ETV Bharat / state

ਕੋੋਰੋਨਾ ਦੌਰਾਨ ESIC ਨੇ ਆਪਣੇ ਲਾਭਪਾਤਰੀਆਂ ਤੱਕ ਬਣਾਈ ਪਹੁੰਚ

ਮੌਜੂਦਾ ਸਮੇਂ 21 ਈਐਸਆਈਸੀ ਹਸਪਤਾਲ ਈਐਸਆਈਸੀ ਦੁਆਰਾ ਸਿੱਧੇ ਤੌਰ 'ਤੇ ਚਲਾਏ ਜਾ ਰਹੇ ਹਨ ਜਿਹਨਾਂ ਵਿੱਚ 3676 ਕੋਵਿਡ ਆਈਸੋਲੇਸ਼ਨ ਬੈੱਡ, 229 ਆਈਸੀਯੂ ਬੈੱਡ ਅਤੇ 163 ਵੈਂਟੀਲੇਟਰ ਬੈੱਡ ਹਨ। ਇਸ ਦੇ ਨਾਲ ਹੀ 26 ਈਐਸਆਈ ਸਕੀਮ ਹਸਪਤਾਲ ਸੂਬਾ ਸਰਕਾਰ ਦੁਆਰਾ ਚਲਾਏ ਜਾ ਰਹੇ ਜਿਹਨਾਂ ਵਿੱਚ 2023 ਬੈੱਡਾਂ ਹਨ ਜੋ ਕੋਵਿਡ -19 ਸਮਰਪਿਤ ਹਸਪਤਾਲਾਂ ਵਜੋਂ ਕਾਰਜਸ਼ੀਲ ਹਨ।

ਕੋੋਰੋਨਾ ਦੌਰਾਨ ਈ.ਐਸ.ਆਈ.ਸੀ. ਨੇ ਆਪਣੇ ਲਾਭਪਾਤਰੀਆਂ ਤੱਕ ਬਣਾਈ ਪਹੁੰਚ

author img

By

Published : May 19, 2021, 3:59 PM IST

ਮੁਹਾਲੀ:ਬੀਮਾਯੁਕਤ ਵਿਅਕਤੀ ਜਾਂ ਉਸਦੇ ਪਰਿਵਾਰਿਕ ਮੈਂਬਰ ਦੇ ਕੋਵਿਡ-19 ਤੋਂ ਪੀੜਤ ਹੋਣ ਦੀ ਸਥਿਤੀ ਵਿੱਚ ਉਹ ਕੋਵਿਡ-19 ਸਮਰਪਿਤ ਹਸਪਤਾਲ ਘੋਸ਼ਿਤ ਕੀਤੀ ਗਈ ਕਿਸੇ ਵੀ ਈਐਸਆਈਸੀ/ ਈਐਸਆਈਐਸ ਹਸਪਤਾਲ ਵਿੱਚ ਮੁਫਤ ਡਾਕਟਰੀ ਸੇਵਾਵਾਂ ਲੈ ਸਕਦੇ ਹਨ। ਇਹ ਜਾਣਕਾਰੀ ਕਰਮਚਾਰੀ ਰਾਜ ਬੀਮਾ ਨਿਗਮ ਨੇ ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਮੌਜੂਦਾ ਸਮੇਂ 21 ਈਐਸਆਈਸੀ ਹਸਪਤਾਲ ਈਐਸਆਈਸੀ ਦੁਆਰਾ ਸਿੱਧੇ ਤੌਰ 'ਤੇ ਚਲਾਏ ਜਾ ਰਹੇ ਹਨ ਜਿਹਨਾਂ ਵਿੱਚ 3676 ਕੋਵਿਡ ਆਈਸੋਲੇਸ਼ਨ ਬੈੱਡ, 229 ਆਈਸੀਯੂ ਬੈੱਡ ਅਤੇ 163 ਵੈਂਟੀਲੇਟਰ ਬੈੱਡ ਹਨ। ਇਸ ਦੇ ਨਾਲ ਹੀ 26 ਈਐਸਆਈ ਸਕੀਮ ਹਸਪਤਾਲ ਸੂਬਾ ਸਰਕਾਰ ਦੁਆਰਾ ਚਲਾਏ ਜਾ ਰਹੇ ਜਿਹਨਾਂ ਵਿੱਚ 2023 ਬੈੱਡਾਂ ਹਨ ਜੋ ਕੋਵਿਡ -19 ਸਮਰਪਿਤ ਹਸਪਤਾਲਾਂ ਵਜੋਂ ਕਾਰਜਸ਼ੀਲ ਹਨ।

