ਚੰਡੀਗੜ੍ਹ: ਪੰਜਾਬ 'ਚ ਆਏ ਦਿਨ ਲੁੱਟ ਖੋਹ, ਚੋਰੀ ਅਤੇ ਕਤਲ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਵਲੋਂ ਪੁਲਿਸ ਤੇ ਕਾਨੂੰਨ ਦਾ ਵੀ ਡਰ ਨਹੀਂ ਹੈ। ਅਜਿਹਾ ਹੀ ਇੱਕ ਮਾਮਲਾ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦੇ ਡੇਰਾਬੱਸੀ ਤੋਂ ਸਾਹਮਣੇ ਆਇਆ ਹੈ। ਜਿਥੇ ਬੁੱਧਵਾਰ ਦੇਰ ਰਾਤ 5 ਨੌਜਵਾਨਾਂ 'ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੰਜਾਂ ਨੌਜਵਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਇਸ ਸਬੰਧੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੇ ਸਥਾਨ ਤੋਂ ਦੋ ਖੋਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਨੂੰ ਕਿਸੇ ਪੁਰਾਣੀ ਰੰਜਿਸ਼ ਨਾਲ ਜੋੜ ਕੇ ਦੇਖ ਰਹੀ ਹੈ।
ਨੌਜਵਾਨਾਂ 'ਤੇ ਚੱਲੀ ਗੋਲੀ: ਡੇਰਾਬੱਸੀ ਦੀ ਵਾਲਮੀਕੀ ਬਸਤੀ 'ਚ ਸਾਹਿਲ, ਅਭੀ ਪਾਹਵਾ, ਮਨਪ੍ਰੀਤ, ਰੋਹਨ ਅਤੇ ਅੰਕੁਸ਼ ਧਰਮਸ਼ਾਲਾ ਨੇੜੇ ਖੜ੍ਹੇ ਸਨ। ਫਿਰ ਤਿੰਨਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੂੰ ਦੇਖ ਕੇ ਪੰਜੇ ਨੌਜਵਾਨ ਉਥੋਂ ਭੱਜ ਗਏ। ਫਾਇਰਿੰਗ ਕਰਨ ਤੋਂ ਬਾਅਦ ਤਿੰਨੋਂ ਮੁਲਜ਼ਮ ਮੋਟਰਸਾਈਕਲ ’ਤੇ ਬੱਸ ਸਟੈਂਡ ਵੱਲ ਭੱਜ ਗਏ। ਜਿਸ ਤੋਂ ਬਾਅਦ ਸਾਹਿਲ ਨੇ ਪੁਲਿਸ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ।
- Father-Son Suicide : ਪਿਓ-ਪੁੱਤ ਵਿਚਾਲੇ ਛੋਟੀ ਜਿਹੀ ਗੱਲ ਨੇ ਲਿਆ ਗੰਭੀਰ ਰੂਪ, ਦੋਹਾਂ ਨੇ ਕੀਤੀ ਖ਼ੁਦਕੁਸ਼ੀ
- AGTF ਨੇ ਪ੍ਰੋਡਕਸ਼ਨ ਵਾਰੰਟ 'ਤੇ ਗੈਂਗਸਟਰ ਸੰਪਤ ਨਹਿਰਾ ਨੂੰ ਬਠਿੰਡਾ ਜੇਲ੍ਹ ਤੋਂ ਲਿਆਂਦਾ ਰੋਪੜ, ਗੋਗਾਮੇਡੀ ਕਤਲਕਾਂਡ 'ਚ ਆਇਆ ਹੈ ਸੰਪਤ ਨਹਿਰਾ ਦਾ ਨਾਮ
- Big relief to Manpreet Badal: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ,ਅਗਾਊਂ ਜ਼ਮਾਨਤ ਦੀ ਮਿਆਦ 'ਚ ਕੀਤਾ ਵਾਧਾ
2 ਰਾਊਂਡ ਹੋਏ ਫਾਇਰ: ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਡੇਰਾਬੱਸੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ 2 ਖੋਲ ਬਰਾਮਦ ਕੀਤੇ ਹਨ। ਜਾਂਚ ਦੌਰਾਨ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਗਈ ਹੈ। ਸੀਸੀਟੀਵੀ ਵਿੱਚ ਮੁਲਜ਼ਮਾਂ ਦੇ ਚਿਹਰੇ ਸਾਫ਼ ਨਜ਼ਰ ਨਹੀਂ ਆ ਰਹੇ ਹਨ। ਉਧਰ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦਾ ਇੱਕ ਮੁਲਜ਼ਮ ਪਿੰਡ ਮਹਿਮਦਪੁਰ ਦਾ ਰਹਿਣ ਵਾਲਾ ਹੈ। ਜੋ ਇਸ ਤੋਂ ਪਹਿਲਾਂ ਰਾਮਦਾਸੀਆ ਇਲਾਕੇ 'ਚ ਹੋਈ ਗੋਲੀਬਾਰੀ ਦਾ ਵੀ ਦੋਸ਼ੀ ਹੈ।