ਮੁਹਾਲੀ: ਸੀ.ਆਈ.ਏ. ਸਟਾਫ ਮੁਹਾਲੀ ਅਤੇ ਥਾਣਾ ਸਿਟੀ ਖਰੜ ਦੀ ਨਿਗਰਾਨੀ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਗੈਂਗਸਟਰ ਇਲਾਕੇ ਵਿੱਚ ਕਾਫ਼ੀ ਸਰਗਰਮ ਸਨ। ਇਨ੍ਹਾਂ ਗੈਂਗਸਟਰਾਂ ਦੀ ਮਨਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਉਰਫ ਖੱਟੂ ਤੇ ਅਰਸਦੀਪ ਸਿੰਘ ਉਰਫ ਅਰਸ਼ ਵਜੋਂ ਪਛਾਣ ਹੋਈ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ 2 ਪਿਸਤੌਲ ਤੇ 9 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਐੱਸ.ਐੱਸ.ਪੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਮਿਤੀ 13-08-2021 ਨੂੰ ਮੁੱਖ ਅਫ਼ਸਰ ਸਿਟੀ ਖਰੜ ਨੂੰ ਇਤਲਾਹ ਮਿਲੀ, ਕਿ ਬੰਬੀਹਾ ਗੈਂਗ ਦੇ ਤਿੰਨ ਮੈਂਬਰ ਨਾਜਾਇਜ਼ ਹਥਿਆਰਾਂ ਸਮੇਤ ਚੰਡੀਗੜ੍ਹ ਨੂੰ ਜਾ ਰਹੇ ਹਨ।
ਪੁਲਿਸ ਮੁਤਾਬਿਕ ਇਹ ਮੁਲਜ਼ਮ ਲੁੱਟ-ਖੋਹ ਤੇ ਸੋਸ਼ਲ ਮੀਡੀਆ ‘ਤੇ ਧਮਕੀਆਂ ਦੇ ਕੇ ਲੋਕਾਂ ਤੋਂ ਪੈਸੇ ਮੰਗਦੇ ਹਨ। ਤੇ ਪੈਸੇ ਨਾ ਦੇਣ ਵਾਲੇ ਵਿਅਕਤੀ ਨੂੰ ਇਨ੍ਹਾਂ ਵੱਲੋਂ ਕਤਲ ਕਰ ਦਿੱਤਾ ਜਾਦਾ ਹੈ। ਲੋਕਾਂ ਦੇ ਪ੍ਰਭਾਵਿਤ ਪਾਉਣ ਲਈ ਇਹ ਗੈਂਗਸਟਰ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਕਤਲ ਦੀਆਂ ਵਾਰਦਾਤਾਂ ਦੀ ਜ਼ਿੰਮੇਵਾਰੀ ਵੀ ਲੈਂਦੇ ਹਨ। ਤਾਂ ਜੋ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਜਾ ਸਕੇ।
ਇਨ੍ਹਾਂ ਮੁਲਜ਼ਮਾਂ ‘ਤੇ ਸਨਤਕਾਰਾ ਤੇ ਕਾਰੋਬਾਰੀਆ ਨੂੰ ਧਮਕੀਆਂ ਦੇ ਕਿ ਫਿਰੌਤੀਆਂ ਵਸੂਲਣ ਦੇ ਇਲਜ਼ਾਮ ਵੀ ਲੱਗੇ ਹਨ। ਵਸੂਲੀ ਹੋਈ ਰਕਮ ਭਕਬ 2 ਅਲੱਗ-ਅਲੱਗ ਮਿਊਜਿਕ ਕੰਪਨੀਆ ਵਿੱਚ ਪੈਸਾ ਲਗਾਉਂਦੇ ਹਨ।
ਜਿਨ੍ਹਾਂ ਦਾ ਨਾ ਠੱਗ ਲਾਇਫ ਅਤੇ ਗੋਲਡ ਮੀਡੀਆ ਹੈ। ਇਹ ਗੈਂਗਸਟਰ ਦੂਜੇ ਗਾਇਕਾਂ ਤੋਂ ਜਬਰਦਸਤੀ ਘੱਟ ਕੀਮਤ ‘ਤੇ ਗਾਣੇ ਲੈ ਕੇ ਆਪਣੀਆਂ ਬਣਾਈਆਂ ਹੋਈਆਂ ਕੰਪਨੀਆਂ ਜਿਵੇਂ ਠੱਗ ਲਾਇਫ ਅਤੇ ਗੋਲਡ ਮੀਡੀਆ ਵਿੱਚ ਚਲਾਉਂਦੇ ਹਨ। ਅਤੇ ਗੋਲਡ ਮੀਡੀਆ ਵਿੱਚ ਚਲਾਉਂਦੇ ਹਨ, ਅਤੇ ਗਾਣਿਆਂ ਵਿੱਚੋਂ ਵੱਧ ਕਮਾਈ ਕਰਦੇ ਹਨ।
ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ, ਕਿ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।