ਮੋਹਾਲੀ : ਜਾਅਲੀ ਐਸ ਸੀ ਸਰਟੀਫਿਕੇਟ ਅਤੇ ਰਾਖਵੇਂਕਰਨ ਦੇ ਮੁੱਦੇ ਨੂੰ ਲੈਕੇ ਬੀਤੇ 80 ਦਿਨਾਂ ਤੋਂ ਮੋਹਾਲੀ ਵਿੱਚ ਧਰਨੇ 'ਤੇ ਬੈਠੇ ਹਰਨੇਕ ਸਿੰਘ ਨੂੰ ਮਿਲਣ ਲਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਮੋਹਾਲੀ ਪਹੁੰਚੇ। ਜਿੱਥੇ ਉਹਨਾਂ ਨੇ ਧਰਨੇ 'ਤੇ ਬੈਠੇ ਹਰਨੇਕ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਗੱਲਾਂ ਸੁਣੀਆਂ ਵਿਚਾਰ ਸਾਂਝੇ ਕੀਤੇ। ਦੱਸਦਈਏ ਕਿ ਅਨੁਸੂਚਿਤ ਜਾਤੀ ਯੂਨੀਅਨ ਪ੍ਰਧਾਨ ਹਰਨੇਕ ਸਿੰਘ ਦੀ ਅਗਵਾਈ ਵਿੱਚ ਧਰਨਾ ਪ੍ਰਦਰਸ਼ਨ ਪਿਛਲੇ ਲੰਮੇ ਸਮੇਂ ਤੋਂ ਜਾਰੀ ਹੈ। ਇਸ ਧਰਨੇ ਨੂੰ ਐਸ.ਸੀ ਯੂਨੀਅਨ ਵੱਲੋਂ ਚੋਰ ਫੜ੍ਹੋ ਮੁਹਿੰਮ ਤਹਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਇਸ ਧਰਨੇ ਨੂੰ 80 ਦਿਨ ਬੀਤ ਚੁੱਕੇ ਹਨ ਪਰ ਪੰਜਾਬ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਪ੍ਰਧਾਨ ਹਰਨੇਕ ਸਿੰਘ ਪੰਜਾਬ ਸਰਕਾਰ ਤੋਂ ਆਪਣੇ ਜਾਂ ਆਪਣੇ ਪੁੱਤਰ ਲਈ ਨੌਕਰੀਆਂ ਦੀ ਮੰਗ ਨਹੀਂ ਕਰ ਰਹੇ। ਉਹਨਾਂ ਵੱਲੋਂ ਹਰ ਉਸ ਵਿਅਕਤੀ ਲਈ ਮੰਗ ਕੀਤੀ ਜਾ ਰਹੀ ਹੈ ਜੋ ਇਸ ਦੌਰਾਨ ਆਪਣੇ ਹੱਕਾਂ ਲਈ ਮੰਗ ਕਰ ਰਿਹਾ ਹੈ।
ਅਸਲੀ ਹੱਕਦਾਰਾਂ ਨੂੰ ਰੋਜ਼ੀ-ਰੋਟੀ ਲਈ ਸੜਕਾਂ ’ਤੇ ਧੱਕਿਆ ਜਾ ਰਿਹਾ ਹੈ: ਇਸ ਦੌਰਾਨ ਉਹਨਾਂ ਜਾਅਲੀ ਸਰਟੀਫਿਕੇਟ ਲੈ ਕੇ ਰਾਖਵਾਂਕਰਨ ਦਾ ਲਾਭ ਲੈਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਤੋਂ ਵਸੂਲੀ ਦੀ ਮੰਗ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅਸਲੀ ਹੱਕਦਾਰਾਂ ਨੂੰ ਰੋਜ਼ੀ-ਰੋਟੀ ਲਈ ਸੜਕਾਂ ’ਤੇ ਧੱਕਿਆ ਜਾ ਰਿਹਾ ਹੈ। ਯੂਨੀਅਨ ਵੱਲੋਂ ਸਮਾਜ ਅਤੇ ਐਸ.ਸੀ ਵਰਗ ਦੇ ਅਸਲ ਹੱਕਾਂ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੱਚ ਲਈ ਲੜਨ ਲਈ ਕਹਿੰਦੀ ਹੈ ਪਰ ਪੰਜਾਬ ਸਰਕਾਰ ਇੱਕ ਵਾਰ ਵੀ ਸੱਚ ਲਈ ਲੜਨ ਵਾਲਿਆਂ ਨਾਲ ਕਿਉਂ ਨਹੀਂ ਚੱਲ ਰਹੀ। 80 ਦਿਨ ਹੋ ਗਏ ਹਨਸਰਕਾਰ ਦਾ ਕੋਈ ਆਗੂ ਸਿੰਘ ਨੂੰ ਮਿਲਣ ਨਹੀਂ ਆਇਆ?
