ਮੁਹਾਲੀ: ਸਿਹਤ ਵਿਭਾਗ ਵੱਲੋਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਐੱਨਜੀਓ ਨਾਲ ਮਿਲ ਕੇ ਵਿਸ਼ਵ ਹਿਰਦਾ ਦਿਵਸ ਮੌਕੇ ਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਸਵੇਰੇ 6:30 ਵਜੇ ਕੱਢੀ ਗਈ। ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਾ. ਅਵਨੀਤ ਕੌਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਰੈਲੀ ਦਾ ਉਦੇਸ਼ ਸ਼ਹਿਰ ਵਾਸੀਆਂ ਨੂੰ ਆਪਣੇ ਦਿਲ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦੇਣਾ ਹੈ।
ਡਾਕਟਰ ਨੇ ਦੱਸਿਆ ਕਿ ਅਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਲਿਆਉਣਾ ਕੋਈ ਔਖਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿਲ ਨੂੰ ਤੰਦਰੁਸਤ ਰੱਖਣ ਦਾ ਬੁਨਿਆਦੀ ਨੁਸਖ਼ਾ ਹੈ ਕਿ ਸਰੀਰ ਨੂੰ ਹਮੇਸ਼ਾ ਰੁਝੇਵਿਆਂ ਵਿੱਚ ਰੱਖੋ 'ਤੇ ਸਰੀਰਕ ਸਰਗਰਮੀ ਕਰਦੇ ਰਹੋ। ਤੰਦਰੁਸਟ ਰਹਿਣ ਦੇ ਆਮ ਨੁਖਸੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸਵੇਰੇ ਵੇਲੇ ਦੀ ਸੈਰ, ਹਲਕੀ-ਫੁਲਕੀ ਕਸਰਤ, ਸਾਈਕਲ ਚਲਾਉਣਾ, ਤੈਰਨਾ, ਤੇ ਤੇਲ, ਲੂਣ, ਘੀ, ਮਿੱਠਾ, ਮੈਦਾ ਆਦਿ ਦੀ ਘੱਟ ਤੋਂ ਘੱਟ ਵਰਤੋਂ ਕਰ ਅਸੀਂ ਤੰਦਰੁਸਤ ਰਹਿ ਸਕਦੇ ਹਾਂ।
ਉਨ੍ਹਾਂ ਨੇ ਦੱਸਿਆ ਕਿ ਸਮੇਂ-ਸਮੇਂ 'ਤੇ ਸਰੀਰ ਦੀ ਮੁਕੰਮਲ ਡਾਕਟਰੀ ਜਾਂਚ ਵੀ ਜਰੂਰੀ ਹੈ। ਇਹ ਸਾਨੂੰ ਗੰਭੀਰ ਬੀਮਾਰੀਆਂ ਤੋਂ ਬਚਾ ਸਕਦੀ ਹੈ। ਡਾਕਟਰਾਂ ਨੇ ਕਿਹਾ ਕਿ ਵਿਸ਼ਵ ਹਿਰਦੇ ਦਿਵਸ ਮਨਾਏ ਜਾਣ ਤੋਂ ਹੀ ਅੰਦਾਜ ਲਗਾਇਆ ਜਾ ਸਕਦਾ ਹੈ, ਕਿ ਦਿਲ ਦੀਆਂ ਬੀਮਾਰੀਆਂ ਸਾਰੇ ਸੰਸਾਰ ਵਿੱਚ ਕਿਨ੍ਹਾਂ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਸ਼ਵ ਪੱਧਰ 'ਤੇ ਦਿਲ ਦੀਆਂ ਬੀਮਾਰੀਆਂ 'ਤੇ ਰੋਕਥਾਮ ਲਗਾਉਣ ਦਾ ਲਗਾਤਾਰ ਯਤਨ ਕਿਤਾ ਜਾ ਰਿਹਾ ਹੈ।