ETV Bharat / state

ਸੂਬਿਆਂ ਨੂੰ ਡਰੋਨਾਂ ਰਾਹੀਂ ਸੈਨੇਟਾਈਜ਼ ਕਰਨ ਦੀ ਹੋਈ ਸ਼ੁਰੂਆਤ - Health Minister

ਸਿਹਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਡਰੋਨ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੰਘਣੀ ਆਬਾਦੀ ਵਾਲੇ, ਭੀੜ ਵਾਲੇ ਖੇਤਰਾਂ ਖ਼ਾਸ ਕਰਕੇ ਝੁੱਗੀਆਂ-ਝੌਂਪੜੀਆਂ ਦੀ ਸਵੱਛਤਾ ਸਰਕਾਰ ਦੀ ਪਹਿਲੀ ਤਰਜੀਹ ਹੈ।

ਬਲਵੀਰ ਸਿੱਧੂ
ਬਲਵੀਰ ਸਿੱਧੂ
author img

By

Published : Apr 26, 2020, 5:28 PM IST

ਚੰਡੀਗੜ੍ਹ: ਸਿਹਤ ਮੰਤਰੀ ਪੰਜਾਬ, ਬਲਬੀਰ ਸਿੰਘ ਸਿੱਧੂ ਨੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਹਾਜ਼ਰੀ ਵਿੱਚ ਮੁਹਾਲੀ ਦੇ ਪਿੰਡ ਜਗਤਪੁਰਾ ਤੋਂ ਡਰੋਨਾਂ ਰਾਹੀਂ ਸੈਨੇਟਾਈਜ਼ ਕਰਨ ਦੀ ਸ਼ੁਰੂਆਤ ਕੀਤੀ। ਜਗਤਪੁਰਾ ਤੋਂ ਬਾਅਦ, ਮੁਹਿੰਮ ਨੂੰ ਬਦਮਾਜਰਾ, ਜੁਝਾਰ ਨਗਰ ਅਤੇ ਬਲੌਂਗੀ ਵਿਚ ਗ੍ਰੀਨ ਐਨਕਲੇਵ ਵਿਚ ਅੱਗੇ ਚਲਾਇਆ ਗਿਆ। ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਛੇਤੀ ਹੀ ਪੂਰੇ ਰਾਜ ਵਿੱਚ ਚਲਾਈ ਜਾਏਗੀ।

  • In a novel initiative, Punjab Health Minister, Balbir Singh Sidhu launched Sanitization drive via drones from village Jagatpura in Mohali. The drive would soon be carried out in the entire State.......(1/2) pic.twitter.com/AzmZSaG0mn

    — Government of Punjab (@PunjabGovtIndia) April 26, 2020 " class="align-text-top noRightClick twitterSection" data=" ">

ਮੰਤਰੀ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਕੋਰੋਨਾ ਵਾਇਰਸ ਬਿਮਾਰੀ ਨਾਲ ਲੜਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਡਰੋਨ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੰਘਣੀ ਆਬਾਦੀ ਵਾਲੇ, ਭੀੜ ਵਾਲੇ ਖੇਤਰਾਂ ਖ਼ਾਸ ਕਰਕੇ ਝੁੱਗੀਆਂ-ਝੌਂਪੜੀਆਂ ਦੀ ਸਵੱਛਤਾ ਸਰਕਾਰ ਦੀ ਪਹਿਲੀ ਤਰਜੀਹ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਡਰੋਨਾਂ ਰਾਹੀਂ ਸੈਨੇਟਾਈਜ਼ ਕਰਨ ਨਾਲ ਕੋਰੋਨਾ ਬਿਮਾਰੀ ਨੂੰ ਠੱਲ੍ਹ ਪਾਉਣ ਦੇ ਨਾਲ-ਨਾਲ ਡੇਂਗੂ ਤੋਂ ਵੀ ਬਚਾਅ ਹੋਵੇਗਾ। ਜ਼ਿਕਰ ਕਰ ਦਈਏ ਕਿ ਡਰੋਨਾਂ ਰਾਹੀਂ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਛੱਤੀਸਗੜ, ਚੰਡੀਗੜ੍ਹ ਅਤੇ ਵਾਰਾਣਸੀ (ਯੂ.ਪੀ) ਵਿੱਚ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

ਡਰੋਨ ਦੇ ਤਕਨੀਕੀ ਪੱਖਾਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਇਕ ਵਾਰ ਜਦੋਂ ਸਮੱਗਰੀ ਲੋਡ ਹੋ ਜਾਂਦੀ ਹੈ ਤਾਂ ਇਸ ਵਿਚ ਸੈਨੇਟਾਈਜ਼ਰ ਦੀ 10 ਲੀਟਰ ਸਮਰੱਥਾ ਹੁੰਦੀ ਹੈ ਤੇ ਇਹ 15 ਮੀਟਰ ਦੀ ਉਚਾਈ 'ਤੇ ਉੱਡ ਸਕਦਾ ਹੈ। ਇਹ ਇਕੋ ਸਮੇਂ ਵਿਚ 20 ਫੁੱਟ ਨੂੰ ਕਵਰ ਕਰ ਸਕਦਾ ਹੈ। ਇਹ 10 ਮਿੰਟਾਂ ਵਿੱਚ 6 ਏਕੜ ਨੂੰ ਸੈਨੇਟਾਈਜ਼ ਕਰਨ ਦੀ ਸਮਰੱਥਾ ਰੱਖ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.