ਮੋਹਾਲੀ: ਮੋਹਾਲੀ ਨਗਰ ਨਿਗਮ ਦੇ ਅਧੀਨ ਆਉਣ ਵਾਲੀਆਂ ਸੜਕਾਂ ਤੇ ਇਲਾਕੇ ਦੀ ਜੇ ਗੱਲ ਕੀਤੀ ਜਾਵੇ ਤਾਂ ਜਿੱਥੇ ਇੱਕ ਪਾਸੇ ਸੜਕਾਂ ਟੁੱਟੀਆਂ ਹੋਈਆਂ ਹਨ ਕੁੱਝ ਸੜਕਾਂ ਦਾ ਹਾਲ ਇੰਨਾ ਬੁਰਾ ਹੈ ਕਿ ਉੱਥੇ ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ।
ਜਿੰਨ੍ਹਾ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਦੂਜੇ ਪਾਸੇ ਸ਼ਹਿਰ ਵਿੱਚ 2 ਗਊਸ਼ਾਲਾ ਹੋਣ ਦੇ ਬਾਵਜੂਦ ਵੀ ਸੜਕਾਂ ਅਵਾਰਾ ਪਸ਼ੂਆ ਨਾਲ ਭਰੀਆਂ ਹੋਈਆਂ ਹਨ। ਇਸ ਸਭ ਦੇ ਬਾਵਜੂਦ ਵੀ ਇਲਾਕੇ ਦੇ ਕਾਂਗਰਸੀ ਹਲਕੇ ਦੇ ਕਾਂਗਰਸੀ ਕੌਂਸਲਰ ਇਹ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਕਿ ਇਲਾਕੇ ਵਿਚ ਵਿਕਾਸ ਦੀ ਹਨ੍ਹੇਰੀ ਆਈ ਹੈ।
ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਨ੍ਹਾਂ ਤਸਵੀਰਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੁਹਾਲੀ ਵਿੱਚ ਕਿੰਨ੍ਹੇ ਕੁ ਵਿਕਾਸ ਦੀ ਹਨ੍ਹੇਰੀ ਆਈ ਹੈ। ਇਸ ਦੇ ਨਾਲ ਹੀ ਇਹ ਜਿਹੜੀ ਸੜਕ ਟੁੱਟੀ ਹੋਈ ਹੈ ਫੇਸ 8 ਪੁਲਿਸ ਸਟੇਸ਼ਨ ਦੇ ਸਾਹਮਣੇ ਦੀ ਮੁੱਖ ਸੜਕ ਹੈ।
ਜਿਸ ਦਾ ਹਾਲਤ ਖਸਤਾ ਹੋ ਗਈ ਹੈ ਦੂਜੇ ਪਾਸੇ ਸੜਕਾਂ ਤੇ ਅਵਾਰਾ ਪਸ਼ੂਆਂ ਦੀ ਭਰਮਾਰ ਹੈ। ਨਗਰ ਨਿਗਮ ਦੀ ਮੀਟਿੰਗ ਵਿੱਚ ਕਾਂਗਰਸ ਦੇ ਕੌਂਸਲਰ ਇਹ ਕਹਿਣ ਤੋਂ ਗੁਰੇਜ਼ ਤੱਕ ਨਹੀਂ ਕਰ ਰਹੇ ਕਿ ਇਲਾਕੇ ਵਿੱਚ ਵਿਕਾਸ ਦੀ ਹਨ੍ਹੇਰੀ ਆਈ ਐ ਵਿਕਾਸ ਹੀ ਵਿਕਾਸ ਹੋ ਰਿਹਾ ਹੈ, ਇਹ ਤਸਵੀਰਾਂ ਜੋ ਈਟੀਵੀ ਭਾਰਤ ਤੁਹਾਨੂੰ ਦਿਖਾ ਰਿਹਾ ਹੈ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਵਿਚ ਕਿਸ ਤਰ੍ਹਾਂ ਵਿਕਾਸ ਹੋ ਰਿਹਾ ਹੈ।
ਗੱਲਬਾਤ ਦੌਰਾਨ ਕਾਂਗਰਸੀ ਕੌਂਸਲਰ ਵਨੀਤ ਮਲਿਕ ਨੇ ਕਿਹਾ ਇਲਾਕੇ ਵਿੱਚ ਵਿਕਾਸ ਹੀ ਵਿਕਾਸ ਹੋ ਰਿਹਾ ਹੈ ਅਤੇ ਵਿਕਾਸ ਦੀ ਹਨੇਰੀ ਆਈ ਹੋਈ ਹੈ। ਦੂਜੀ ਵਾਈਡ ਵਿੱਚ ਕਾਂਗਰਸੀ ਕਾਊਂਸਲਰ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਬੀਬੀ ਕਹਿੰਦੀ ਮੋਦੀ ਦੇ ਪੈਰ ਨਹੀਂ ਲੱਗਣ ਦੇਣੇ, ਜਿਥੇ ਜਾਉ ਓਥੇ ਜਾਵਾਂਗੇ !