ਮੋਹਾਲੀ: ਦਿਵਾਲੀ ਭਾਰਤ ਵਿੱਚ ਉਪਹਾਰਾਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਤੇ ਇਸ ਮੌਕੇ ਲੋਕ ਇਕ ਦੂਜੇ ਨੂੰ ਵੱਡੇ-ਵੱਡੇ ਤੋਹਫੇ ਦਿੰਦੇ ਹਨ, ਪਰ ਕੁਝ ਲੋਕ ਇਸ ਮੌਕੇ ਆਪਣੀ ਅਫ਼ਸਰਸ਼ਾਹੀ ਦੀ ਖੁਸ਼ਾਮਦ ਕਰਨ ਲਈ ਮਹਿੰਗੇ-ਮਹਿੰਗੇ ਤੋਹਫ਼ੇ ਖ਼ਰੀਦ ਕੇ ਵੀ ਉਨ੍ਹਾਂ ਨੂੰ ਦਿੰਦੇ ਹਨ। ਉੱਥੇ ਹੀ ਮੋਹਾਲੀ ਦੇ ਸਿਵਲ ਸਰਜਨ ਵੱਲੋਂ ਤੋਹਫ਼ੇ ਨਾ ਲੈਣ ਵਾਲੀ ਇਹ ਤਖ਼ਤੀ ਮਿਸਾਲ ਬਣੀ ਹੋਈ ਹੈ।
ਦੱਸ ਦਈਏ, ਮੋਹਾਲੀ ਦੇ ਸਿਵਲ ਸਰਜਨ ਡਾਕਟਰ ਮਨਜੀਤ ਸਿੰਘ ਵੱਲੋਂ ਆਪਣੇ ਦਫ਼ਤਰ ਦੇ ਬਾਹਰ ਇੱਕ ਤਖ਼ਤੀ ਲਗਾ ਦਿੱਤੀ ਹੈ ਜਿਸ ਉੱਪਰ ਸਾਫ਼ ਸ਼ਬਦਾਂ ਵਿੱਚ ਲਿਖਿਆ 'ਨੋ ਦਿਵਾਲੀ ਗਿਫਟ ਪਲੀਜ਼' ਅਤੇ ਨਾਲ ਹੀ ਪੰਜਾਬੀ ਦੇ ਵਿੱਚ ਲਿਖਿਆ ਹੈ 'ਖੁਸ਼ੀਆਂ ਵੰਡੋ ਤੋਹਫ਼ੇ ਨਹੀਂ'। ਡਾ. ਮਨਜੀਤ ਸਿੰਘ ਵੱਲੋਂ ਇਹ ਤਖ਼ਤੀ ਲਗਾ ਕੇ ਸਾਫ਼ ਕਰ ਦਿੱਤਾ ਗਿਆ ਕਿ ਉਨ੍ਹਾਂ ਲਈ ਕੋਈ ਗਿਫ਼ਟ ਲੈ ਕੇ ਨਾ ਆਵੇ। ਜੇਕਰ ਕੋਈ ਆਵੇ ਤਾਂ ਸਿਰਫ਼ ਖ਼ੁਸ਼ੀਆਂ ਨਾਲ ਇਸ ਵੇਲੇ ਇਹ ਤਖ਼ਤੀ ਪੂਰੇ ਪੰਜਾਬ ਦੀ ਅਫ਼ਸਰਸ਼ਾਹੀ ਦੇ ਲਈ ਉਦਾਹਰਣ ਬਣੀ ਹੋਈ ਹੈ।
ਇਹ ਵੀ ਪੜੋ: ਭਾਜਪਾ-ਜੇਜੇਪੀ ਗੱਠਜੋੜ: ਹਰਿਆਣਾ 'ਚ ਹੋਵੇਗੀ ਗੱਠਜੋੜ ਵਾਲੀ ਸਰਕਾਰ, ਦੁਸ਼ਯੰਤ ਚੌਟਾਲਾ ਹੋਣਗੇ ਡਿਪਟੀ ਸੀਐਮ
ਇਸ ਮੌਕੇ ਡਾ. ਮਨਜੀਤ ਸਿੰਘ ਨੇ ਦਿਵਾਲੀ ਦੀ ਸਭ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਸੁਰੱਖਿਅਤ ਦਿਵਾਲੀ ਮਨਾਉਣ ਦਾ ਵੀ ਸੰਦੇਸ਼ ਦਿੱਤਾ ਪਰ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਲੱਗੀ ਹੋਈ ਇਸ ਤਖ਼ਤੀ ਬਾਰੇ ਉਨ੍ਹਾਂ ਨੇ ਕੈਮਰੇ ਉੱਪਰ ਬੋਲਣ ਲਈ ਮਨ੍ਹਾ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਖ਼ੁਸ਼ੀ ਦੇ ਲਈ ਕਰਦੇ ਹਨ ਨਾ ਕਿ ਪਬਲੀਸਿਟੀ ਦੇ ਲਈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਾਰੇ ਸਰਕਾਰੀ ਤੰਤਰ ਨੂੰ ਆਪਸ ਦੇ ਵਿੱਚ ਮਿਲ ਵਰਤ ਕੇ ਤੇ ਪਿਆਰ ਮੁਹੱਬਤ ਦੇ ਨਾਲ ਕੰਮ ਕਰਨਾ ਚਾਹੀਦਾ ਹੈ।