ਇਸ ਤੋਂ ਇਲਾਵਾ ਹਰੇਕ ਈਐਸਆਈਸੀ ਹਸਪਤਾਲ ਨੂੰ ਆਪਣੀ ਬੈੱਡਾਂ ਦੀ ਸਮਰੱਥਾ ਦੇ ਘੱਟੋ ਘੱਟ 20% ਈਐਸਆਈ ਆਈਪੀਜ਼, ਲਾਭਪਾਤਰੀਆਂ, ਸਟਾਫ ਅਤੇ ਪੈਨਸ਼ਨਰਾਂ ਲਈ ਸਮਰਪਤ ਕੋਵਿਡ ਬੈੱਡਾਂ ਵਜੋਂ ਕਾਰਜਸ਼ੀਲ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪਲਾਜ਼ਮਾ ਥੈਰੇਪੀ ਜਿਸ ਨੇ ਗੰਭੀਰ ਕੋਵਿਡ-19 ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਮਿਸਾਲੀ ਭੂਮਿਕਾ ਨਿਭਾਈ ਹੈ। ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ ਅਤੇ ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਸਨਥ ਨਗਰ (ਤੇਲੰਗਾਨਾ) ਵਿੱਚ ਉਪਲਬਧ ਹੈ।

ਈਐਸਆਈ ਲਾਭਪਾਤਰੀ ਆਪਣੇ ਅਧਿਕਾਰ ਅਨੁਸਾਰ ਬਿਨਾਂ ਕਿਸੇ ਰੈਫਰਲ ਪੱਤਰ ਦੇ ਸਿੱਧਾ ਟਾਈ-ਅਪ ਹਸਪਤਾਲ ਤੋਂ ਐਮਰਜੈਂਸੀ / ਗੈਰ-ਐਮਰਜੈਂਸੀ ਡਾਕਟਰੀ ਇਲਾਜ਼ ਦੀ ਮੰਗ ਕਰ ਸਕਦੇ ਹਨ।ਜੇਕਰ ਕੋਵਿਡ-19 ਮਰੀਜ਼ ਜਾਂ ਉਸ ਦਾ ਪਰਿਵਾਰਿਕ ਮੈਂਬਰ ਕੋਵਿਡ ਪੀੜਤ ਹੋਣ ‘ਤੇ ਕਿਸੇ ਪ੍ਰਾਈਵੇਟ ਸੰਸਥਾ ਵਿੱਚ ਇਲਾਜ਼ ਕਰਵਾਉਂਦਾ ਹੈ ਤਾਂ ਉਹ ਖਰਚੇ ਦੀ ਅਦਾਇਗੀ ਦਾ ਦਾਅਵਾ ਕੀਤਾ ਜਾ ਸਕਦਾ ਹੈ।

ਉਪਰੋਕਤ ਦੱਸੇ ਮੈਡੀਕਲ ਲਾਭ ਤੋਂ ਇਲਾਵਾ ਨਕਦ ਲਾਭ ਬਾਰੇ ਇਹ ਦੱਸਿਆ ਗਿਆ ਕਿ ਜੇਕਰ ਬੀਮਾਯੁਕਤ ਵਿਅਕਤੀ ਕੋਵਿਡ ਪੀੜਤ ਹੋਣ ਕਾਰਨ ਆਪਣੇ ਕੰਮ ‘ਤੇ ਨਹੀਂ ਜਾ ਸਕਿਆ ਤਾਂ ਉਹ ਆਪਣੇ ਅਧਿਕਾਰ ਅਨੁਸਾਰ ਬੀਮਾਰੀ ਸਬੰਧੀ ਲਾਭ ਲਈ ਦਾਅਵਾ ਕਰ ਸਕਦਾ ਹੈ।ਇਸ ਰਾਹਤ ਦਾ ਲਾਭ ਪ੍ਰਾਪਤ ਕਰਨ ਲਈ, ਬੀਮਾਯੁਕਤ ਵਿਅਕਤੀ www.esic.in 'ਤੇ ਆਪਣਾ ਦਾਅਵਾ ਆਨਲਾਈਨ ਜਮ੍ਹਾ ਕਰ ਸਕਦਾ ਹੈ।

ਇਹ ਵੀ ਪੜੋ:SPECIAL: ਕੋਰੋਨਾ ਦਾ ਖ਼ਤਰਾ, ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਹਜ਼ਾਰਾਂ ਕੈਦੀ ਹੋਣਗੇ ‘ਆਜ਼ਾਦ’

ETV Bharat Logo

Copyright © 2024 Ushodaya Enterprises Pvt. Ltd., All Rights Reserved.