਸਿਆ ਜਾ ਰਿਹਾ ਹੈ
ਜੀਵ ਸ਼ਨੀਵਾਰ ਨੂੰ ਦੁਬਈ ਤੋਂ ਆਪਣੇ ਪਿਤਾ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਇਥੇ ਪਹੁੰਚੇ ਸਨ। ਮਿਲਖਾ ਸਿੰਘ ਨੇ ਰਿਪੋਰਟ ਤੋਂ ਬਾਅਦ ਕਿਹਾ ਸੀ ਕਿ ਦੋ ਘਰੇਲੂ ਮਦਦਗਾਰਾਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਸੀ, “ਬੁੱਧਵਾਰ ਨੂੰ ਸਿਰਫ ਮੈਂ ਪੌਜ਼ੇਟਿਵ ਆਇਆ ਹਾਂ ਜਿਸ ਤੋਂ ਮੈਂ ਹੈਰਾਨ ਹਾਂ।" ਉਨ੍ਹਾਂ ਦੀ ਪਤਨੀ ਨਿਰਮਲ ਕੌਰ ਸਣੇ ਪਰਿਵਾਰ ਦੇ ਬਾਕੀ ਮੈਂਬਰਾਂ 'ਚੋਂ ਕੋਈ ਵੀ ਪੌਜ਼ੇਟਿਵ ਨਹੀਂ ਆਇਆ।
ਇਹ ਵੀ ਪੜੋ: ਆਕਸੀਜਨ ਸਿਲੰਡਰ ਫੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਐਂਬੂਲੈਂਸ ਚਾਲਕ ਦੀ ਮੌਤ