ਮੋਹਾਲੀ : ਦੱਸਿਆ ਜਾ ਰਿਹਾ ਹੈ ਕਿ ਇਕ ਘਰ ਦੀ ਛੱਤ ਤੋਂ ਅੰਗ ਮਿਲੇ ਹਨ, ਇਸ ਤੋਂ ਇਲਾਵਾ ਇਕ ਗਲੀ ਵਿੱਚ ਵੀ ਪਏ ਮਿਲੇ। ਪੁਲਿਸ ਨੇ ਮੌਕੇ ਉਤੇ ਪਹੁੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਜਾਣਕਾਰੀ ਮਿਲਣ 'ਤੇ ਪਿੰਡ ਵਿੱਚ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਮਨੌਲੀ ਦੇ ਪਿੰਡ ਵਾਸੀ ਨੌਜਵਾਨ ਵੱਲੋਂ ਜਾਣਕਾਰੀ ਦਿੰਦਾ ਹੈ ਕਿਹਾ ਗਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਫੋਨ 'ਤੇ ਜਾਣਕਾਰੀ ਮਿਲੀ ਸੀ ਜਦੋਂ ਪਿੰਡ ਦਾ ਇੱਕ ਮੋਹਤਬਰ ਬੰਦਾ ਆਪਣੇ ਕੁੱਤੇ ਨੂੰ ਘੁੰਮਾ ਰਿਹਾ ਸੀ ਉਸਨੇ ਕਿਹਾ ਕਿ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ। ਇਸ ਤਰ੍ਹਾਂ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:ਬਿਜਲੀ ਮਸਲੇ ’ਤੇ ਸਿੱਧੂ ਨੇ ਬਾਦਲਾਂ ਸਮੇਤ ਕੈਪਟਨ ਨੂੰ ਲਾਏ ਰਗੜੇ
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਸਾਰਾ ਕੁਝ ਚੈੱਕ ਕੀਤਾ ਹੈ , ਇਹ ਗੁਟਕਾ ਸਾਹਿਬ ਦੇ ਅੰਗ ਕਿੱਥੋਂ ਆਏ ਨੇ ਕੌਣ ਲੈ ਕੇ ਆਇਆ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕਰ ਰਹੀ ਹੈ ਅਤੇ ਦਾਅਵਾ ਹੈ ਕਿ ਜਲਦ ਹੀ ਇਸ ਮਾਮਲੇ ਦੇ ਕਿਸੇ ਸਹੀ ਨਤੀਜੇ 'ਤੇ ਪਹੁੰਚੇਗੀ।