ETV Bharat / state

ਪਾਵਰਕਾਮ ਦੀ ਵੱਡੀ ਲਾਪਰਵਾਹੀ, ਭੇਜਿਆ 88 ਲੱਖ ਦਾ ਬਿਜਲੀ ਬਿੱਲ - ਚੋਣਾਂ ਖ਼ਤਮ ਹੋਣ ਤੋਂ ਬਾਅਦ ਪਾਵਰਕਾਮ

ਪਾਵਰਕਾਮ ਦੀ ਵੱਡੀ ਅਣਗਹਿਲੀ ਉਸ ਵੇਲੇ ਸਾਹਮਣੇ ਆਈ ਜੱਦ ਇਕ ਖਪਤਕਾਰ ਨੂੰ ਬਿਜਲੀ ਬੋਰਡ ਨੇ ਲੱਖਾਂ ਦਾ ਬਿੱਲ ਫੜਾ ਦਿੱਤਾ।

88 Lakh Electricity Bill In Bhabat village of Zirakpur

author img

By

Published : Mar 2, 2022, 12:48 PM IST

ਜ਼ੀਰਕਪੁਰ: ਪਾਵਰਕਾਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਨੇ ਇਰ ਪਰਿਵਾਰ ਦੇ ਪੈਰਾਂ ਹੇਠਿਓ ਜ਼ਮੀਨ ਹੀ ਖਿਸਕਾ ਦਿੱਤੀ। ਦਰਅਸਲ, ਭਬਾਤ ਪਿੰਡ ਦੇ ਵਸਨੀਕ ਬਲਵੰਤ ਸਿੰਘ ਪੰਨੂ ਨੂੰ ਪਾਵਰਕਾਮ ਨੇ 88 ਲੱਖ 26 ਹਜ਼ਾਰ 73 ਰੁਪਏ ਦਾ ਬਿੱਲ ਭੇਜਿਆ ਹੈ। ਬਿੱਲ ਵੇਖ ਕੇ ਖਪਤਕਾਰ ਦੇ ਹੋਸ਼ ਉਡ ਗਏ। ਪਰਿਵਾਰ ਨੇ ਬਿਜਲੀ ਬੋਰਡ ਤੋਂ ਬਿੱਲ ਸਹੀ ਕਰਨ ਦੀ ਮੰਗ ਕੀਤੀ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਪੰਨੂ ਨੇ ਦੱਸਿਆ ਕਿ ਸਭ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੋਟਾਂ ਪ੍ਰਤੀ ਲੁਭਾਉਣ ਵਾਸਤੇ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ। ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਬਿਜਲੀ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਰਾਹਤ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਸੀ ਜਿਥੇ ਬਿਜਲੀ ਦਰਾਂ 'ਚ ਕਟੌਤੀ ਕੀਤੀ ਜਾਵੇਗੀ। ਉਥੇ ਹੀ, ਲੋਕਾਂ ਨੂੰ ਬਿਜਲੀ ਸਬੰਧੀ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵੀ ਕਰਨ ਸਬੰਧੀ ਭਰੋਸਾ ਦਿਵਾਇਆ ਗਿਆ ਸੀ।

ਪਰ, ਹੁਣ ਚੋਣਾਂ ਖ਼ਤਮ ਹੋਣ ਤੋਂ ਬਾਅਦ ਪਾਵਰਕਾਮ ਵੱਲੋਂ ਉਨ੍ਹਾਂ ਦੇ 2852 ਯੂਨਿਟ ਦਾ ਜੋ ਬਿੱਲ ਉਨ੍ਹਾਂ ਦੇ ਘਰ ਆਇਆ ਹੈ, ਉਹ 88 ਲੱਖ 26 ਹਜ਼ਾਰ 73 ਰੁਪਏ ਭੇਜ ਦਿੱਤਾ ਗਿਆ ਅਤੇ ਬਿੱਲ ਬਹੁਤ ਜ਼ਿਆਦਾ ਭੇਜਿਆ ਗਿਆ ਹੈ ਜਿਸਦਾ ਉਹ ਆਪਣਾ ਘਰ ਵੇਚ ਕੇ ਵੀ ਭੁਗਤਾਨ ਨਹੀਂ ਕਰ ਸੱਕਦੇ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ

ਬਿੱਲ ਵੇਖ ਕੇ ਜਿੱਥੇ ਉਨ੍ਹਾਂ ਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ, ਉਥੇ ਹੀ ਇਹ ਬਿਜਲੀ ਦਾ ਬਿੱਲ ਬਿਜਲੀ ਵਿਭਾਗ ਵੱਲੋਂ ਵਰਤੀ ਅਣਗਹਿਲੀ ਨੂੰ ਉਜਾਗਰ ਵੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਬਿਜਲੀ ਵਿਭਾਗ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਬਿੱਲ ਨੂੰ ਠੀਕ ਕਰਕੇ ਭੇਜਿਆ ਜਾਵੇ।

ਇਸ ਮਾਮਲੇ 'ਤੇ ਉਪ ਮੰਡਲ ਜ਼ੀਰਕਪੁਰ ਐਕਸੀਅਨ ਪਾਵਰਕਾਮ ਖੁਸ਼ਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ। ਐੱਸਡੀਓ ਨੂੰ ਇਸ ਬਿੱਲ ਦੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਇਹ ਵੀ ਮੰਨਿਆਂ ਕਿ ਇੰਨਾਂ ਜ਼ਿਆਦਾ ਬਿੱਲ ਨਹੀਂ ਆ ਸਕਦਾ। ਇਸ 'ਚ ਵਿਭਾਗੀ ਗ਼ਲਤੀ ਹੋਵੇਗੀ ਅਤੇ ਇਸਨੂੰ ਦਰੁਸਤ ਕਰ ਖ਼ਪਤਕਾਰ ਕੋਲੋਂ ਸਹੀ ਬਿੱਲ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.