ETV Bharat / state

ਗੋਬਿੰਦ ਸਾਗਰ ਝੀਲ ਹਾਦਸਾ: ਇੱਕੋ ਪਰਿਵਾਰ ਨੇ ਗੁਆਏ 4 ਲਾਲ, ਰੱਖੜੀ ਤੋਂ ਪਹਿਲਾਂ 3 ਭੈਣਾਂ ਨੇ ਇਕਲੌਤਾ ਭਰਾ ਗੁਆਇਆ - ਗੋਬਿੰਦ ਸਾਗਰ ਝੀਲ ਹਾਦਸਾ

ਗੋਬਿੰਦ ਸਾਗਰ ਝੀਲ ਹਾਦਸੇ (Gobind Sagar Lake Accident) ਵਿੱਚ ਬਨੂੜ ਨੇ 7 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਇਹਨਾਂ ਵਿੱਚੋਂ 4 ਨੌਜਵਾਨ ਇੱਕੋ ਪਰਿਵਾਰ ਦੇ ਸਨ।

Gobind Jheel Sagar Una Incident
Gobind Jheel Sagar Una Incident
author img

By

Published : Aug 2, 2022, 7:47 AM IST

Updated : Aug 2, 2022, 8:18 AM IST

ਮੋਹਾਲੀ: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਕੋਲਕਾ ਪਿੰਡ ਵਿੱਚ ਗੋਬਿੰਦ ਸਾਗਰ ਝੀਲ (Una Gobind Jheel incident) ਵਿੱਚ ਪੰਜਾਬ ਦੇ 7 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ, ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਸ ਤੋਂ ਬਾਅਦ ਲਾਸ਼ਾਂ ਊਨਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀਆਂ ਗਈਆਂ ਹਨ, ਮ੍ਰਿਤਕਾਂ ਦੇ ਪਰਿਵਾਰ ਵਾਲੇ ਵੀ ਪਹੁੰਚ ਗਏ ਹਨ। ਪੋਸਟਮਾਰਟਮ ਤੋਂ ਬਾਅਦ ਅੱਜ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਸ ਹਾਦਸੇ ਤੋਂ ਬਾਅਦ ਬਨੂੜ ਵਿੱਚ ਮਾਤਮ ਛਾ ਗਿਆ ਹੈ। 7 ਮ੍ਰਿਤਕ ਨੌਜਵਾਨਾਂ (Una Incident 7 boys from mohali dead) ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮਾਤਾ ਨੈਨਾ ਦੇਵੀ ਦੇ ਦਰਸ਼ਨਾਂ ਲਈ ਗਏ ਸਨ: ਸਥਾਨਕ ਮੌਜੂਦਾ ਕੌਂਸਲਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਲੋਕ ਸ਼ਹਿਰ ਬਨੂੜ ਤੋਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਗਏ ਹੋਏ ਸਨ। ਭੀੜ ਜ਼ਿਆਦਾ ਹੋਣ ਕਰਕੇ ਨੌਜਵਾਨਾਂ ਨੇ ਸੋਚਿਆ ਕਿ ਪਹਿਲਾ ਬਾਬਾ ਬਾਲਕ ਨਾਥ ਮੰਦਿਰ ਹੋ ਆਈਏ ਤੇ ਵਾਪਸੀ ਉੱਤੇ ਨੈਨਾ ਦੇਵੀ ਜਾਵਾਂਗੇ। ਪਰ, ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਇਹ ਰਸਤੇ ਵਿੱਚ ਗੋਵਿੰਦ ਸਾਗਰ ਝੀਲ ਪਹੁੰਚੇ ਤਾਂ ਉੱਥੇ ਨਹਾਉਣ ਲਈ ਰੁਕ ਗਏ, ਜਿੱਥੇ ਇਹ ਸਾਰਾ ਹਾਦਸਾ ਵਾਪਰ ਗਿਆ।

ਗੋਬਿੰਦ ਝੀਲ ਹਾਦਸਾ

ਇੱਕ ਨੂੰ ਬਚਾਉਣ ਲਈ ਹੋਰਾਂ ਨੇ ਮਾਰੀ ਛਾਲ ! :
ਕਿਹਾ ਜਾ ਰਿਹਾ ਹੈ ਕਿ ਇਕ ਨੌਜਵਾਨ ਨੇ ਨਹਾਉਣ ਲਈ ਸਾਗਰ ਵਿੱਚ ਛਾਲ ਮਾਰੀ ਤਾਂ ਉਹ ਡੁੱਬਣ ਲੱਗਾ, ਉਸ ਨੂੰ ਬਚਾਉਣ ਲਈ 6 ਹੋਰ ਨੇ ਛਾਲ ਮਾਰ ਦਿੱਤੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਵਾਪਸ ਨਹੀਂ ਮੁੜੇ, ਪੂਰੇ ਸ਼ਹਿਰ 'ਚ ਸੋਗ ਦਾ ਮਾਹੌਲ ਬਣ ਗਿਆ ਹੈ।

