ਜ਼ੀਰਕਪੁਰ: ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ ਭੋਲੇ ਭਾਲੇ ਲੋਕਾਂ ਨੂੰ ਮੁਰਖ ਬਣਕੇ ਉਨ੍ਹਾਂ ਤੋਂ ਪੈਸੇ ਠੱਗਦਾ ਸੀ। ਜਾਣਕਾਰੀ ਮੁਤਾਬਿਕ ਇਹ ਮੁਲਜ਼ਮ ਲੋਕਾਂ ਦੇ ਮਨਾਂ ਵਿੱਚ ਭੂਤ ਪਰੇਤਾਂ ਦੇ ਨਾਮ ਤੋਂ ਪਹਿਲਾਂ ਉਨ੍ਹਾਂ ਨੂੰ ਡਰਾ ਦਿੰਦਾ ਸੀ, ਬਾਅਦ ਵਿੱਚ ਖੁਦ ਉਸ ਦਾ ਇਲਾਜ਼ ਦੱਸ ਕੇ ਲੋਕਾਂ ਤੋਂ ਪੈਸੇ ਠੱਗਦਾ ਸੀ। ਇਸ ਦਾ ਖੁਲਾਸਾ ਇਸ ਮੁਲਜ਼ਮ ਵੱਲੋਂ ਆਪ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਸਕਬੁਦਿਨ ਰਿਜਵੀ ਵਜੋਂ ਹੋਈ ਹੈ।
ਫੜੇ ਗਏ ਵਿਅਕਤੀ ‘ਤੇ 10 ਲੱਖ ਦੀ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਹਨ। ਇਸ ਮੁਲਜ਼ਮ ਨੇ ਸਲਾਮੁਦਿਨ ਨਾਮ ਦੇ ਵਿਅਕਤੀ ਨਾਲ ਇਹ ਠੱਗੀ ਮਾਰੀ ਹੈ। ਜਿਸ ਦੀ ਸਲਾਮੁਦਿਨ ਨੇ ਬਾਅਦ ਵੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ।
ਸ਼ਿਕਾਇਤ ਕਰਤਾ ਦਾ ਕਹਿਣਾ ਹੈ, ਕਿ ਮੁਲਜ਼ਮ ਨੇ ਉਸ ਦੀ ਮਾਂ ਦੇ ਮਨ ਵਿੱਚ ਪਹਿਲਾਂ ਇਹ ਡਰ ਬਠਾ ਦਿੱਤਾ, ਕਿ ਤੁਹਾਨੂੰ ਉਪਰੀ ਕਸਰ ਹੋਈ ਹੈ। ਤੇ ਬਾਅਦ ਵਿੱਚ ਖੁਦ ਹੀ ਉਸ ਦਾ ਇਲਾਜ਼ ਵੀ ਕਰ ਦਿੱਤਾ, ਪਰ ਇਸ ਮੁਲਜ਼ਮ ਵੱਲੋਂ ਇਲਾਜ਼ ਕਰਨ ਦੇ ਲਈ 10 ਲੱਖ ਰੁਪਏ ਲਏ ਗਏ ਹਨ।
ਹਾਲਾਂਕਿ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਦਾ ਕਹਿਣਾ ਹੈ, ਕਿ ਰਿਮਾਂਡ ਦੌਰਾਨ ਮੁਲਜ਼ਮ ਤੋਂ ਹੋਰ ਕਈ ਅਹਿਮ ਖੁਲਾਸੇ ਹੋਣਗੇ। ਪੁਲਿਸ ਵੱਲੋਂ ਮੁਲਜ਼ਮ ਦੇ ਬਾਕੀ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਸੇਵਾਮੁਕਤ ਇੰਸਪੈਕਟਰ ਨੂੰ ਬਲੈਕਮੇਲ ਕਰਨ ਵਾਲੀ ਮਹਿਲਾ ਸਮੇਤ 2 ਗ੍ਰਿਫਤਾਰ