ਰੂਪਨਗਰ: ਵਿਸ਼ਵ ਪਸ਼ੂ ਦਿਵਸ ਦੇ ਸਨਮੁੱਖ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਪਿੰਡ ਬੱਸੀ ਗੁਜ਼ਰਾ ਵਿਖੇ ਕੁੱਤਿਆਂ ਵਿੱਚ ਹਲਕਾਅ ਦੀ ਬੀਮਾਰੀ ਖਿਲਾਫ ਪਸ਼ੂ ਭਲਾਈ ਕੈੰਪ ਦਾ ਆਯੋਜਿਨ ਕੀਤਾ ਗਿਆ।ਇਸ ਕੈਪ ਦੌਰਾਨ 52 ਕੁੱਤਿਆਂ ਦੇ ਹਲਕਾਅ ਦੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ ਟੀਕਾ ਕਰਨ ਕੀਤਾ ਗਿਆ। ਇਸ ਤੋਂ ਇਲਾਵਾ ਇਨਾਂ ਦੇ ਅੰਦਰੂਨੀ ਕਿਰਮ ਰਹਿਤ ਅਤੇ ਚਿੱਚੜਾ ਤੋਂ ਬਚਾਉ ਲਈ ਵੀ ਟੀਕੇ ਲਗਾਏ ਗਏ। ਇਸ ਕੈਪ ਦਾ ਉਦਘਾਟਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਾਜਬੀਰ ਸਿੰਘ ਕੰਗ ਵਲੋਂ ਕੀਤੀ ਗਿਆ। ਜਦੋਂ ਕਿ ਪ੍ਰਧਾਨਗੀ ਸੀਨੀਅਰ ਵੈਟਰਨਰੀ ਅਫਸਰ ਚਮਕੌਰ ਸਾਹਿਬ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕੀਤੀ।
ਡਾ. ਵਿਸ਼ਾਲ ਧਵਨ ਨੇ ਜਾਣਕਾਰੀ ਦਿਤੀ, ਕਿ ਇਸ ਕੈੰਪ ਦੌਰਾਨ 220 ਬਕਰੀਆਂ, ਭੇੜਾ ਅਤੇ 115 ਮੱਝਾਂ, ਗਾਵਾਂ ਨੂੰ ਪਸ਼ੂਆਂ ਦੇ ਬਾਹਰਲੇ ਅਤੇ ਅੰਦਰੂਨੀ ਪੈਰਾਸਾਈਟ ਖ਼ਤਮ ਕਰਨ ਲਈ ਦਵਾਈ ਖਿਲਾਈ ਗਈ ਜੋ ਕਿ "ਵੈਲਕਾਨ" ਨਾਮੀ ਦਵਾਈਆਂ ਦੀ ਕੰਪਨੀ ਵਲੋਂ ਮੁਫ਼ਤ ਮੁਹਾਈਆਂ ਕਰਵਾਇਆ ਗਿਆ।
ਡਾ. ਗੁਰਿੰਦਰ ਸਿੰਘ ਵਾਲੀਆ ਨੇ ਦਸਿਆ ਕਿ ਹਲਕਾਅ ਇਕ ਨਾਮੁਰਾਦ ਵਾਇਰਲ ਬਿਮਾਰੀ ਹੈ। ਜਿਸ ਨਾਲ ਭਾਰਤ ਦੇਸ਼ ਵਿੱਚ ਹਰ ਸਾਲ 20,000 ਮਨੁੱਖੀ ਜਾਨਾਂ ਜਾਂਦੀਆਂ ਹਨ।ਜੋ ਕਿ ਸੰਸਾਰ ਵਿੱਚ ਇਸ ਬਿਮਾਰੀ ਨਾਲ ਮਰਨ ਵਾਲੇ ਵਿਅਕਤੀਆਂ ਦਾ 50% ਹੈ। ਇਸ ਲਈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਤੇ ਇਸ ਬਿਮਾਰੀ ਦਾ ਇਲਾਜ ਵਡੇ ਪੱਧਰ ਤੇ ਕਰਨ ਦੀ ਲੋੜ ਹੈ। ਡਾ. ਵਿਸ਼ਾਲ ਧਵਨ ਨੇ ਪਸ਼ੂ ਪਾਲਕਾਂ ਨੂੰ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਕੀਮਾਂ ਦਾ ਪੂਰਾ ਲਾਹਾ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਮਿੰਦਰ ਪਾਲ ਸਿੰਘ, ਵੈਟਰਨਰੀ ਅਫਸਰ ਅਤੇ ਸ਼੍ਰੀ ਗੁਰਪਾਲ ਸਿੰਘ ਅਤੇ ਸ਼੍ਰੀ ਸੁਖਦੀਪ ਸਿੰਘ ਵੈਟਰਨਰੀ ਫਾਰਮਾਸਿਸਟ ਹਾਜ਼ਿਰ ਹੋਏ।