  • ਬਾਬਾ ਬਾਲਕ ਨਾਥ ਜਾਂਦੇ ਸਮੇਂ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲਈ ਰੁਕੇ ਪੰਜਾਬ ‘ਚੋਂ ਬਨੂੜ ਦੇ 7 ਨੌਜਵਾਨਾਂ ਦੇ ਡੁੱਬਣ ਦੀ ਦੁਖਦਾਈ ਖ਼ਬਰ ਮਿਲੀ…ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ…ਪਰਮਾਤਮਾ ਅੱਗੇ ਅਰਦਾਸ…ਵਿੱਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ..ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ…

    — Bhagwant Mann (@BhagwantMann) August 1, 2022 " class="align-text-top noRightClick twitterSection" data=" ">

ਇੱਕੋ ਵਾਰਡ ਦੇ ਰਹਿਣ ਵਾਲੇ ਸਨ ਮ੍ਰਿਤਕ :
ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਵਾਲੇ ਸਾਰੇ ਨੌਜਵਾਨ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਬਨੂੜ ਇਲਾਕੇ ਦੇ ਦੱਸੇ ਜਾਂਦੇ ਹਨ। ਇਨ੍ਹਾਂ ਦੇ ਨਾਂ ਰਮਨ ਪੁੱਤਰ ਲਾਲ ਚੰਦ, ਪਵਨ ਪੁੱਤਰ ਸੁਰਜੀਤ ਰਾਮ, ਅਰੁਣ ਪੁੱਤਰ ਰਮੇਸ਼ ਕੁਮਾਰ, ਲਵ ਪੁੱਤਰ ਲਾਲ ਚੰਦ, ਲਖਵੀਰ ਪੁੱਤਰ ਰਮੇਸ਼ ਕੁਮਾਰ, ਵਿਸ਼ਾਲ ਪੁੱਤਰ ਰਾਜੂ, ਸ਼ਿਵ ਪੁੱਤਰ ਅਵਤਾਰ ਸਿੰਘ ਹਨ। ਇਹ ਸਾਰੇ ਬਨੂੜ ਦੇ ਵਾਰਡ ਨੰ 1 ਦੇ ਰਹਿਣ ਵਾਲੇ ਹਨ।

ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ: ਗੋਬਿੰਦ ਸਾਗਰ ਝੀਲ 'ਚ ਡੁੱਬਣ ਨਾਲ 7 ਲੋਕਾਂ ਦੀ ਮੌਤ, ਬਨੂੰੜ 'ਚ ਸੋਗ ਦੀ ਲਹਿਰ ਹੈ। ਹਾਦਸੇ ਵਿੱਚ ਇੱਕ ਬਜ਼ੁਰਗ ਵਿਅਕਤੀ ਨੇ ਆਪਣੇ ਪੁੱਤਰ ਸਮੇਤ (Una Gobind Jheel incident) ਤਿੰਨ ਪੋਤਿਆਂ ਨੂੰ ਗੁਆ ਦਿੱਤਾ ਹੈ। ਇਸ ਦੇ ਨਾਲ ਹੀ ਦੋ ਪੁੱਤਰਾਂ ਨੂੰ ਗੁਆਉਣ ਵਾਲੇ ਪਿਤਾ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੋਗ ਦੀ ਲਹਿਰ ਫੈਲ (Una Incident 7 boys from mohali dead) ਗਈ, ਹਰ ਇੱਕ ਅੱਖ ਨਮ ਹੈ। ਸਾਰੇ ਮ੍ਰਿਤਕਾਂ ਦੇ ਪਰਿਵਾਰ ਦਿਹਾੜੀ ਕਰਦੇ ਹਨ।

  • It's very sad & tragic. My heart goes out to the bereaved families. May Gurusahab grant them enough strength to bear this terrible loss. https://t.co/RHSAlOeOTb

    — Sukhbir Singh Badal (@officeofssbadal) August 1, 2022 " class="align-text-top noRightClick twitterSection" data=" ">

ਇਸ ਹਾਦਸੇ ਵਿੱਚ ਸੁਰਜੀਤ ਰਾਮ ਨੇ ਇੱਕ ਪੁੱਤਰ ਅਤੇ ਤਿੰਨ ਪੋਤੇ ਰਮਨ, ਲਾਭ ਅਤੇ ਲਖਵੀਰ ਨੂੰ ਗੁਆ ਦਿੱਤਾ ਹੈ। 32 ਸਾਲਾ ਪਵਨ ਕੁਮਾਰ ਤਿੰਨ ਧੀਆਂ ਅਤੇ ਇਕ ਪੁੱਤਰ ਦਾ ਪਿਤਾ ਸੀ। ਉਹ ਇਲਾਕੇ ਦੀ ਸ਼ਰਾਬ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਉੱਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ। ਲਾਲ ਚੰਦ ਦੇ ਦੋ ਪੁੱਤਰਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ।

  • I'm saddened beyond expression over the devastating tragedy in Una where 7 boys from Banur drowned today. I share the grief of the parents who lost their children in this devastating tragedy. My heartfelt condolences to the bereaved families.