- ਲੁਧਿਆਣਾ ਦੇ ਨਿੱਜੀ ਹੋਟਲ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ, ਨਸ਼ੇ ਨਾਲ ਮੌਤ ਦਾ ਖ਼ਦਸ਼ਾ
- ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਲਪੇਟਿਆ, ਕਿਹਾ-ਹਰ ਫਰੰਟ ਉੱਤੇ ਫੇਲ੍ਹ ਹੋਈ ਮਾਨ ਸਰਕਾਰ
- ਬਟਾਲਾ ਗੋਲੀਕਾਂਡ ਦਾ ਮੁੱਖ ਮੁਲਜ਼ਮ ਭਾਰਤ-ਭੂਟਾਨ ਸਰਹੱਦ ਤੋਂ ਗ੍ਰਿਫਤਾਰ, ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ
ਜਾਅਲੀ ਸਰਟੀਫਿਕੇਟ ਬਣਵਾਉਣ ਵਾਲਿਆਂ ਦੀ ਨਹੀਂ ਹੋਵੇਗੀ ਖੈਰ: ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁਕੇ ਹਨ ਜਿਸ ਵਿਚ ਪਾਇਆ ਗਿਆ ਹੈ ਕਿ ਕਈ ਰਸੁਖਦਾਰ ਵਿਅਕਤੀ ਵੀ ਜਾਅਲੀ ਸਰਟੀਫਿਕੇਟ ਬਣਵਾ ਕੇ ਸਰਕਾਰੀ ਨੌਕਰੀਆਂ ਹਾਸਿਲ ਕਰ ਚੁਕੇ ਹਨ। ਜਿੰਨਾ ਵਿਚ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਦਾ ਵੀ ਨਾਮ ਸ਼ਾਮਿਲ ਸੀ। ਇਸ ਨੂੰ ਲੈਕੇ ਕਾਫੀ ਚਰਚਾ ਉਠੀ ਸੀ। ਹਾਲਾਂਕਿ ਪਹਿਲਾਂ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਖਿਲਾਫ਼ ਮਾਨ ਸਰਕਾਰ ਵੱਲੋਂ ਕਾਰਵਾਈ ਵੀ ਕੀਤੀ ਗਈ ਹੈ। ਮਾਨ ਸਰਕਾਰ ਨੇ ਚਿਤਾਵਨੀ ਵੀ ਦਿੱਤੀ ਹੋਈ ਹੈ ਕਿ ਜੇਕਰ ਅਜਿਹਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਕਾਰਵਾਈ ਜਰੂਰ ਕੀਤੀ ਜਾਵੇਗੀ। ਉਥੇ ਹੀ ਅੱਜ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਅੱਜ ਮੋਹਾਲੀ ਪਹੁੰਚ ਕ ਮੁਲਾਕਾਤ ਕਰਨਾ ਵੀ ਚਰਚਾ ਵਿੱਚ ਹੈ।