    — Amarinder Singh Raja Warring (@RajaBrar_INC) August 1, 2022 " class="align-text-top noRightClick twitterSection" data=" ">

ਸਿਆਸਤਦਾਨਾਂ ਵਲੋਂ ਦੁੱਖ ਦਾ ਪ੍ਰਗਟਾਵਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ, 'ਬਾਬਾ ਬਾਲਕ ਨਾਥ ਜਾਂਦੇ ਸਮੇਂ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲਈ ਰੁਕੇ ਪੰਜਾਬ ‘ਚੋਂ ਬਨੂੜ ਦੇ 7 ਨੌਜਵਾਨਾਂ ਦੇ ਡੁੱਬਣ ਦੀ ਦੁਖਦਾਈ ਖ਼ਬਰ ਮਿਲੀ…ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ…ਪਰਮਾਤਮਾ ਅੱਗੇ ਅਰਦਾਸ…ਵਿੱਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ..ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ…'

ਹਿਮਾਚਲ ਦੇ ਮੁੱਖ ਮੰਤਰੀ ਵਲੋਂ ਦੁੱਖ ਪ੍ਰਗਟਾਵਾ: ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਟਵੀਟ ਕਰਦਿਆਂ ਇਸ ਹਾਦਸੇ ਉੱਤੇ ਬੇਹਦ ਦੁਖ ਜ਼ਾਹਰ ਕੀਤਾ। ਟਵੀਟ ਕਰਦਿਆਂ ਲਿਖਿਆ ਕਿ, 'ਊਨਾ ਜ਼ਿਲੇ ਦੇ ਅੰਦੋਰੋਲੀ 'ਚ ਗੋਬਿੰਦ ਸਾਗਰ ਝੀਲ 'ਚ ਡੁੱਬਣ ਨਾਲ 7 ਲੋਕਾਂ ਦੀ ਮੌਤ ਹੋਣ ਦੀ ਖਬਰ ਬੇਹੱਦ ਦੁਖਦ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।'

  • ऊना जिले के अन्दरोली में गोबिंद सागर झील में सात लोगों के डूबने से मृत्यु होने वाली खबर अत्यंत दुखद है।

    ईश्वर दिवंगत आत्माओं को अपने श्रीचरणों में स्थान दें तथा शोकग्रस्त परिवारजनों को संबल प्रदान करें।

    ॐ शांति!

    — Jairam Thakur (@jairamthakurbjp) August 1, 2022 " class="align-text-top noRightClick twitterSection" data=" ">

ਦੱਸ ਦੇਈਏ ਕਿ ਬਾਬਾ ਗਰੀਬਨਾਥ ਮੰਦਰ ਦੇ ਦਰਸ਼ਨਾਂ ਲਈ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇਹ ਗੋਬਿੰਦ ਸਾਗਰ ਝੀਲ ਦੇ ਵਿਚਕਾਰ ਸਥਿਤ ਹੈ। ਜ਼ਿਲ੍ਹੇ ਵਿੱਚ ਮੀਂਹ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਨਾਲਿਆਂ ਦੇ ਨੇੜੇ ਨਾ ਜਾਣ ਦੀ ਹਦਾਇਤ ਕੀਤੀ ਹੈ। ਫਿਰ ਵੀ ਲੋਕ ਦਰਿਆ ਨਾਲਿਆਂ ਦੇ ਨੇੜੇ ਜਾਣ ਤੋਂ ਗੁਰੇਜ਼ ਨਹੀਂ ਕਰ ਰਹੇ।

ਇਹ ਵੀ ਪੜ੍ਹੋ: ਹਿਮਾਚਲ ਦੀ ਗੋਬਿੰਦ ਸਾਗਰ ਝੀਲ 'ਚ ਪੰਜਾਬ ਦੇ 7 ਨੌਜਵਾਨਾਂ ਦੀ ਡੁੱਬਣ ਨਾਲ ਮੌਤ, ਲਾਸ਼ਾਂ ਬਰਾਮਦ

Last Updated : Aug 2, 2022, 8:18 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.